ਜਲੰਧਰ- ਕੇ. ਟੀ. ਐੱਮ ਨੇ ਭਾਰਤ 'ਚ 2017 390 ਡਿਊਕ, 200 ਡਿਊਕ ਅਤੇ 250 ਡਿਊਕ ਲਾਂਚ ਕਰ ਦਿੱਤੀ ਹੈ। ਨਵੀਂ 200 ਡਿਊਕ ਦੀ ਕੀਮਤ 1,43,500 ਰੁਪਏ ਤੋਂ, 390 ਡਿਊਕ ਦੀ ਕੀਮਤ 2,25,730 ਰੁਪਏ ਤੋਂ ਸ਼ੁਰੂ ਹੋਵੇਗੀ। ਉਥੇ ਹੀ 250 ਡਿਊਕ 1,73,000 ਰੁਪਏ 'ਚ ਮਿਲ ਜਾਵੇਗੀ।
2017 KTM 390
ਨਵੀਂ 2017 KTM 390 ਡਿਊਕ ਦੇ ਡਿਜ਼ਾਇਨ ਤੋਂ ਲੈ ਕੇ ਹਾਰਡਵੇਅਰ ਤੱਕ 'ਚ ਤੁਹਾਨੂੰ ਬਦਲਾਵ ਦੇਖਣ ਨੂੰ ਮਿਲੇਗਾ। KTM 390 Duke ਦੇ ਨਵੇਂ ਮਾਡਲ 'ਚ ਫਿਊਲ ਟੈਂਕ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ। ਪੁਰਾਣੀ ਬਾਈਕ 'ਚ ਇਹ ਸਮਰੱਥਾ 11 ਲਿਟਰ ਸੀ ਜਿਸ ਨੂੰ ਵੱਧਾ ਕੇ 13 ਲਿਟਰ ਦਾ ਕਰ ਦਿੱਤਾ ਗਿਆ ਹੈ। ਨਵੇਂ ਮਾਡਲ 'ਚ ਫੁੱਲ ਐੱਲ. ਈ. ਡੀ ਹੈੱਡਲੈਂਪਸ ਸਿਸਟਮ,ਐੱਲ. ਈ, ਡੀ ਇੰਡੀਕਟਰਸ, ਵਾਇਡਰ ਰਿਅਰਵਿਊ ਮਿਰਰ, ਪੋਲਾ ਸੀਟ, ਸਮਾਔਜ ਲੀਵਰ, ਕੈਨਬਸ ਪ੍ਰਣਾਲੀ, ਈ-Vap ਇਕਾਈ ਆਦਿ ਵੀ ਇਸਦੀ ਲੁੱਕ ਨੂੰ ਆਕਰਸ਼ਕ ਬਣਾ ਰਹੇ ਹਨ। ਇਸ ਬਾਈਕ ਦਾ ਭਾਰ ਵੀ ਹੁਣ ਪਹਿਲਾਂ ਨਾਲੋਂ ਵੱਧ ਕੇ ਤੁਹਾਨੂੰ 7 ਕਿੱਲੋ ਜਿਆਦਾ ਭਾਰੀ ਮਿਲੇਗੀ।
ਮਕੈਨਿਕਲੀ ਡਿਊਕ 390 'ਚ ਪਹਿਲਾਂ ਦੀ ਤਰ੍ਹਾਂ 373.2cc ਸਿੰਹਲ ਸਿਲੈਂਡਰ ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਅਧਿਕਤਮ 43bhp ਦੀ ਪਾਵਰ ਅਤੇ 37Nm ਦਾ ਟਾਰਕ ਜੈਨਰੇਟ ਕਰੇਗਾ। ਇਸ ਦਾ ਟਾਰਕ 3Nm ਤੋਂ 38Nm ਹੋ ਗਿਆ ਹੈ। ਇਸ ਤੋਂ ਇਲਾਵਾ 6-ਸਪੀਡ ਗਿਅਰ ਬਾਕਸ ਹੀ ਦਿੱਤਾ ਗਿਆ ਹੈ। ਬਾਸ਼ ਦਾ ਡੂਇਲ ਚੈਨਲ ਏ. ਬੀ. ਐੱਸ ਇਕਾਈ ਵੀ ਤੁਹਾਨੂੰ ਇਸ ਬਾਈਕ 'ਚ ਮਿਲ ਜਾਵੇਗਾ।
2017 KTM 250 ਡਿਊਕ
ਬਾਈਕ ਦਾ ਇਹ ਮਾਡਲ ਹਾਲਾਂਕਿ ਕਈ ਇੰਟਰਨੈਸ਼ਨਲ ਮਾਰਕੀਟ 'ਚ ਵਿੱਕ ਰਿਹਾ ਹੈ ਅਤੇ ਹੁਣ ਇਹ ਭਾਰਤ 'ਚ ਵੀ ਆ ਰਹੀ ਹੈ। ਇਸ ਦੀ ਫੁੱਲ ਐੱਲ. ਈ. ਡੀ ਹੈੱਡਲੈਂਪ ਨੂੰ ਬਦਲ ਕੇ ਹੈਲੋਜਨ ਬੱਲਬ ਅਤੇ ਐੱਲ. ਈ. ਡੀ DRLs ਰਾਹੀਂ ਕੰਵੇਂਸ਼ਨਲ ਲੁਕਿੰਗ ਯੂਨਿਟ 'ਚ ਬਦਲਾ ਗਿਆ ਹੈ। ਇੰਨਾ ਹੀ ਨਹੀਂ ਇਸ 'ਚ ਹੁਣ ਤੁਹਾਨੂੰ ਬਲੈਕ ਵ੍ਹੀਲ ਮਿਲਣਗੇ। ਇਸਦੀਆਂ ਬ੍ਰੇਕਸ 300 mm ਫ੍ਰੰਟ ਅਤੇ 230 mm ਰਿਅਰ ਡਿਸਕ ਯੂਨਿਟ 'ਚ ਦਿੱਤੀ ਗਿਆ ਹੈ। ਬਾਈਕ 'ਚ 18O ਮਾਡਲ ਦੇ ਨਾਲ ਇਸ ਦੇ 12S ਨੂੰ ਸਟੈਂਰਡ ਰੱਖਿਆ ਗਿਆ ਹੈ। ਨਵੀਂ 2017 KTM 250 ਡਿਊਕ 'ਚ 248.8 cc ਦਾ ਸਿੰਗਲ ਸਿਲੈਂਡਰ ਦਿੱਤਾ ਗਿਆ ਹੈ। ਇਸ 'ਚ ਇਕ 6-ਸਪੀਡ ਟਰਾਂਸਮਿਸ਼ਨ ਰੱਖਿਆ ਗਿਆ ਹੈ। ਇਸ 'ਚ Metzelers ਦੀ ਬਜਾਏ MRF Revz ਟਾਇਰ ਦਿੱਤੇ ਗਏ ਹਨ।
2017 KTM 200 Duke
ਇਸ ਬਾਈਕ ਦੇ ਡਿਜ਼ਾਇਨ 'ਚ ਤਾਂ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਗਰਾਫਿਕਸ ਅਤੇ ਪੇਂਟਬਾਕਸ ਨੂੰ ਬਦਲਿਆ ਗਿਆ ਹੈ। ਇਸ ਦੇ ਮਕੈਨੀਕਲ 'ਚ ਵੀ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਤੁਹਾਨੂੰ ਇਸ ਬਾਈਕ 'ਚ 25 bhp ਦਾ ਹੀ ਇੰਜਣ ਮਿਲੇਗਾ ਜੋ 19.2 Nm ਦਾ ਟਾਰਕ ਦੇਵੇਗਾ।
ਮੈਗਨੈਟਿਕ ਕੀ-ਬੋਰਡ ਦੇ ਨਾਲ ਪੇਸ਼ ਹੋ ਸਕਦੈ ਸੈਮਸੰਗ ਗਲੈਕਸੀ ਟੈਬ ਐੱਸ 3
NEXT STORY