ਜਲੰਧਰ- ਸੈਮਸੰਗ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ MWC 2017 'ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਨੂੰ ਪੇਸ਼ ਨਹੀਂ ਕਰੇਗੀ। ਇਸ ਖਬਰ ਤੋਂ ਬਾਅਦ ਕੰਪਨੀ ਦੇ ਦੂਜੇ ਡਿਵਾਈਸ ਗਲੈਕਸੀ ਟੈਬ ਐੱਸ3 ਦੀ ਚਰਚਾ ਹੋ ਰਹੀ ਹੈ ਕਿ ਕੰਪਨੀ ਮੋਬਾਇਲ ਵਰਲਡ ਕਾਂਗਰਸ 2017 'ਚ ਇਸ ਟੈਬਲੇਟ ਨੂੰ ਪੇਸ਼ ਕਰ ਸਕਦੀ ਹੈ। ਹਾਲ ਹੀ 'ਚ ਸੈਮਸੰਗ ਨੇ ਐੱਮ.ਡਬਲਯੂ.ਸੀ. 2017 ਈਵੈਂਟ ਦੀ ਪ੍ਰੈੱਸ ਕਾਨਫਰੈਂਸ ਲਈ ਇਨਵਾਈਨ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਦੁਆਰਾ ਭੇਜੇ ਗਏ ਇਨਵਾਈਟ 'ਚ ਇਸ ਡਿਵਾਈਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੈਮਸੰਗ ਗਲੈਕਸੀ ਟੈਬ ਐੱਸ3 ਦੇ ਡੁਅਲ ਐੱਜ ਕਵਰਡ ਡਿਸਪਲੇ ਹੋਣ ਦੀ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। ਉਥੇ ਹੀ ਹੁਣ ਇਕ ਨਵੀਂ ਲੀਕ ਸਾਹਮਣੇ ਆਈ ਹੈ ਕਿ ਟੈਬ ਐੱਸ3 'ਚ ਕੀ-ਬੋਰਡ ਐਕਸੈਸਰੀਜ਼ ਦੇ ਤੌਰ 'ਤੇ ਮੈਗਨੈਟਿਕ ਡੋਕ ਹੋਵੇਗਾ।
ਟਿਪਸਟਰ Evan Blass ਨੇ ਟਵਿਟਰ 'ਤੇ ਇਕ ਪੋਸਟ ਕੀਤਾ ਹੈ। ਪੋਸਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਗਲੈਕਸੀ ਟੈਬ ਐੱਸ 3 'ਚ ਫਿਜ਼ੀਕਲ ਕਵਰਟੀ ਕੀ-ਬੋਰਡ ਹੋਵੇਗਾ। ਕੀ-ਬੋਰਡ ਉਸੇ ਏਰੀਆ 'ਚ ਅਟੈਚ ਹੋਵੇਗਾ ਜਿਥੇ ਮੈਗਨੈਟਿਕ ਡੋਕ ਹੋਵੇਗਾ। ਉਥੇ ਹੀ ਗਲੈਕਸੀ ਟੈਬ ਐੱਸ 3 ਦੀਆਂ ਤਸਵੀਰਾਂ ਪਹਿਲਾਂ ਤੋਂ ਹੀ ਲੀਕ ਹੋਈਆਂ ਤਸਵੀਰਾਂ ਦੀ ਤਰ੍ਹਾਂ ਲੱਗ ਰਹੀਆਂ ਹਨ।
ਇਸ ਤੋਂ ਪਹਿਲਾਂ ਗਿਜਮੋਚਾਈਨਾ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਗਲੈਕਸੀ ਟੈਬ ਐੱਸ3 ਦੀ ਇਮੇਜ ਐੱਫ.ਸੀ.ਸੀ. 'ਤੇ ਸਰਟੀਫਾਈਡ ਹੋਈ ਸੀ। ਜਿਸ ਮੁਤਾਬਕ, ਇਸ ਦਾ ਡਿਜ਼ਾਈਨ ਗਲੈਕਸੀ ਟੈਬ ਐੱਸ 2 ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਇਮੇਜ 'ਚ ਗਲੈਕਸੀ ਟੈਬ ਐੱਸ 3 ਦੇ ਬੈਕ ਪੈਨਲ ਨੂੰ ਦਿਖਾਇਆ ਗਿਆ ਹੈ। ਜਿਸ ਦੀ ਤੁਲਨਾ ਗਲੈਕਸੀ ਟੈਬ ਐੱਸ 2 ਨਾਲ ਕੀਤੀ ਗਈ ਹੈ ਡਿਜ਼ਾਈਨ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿਚ ਡੁਅਲ ਐੱਜ ਕਵਰਡ ਡਿਸਪਲੇ ਦੀ ਵਰਤੋਂ ਕੀਤੀ ਗਈ ਹੈ।
ਹਰ Smartwatches 'ਚ ਹੋਣੇ ਚਾਹੀਦੇ ਇਹ 5 ਫੀਚਰ
NEXT STORY