ਜਲੰਧਰ- ਫੋਰਸ ਮੋਟਰਸ ਨੇ ਆਪਣੀ ਦਮਦਾਰ ਆਫਰੋਡਰ ਐੱਸ. ਯੂ. ਵੀ ਗੁਰਖਾ ਨੂੰ ਅਪਡੇਟ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 8.38 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ। ਇਹ 3-ਡੋਰ ਐਕਸਪਲੋਰਰ ਅਤੇ 5-ਡੋਰ ਐਕਸਪੀਡਿਸ਼ਨ ਐਡੀਸ਼ਨ 'ਚ ਉਪਲੱਬਧ ਹੈ।
ਦੋਨੋਂ ਹੀ ਵੇਰੀਅੰਟ 'ਚ ਸਾਫਟ-ਟਾਪ ਅਤੇ ਹਾਰਡ-ਟਾਪ ਦੀ ਆਪਸ਼ਨ ਵੀ ਰੱਖੀ ਗਈ ਹੈ। 3 ਡੋਰ ਐਕਸਪਲੋਰਰ ਵੇਰਿਅੰਟ 'ਚ 4x4 ਦੀ ਸਹੂਲਤ ਮਿਲੇਗੀ, ਜਦ ਕਿ 5 ਡੋਰ ਐਕਸਪੀਡਿਸ਼ਨ ਐਡੀਸ਼ਨ 'ਚ 4x2 ਡਰਾਇਵਟਰੇਨ ਮਿਲੇਗਾ। ਸਨਾਰਕਲ ਪਾਇਪ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ, ਤਾਂ ਜੋ ਡੂੰਘੇ ਪਾਣੀ ਚੋਂ ਗੁਜਰਣ ਦੇ ਦੌਰਾਨ ਵੀ ਇਸ ਦਾ ਇੰਜਣ ਬੰਦ ਨਹੀਂ ਹੁੰਦਾ ਹੈ। 2017 ਗੁਰਖਾ ਦੇ ਦੋਨਾਂ ਐਕਸਲ 'ਚ ਡਿਫਰੇਂਸ਼ਿਅਲ ਲਾਕ ਦਿੱਤੇ ਗਏ ਹਨ ਅਤੇ ਸਸਪੇਂਸ਼ਨ ਸਿਸਟਮ ਵੀ ਨਵਾਂ ਹੈ। ਅਗੇ ਅਤੇ ਪਿਛੇ ਦੀ ਵੱਲ ਸਟੀਲ ਦੇ ਨਵੇਂ ਬੰਪਰ ਫਾਗ ਲੈਂਪਸ ਨਾਲ ਦਿੱਤੇ ਗਏ ਹਨ।
2017 ਗੁਰਖਾ ਦੇ ਹਾਰਡ ਟਾਪ ਐਕਸਪਲੋਰਰ ਵੇਰਿਅੰਟ 'ਚ ਏ.ਸੀ ਨਵਾਂ ਸੈਂਟਰ ਕੰਸੋਲ ਅਤੇ 4 ਸਪੋਕ ਸਟੀਅਰਿੰਗ ਵ੍ਹੀਲ ਸਮੇਤ ਕਈ ਨਵੇਂ ਫੀਚਰ ਦਿੱਤੇ ਗਏ ਹਨ। ਐਕਸਪੀਡਿਸ਼ਨ ਵੇਰਿਅੰਟ 'ਚ ਵੀ ਏ. ਸੀ ਦਿੱਤਾ ਗਿਆ ਹੈ। ਐਕਸਪੀਡਿਸ਼ਨ ਵੇਰਿਅੰਟ ਦੇ ਕੈਬਿਨ 'ਚ ਜ਼ਿਆਦਾ ਜਗ੍ਹਾ ਮਿਲਦੀ ਹੈ, ਇਸ 'ਚ ਡਰਾਇਵਰ ਸਮੇਤ ਅੱਠ ਪੈਸੇਂਜਰ ਆਰਾਮ ਨਾਲ ਬੈਠ ਸਕਦੇ ਹਨ।
ਅਪਡੇਟ ਗੁਰਖਾ 'ਚ 2.6 ਲਿਟਰ ਦਾ 4-ਸਿਲੰਡਰ ਟਰਬੋ-ਚਾਰਜਡ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 85 ਪੀ. ਐੱਸ ਦੀ ਪਾਵਰ ਅਤੇ 230 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਣ ਨਵੇਂ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੁੜਿਆ ਹੈ। ਦਿਲਚਸਪ ਗੱਲ ਇਹ ਹੈ ਕਿ ਨਵੀਂ ਗੁਰਖਾ ਬੀ. ਐਸ-4 ਉਤਸਰਜਨ ਮਾਨਕਾਂ 'ਤੇ ਵੀ ਖਰੀ ਉਤਰਦੀ ਹੈ। ਇਸ ਵਜ੍ਹਾ ਨਾਲ ਹੁਣ ਮੈਟਰੋ ਸਿਟੀਜ਼ ਮਤਲਬ ਵੱਡੇ ਸ਼ਹਿਰਾਂ 'ਚ ਵੀ ਇਸ ਨੂੰ ਖਰੀਦਿਆ ਜਾ ਸਕੇਗਾ।
Samsung Galaxy J3 Pro ਦੀ ਵਿਕਰੀ ਭਾਰਤ 'ਚ ਸ਼ੁਰੂ
NEXT STORY