ਗੈਜੇਟ ਡੈਸਕ– ਮੌਜੂਦਾ ਸਮੇਂ ’ਚ ਬਸ ਇਕ ਕਲਿੱਕ ’ਤੇ ਪੈਸਿਆਂ ਦਾ ਆਨਲਾਈਨ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਲਈ ਲਾਗ-ਇਨ ਆਈ.ਡੀ. ਅਤੇ ਪਾਸਵਰਡ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਸੀਂ ਮਜ਼ਬੂਤ ਪਾਵਰਡ ਨਹੀਂ ਬਣਾਇਆ ਤਾਂ ਬਸ ਇਕ ਕਲਿੱਕ ’ਤੇ ਤੁਹਾਡੇ ਨਾਲ ਫਰਾਡ ਨੂੰ ਵੀ ਅੰਜ਼ਾਮ ਦਿੱਤਾ ਜਾ ਸਕਦਾ ਹੈ। ਸਾਲ 2020 ’ਚ ਭਾਰੀ ਗਿਣਤੀ ’ਚ ਕਮਜ਼ੋਰ ਪਾਸਵਰਡ ਬਣਾਏ ਗਏ ਹਨ, ਜਿਨ੍ਹਾਂ ਨੂੰ ਕਰੀਬ 2.3 ਕਰੋੜ ਵਾਰ ਕ੍ਰੈਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
ਇਹ ਰਿਹਾ ਸਾਲ 2020 ਦਾ ਸਭ ਤੋਂ ਕਮਜ਼ੋਰ ਪਾਸਵਰਡ
ਪਾਸਵਰਡ ਮੈਨੇਜਰ NordPass ਨੇ ਆਪਣੀ ਸਾਲਾਨਾ ਰਿਪੋਰਟ ’ਚ ਸਾਲ 2020 ਦੇ 200 ਸਭ ਤੋਂ ਕਮਜ਼ੋਰ ਪਾਸਵਰਡ ਦੀ ਇਕ ਲਿਸਟ ਜਾਰੀ ਕੀਤੀ ਹੈ ਜਿਸ ਮੁਤਾਬਕ, ਸਾਲ 2020 ’ਚ ਸਭ ਤੋਂ ਜ਼ਿਆਦਾ 123456 ਪਾਸਵਰਡ ਦਾ ਇਸਤੇਮਾਲ ਕੀਤਾ ਗਿਆ, ਜਿਸ ਨੂੰ ਅੱਧੇ ਤੋਂ ਘੱਟ ਸਕਿੰਟ ’ਚ ਕ੍ਰੈਕ ਕੀਤਾ ਜਾ ਸਕਦਾ ਹੈ। ਉਥੇ ਹੀ 123456789 ਦੂਜਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਾਸਵਰਡ ਰਿਹਾ। ਇਸ ਤੋਂ ਬਾਅਦ Picture1 ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੋਇਆ ਹੈ।
ਇਹ ਵੀ ਪੜ੍ਹੋ– WhatsApp ’ਤੇ ਹੀ ਖੋਲ੍ਹੋ ਫਿਕਸਡ ਡਿਪਾਜ਼ਿਟ ਖਾਤਾ, ਇਹ ਬੈਂਕ ਦੇ ਰਿਹੈ ਸੁਵਿਧਾ
5 ਸਾਲਾਂ ਬਾਅਦ ਵੀ ਨਹੀਂ ਸੁਧਰੇ ਹਲਾਤ
ਸਾਲ 2015 ’ਚ ਇਕ ਸਾਫਟਵੇਅਰ ਫਰਮ ਦੀ ਰਿਪੋਰਟ ਮੁਤਾਬਕ, 123456 ਪਾਸਵਰਡ ਨੂੰ ਸਾਲ ਦਾ ਸਭ ਤੋਂ ਖ਼ਰਾਬ ਪਾਸਵਰਡ ਮੰਨਿਆ ਗਿਆ ਸੀ। ਉਸ ਸਮੇਂ ਇਸ ਨੇ ਸਭ ਤੋਂ ਖ਼ਰਾਬ ਪਾਸਵਰਡ ’ਚ ਪਹਿਲੀ ਰੈਂਕਿੰਗ ਹਾਸਿਲ ਕੀਤੀ ਸੀ। ਉਥੇ ਹੀ 5 ਸਾਲਾਂ ਬਾਅਦ ਵੀ 123456 ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਾਸਵਰਡ ਬਣਿਆ ਹੋਇਆ ਹੈ। NordPass ਦੀ ਰਿਪੋਰਟ ਮੁਤਾਬਕ, ਪਾਸਵਰਡ ਖ਼ੁਦ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਪਾਸਵਰਡ ਦੀ ਲਿਸਟ ’ਚ ਚੌਥੇ ਸਥਾਨ ’ਤੇ ਕਾਬਜ਼ ਹੈ।
ਇਹ ਵੀ ਪੜ੍ਹੋ– Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ
ਕੈਟਾਗਰੀ ਵਾਈਜ਼ ਪਾਸਵਰਡ
ਰਿਸਰਚ NordPass ਨੇ ਮੰਨਿਆ ਹੈ ਕਿ ਲੋਕ ਪਾਸਵਰਡ ਨੂੰ ਯਾਦ ਰੱਖਣ ਲਈ ਆਸਾਨ ਪਾਸਵਰਡ ਬਣਾਉਂਦੇ ਹਨ ਪਰ ਇਹ ਵੀ ਸੱਚ ਹੈ ਕਿ ਆਸਾਨ ਪਾਸਵਰਡ ਨੂੰ ਕ੍ਰੈਕ ਕਰਨਾ ਵੀ ਓਨਾ ਹੀ ਆਸਾਨ ਹੈ। ਰਿਪੋਰਟ ਮੁਤਾਬਕ, ਸਾਲ 2020 ’ਚ 21,409 ਲੋਕਾਂ ਨੇ chocolate ਸ਼ਬਦ ਨੂੰ ਪਾਸਵਰਡ ਬਣਾਇਆ। ਉਥੇ ਹੀ 90,000 ਲੋਕਾਂ ਨੇ aaron431 ਨੂੰ ਪਾਸਵਰਡ ਬਣਾਇਆ, ਜਦਕਿ 37,000 ਤੋਂ ਜ਼ਿਆਦਾ ਲੋਕਾਂ ਨੇ pokemon ਸ਼ਬਦ ਨੂੰ ਪਾਸਵਰਡ ਦੇ ਤੌਰ ’ਤੇ ਚੁਣਿਆ। ਸਾਲ 2020 ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਪਾਸਵਰਡ ਦੀ ਸਿਲਟ ’ਚ iloveyou ਨੂੰ 17ਵਾਂ ਸਥਾਨ ਮਿਲਿਆ ਹੈ।
ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ
ਇਹ ਹਨ ਸਾਲ 2020 ਦੇ ਟਾਪ ਸਭ ਤੋਂ ਕਮਜ਼ੋਰ ਪਾਸਵਰਡ
- 123456
- 123456789
- picture1
- password
- 12345678
- 111111
- 123123
- 12345
- 1234567890
- senha
- 1234567
- qwerty
- abc123
- Million2
- 000000
- 1234
iloveyou
aaron431
password1
qqww1122
Google Pay ’ਚ ਹੋਇਆ ਵੱਡਾ ਬਦਲਾਅ, ਹੁਣ ਫਾਲਤੂ ਦੇ ਖ਼ਰਚ ’ਤੇ ਲੱਗੇਗੀ ਲਗਾਮ
NEXT STORY