ਲੰਡਨ/ਜਲੰਧਰ— ਜੇ ਤੁਸੀਂ ਵੀ ਬਿਜ਼ਨਸ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਇਨ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਵੋ। ਜਿੰਨੀ ਛੇਤੀ ਹੋ ਸਕੇ ਆਪਣਾ ਪਾਸਵਰਡ ਬਦਲ ਲਵੋ। ਦਰਅਸਲ, ਹੈਕਰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਲਿੰਕਡਇਨ ਦੇ 11.7 ਕਰੋੜ ਲਾਗ ਇਨ ਅਕਾਊਂਟਸ ਦੀ ਜਾਣਕਾਰੀ ਚੋਰੀ ਕਰ ਲਈ ਹੈ। ਇਸ ਨੂੰ ਉਹ ਸਾਈਬਰ ਅਪਰਾਧੀਆਂ ਦੇ ਬਾਜ਼ਾਰ ਡਾਰਕ ਵੈੱਬ 'ਤੇ ਵੇਚ ਰਹੇ ਹਨ। ਬਿਜ਼ਨਸ ਸੋਸ਼ਲ ਨੈੱਟਵਰਕ ਨਾਲ ਚਾਰ ਸਾਲ ਪਹਿਲਾਂ ਵੀ ਛੇੜਖਾਨੀ ਕੀਤੀ ਗਈ ਸੀ, ਜਦੋਂ ਥੋੜ੍ਹੇ ਜਿਹੇ ਅਕਾਊਂਟਸ ਨਾਲ ਸਮਝੌਤਾ ਕਰਨਾ ਪਿਆ ਸੀ। ਉਦੋਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਅਕਾਊਂਟ ਹੈਕ ਹੋਣ ਦਾ ਖਦਸ਼ਾ ਹੈ, ਉਹ ਅਕਾਊਂਟ ਰੀਸੈੱਟ ਕਰ ਦਿੱਤੇ ਗਏ ਹਨ।
ਇਸ ਵਾਰ ਵੀ ਕੰਪਨੀ ਉਹੀ ਯੋਜਨਾ ਅਪਣਾਉਣ ਬਾਰੇ ਸੋਚ ਰਹੀ ਹੈ ਪਰ ਉਸ ਨੂੰ ਇਹ ਕੰਮ ਵੱਡੇ ਪੈਮਾਨੇ 'ਤੇ ਕਰਨਾ ਪਵੇਗਾ। 'ਪੀਸ' ਨਾਂ ਦੇ ਇਕ ਹੈਕਰ ਨੇ ਦੱਸਿਆ ਹੈ ਕਿ ਉਸ ਕੋਲ ਕਈ ਅਕਾਊਂਟਸ ਦੀ ਜਾਣਕਾਰੀ ਹੈ, ਜਿਨ੍ਹਾਂ 'ਚ ਈ-ਮੇਲਸ ਤੇ ਪਾਸਵਰਡਸ ਹਨ। ਇਸ ਜਾਣਕਾਰੀ ਦੇ ਬਦਲੇ ਉਹ 1570 ਪੌਂਡ ਯਾਨੀ ਇਕ ਲੱਖ 57 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਕੈਲੀਫੋਰਨੀਆ ਦੇ ਲਿੰਕਡਇਨ ਦੇ ਬੁਲਾਰੇ ਨੇ ਦੱਸਿਆ ਕਿ ਉਹ ਪ੍ਰਭਾਵਤ ਹੋਏ ਅਕਾਊਂਟਸ ਦੇ ਪਾਸਵਰਡਸ ਨੂੰ ਇਨਵੈਲਿਡ ਕਰਨ ਦਾ ਕਦਮ ਚੁੱਕ ਰਹੇ ਹਨ। ਉਹ ਉਨ੍ਹਾਂ ਲੋਕਾਂ ਨਾਲ ਪਾਸਵਰਡ ਦੁਬਾਰਾ ਸੈੱਟ ਕਰਨ ਲਈ ਸੰਪਰਕ ਕਰਨਗੇ।
ਉਬਰ ਵੀ ਕਰ ਰਹੀ ਹੈ ਸੈਲਫ ਡਰਾਈਵਿੰਗ ਕਾਰ ਦੀ ਟੈਸਟਿੰਗ
NEXT STORY