ਗੈਜੇਟ ਡੈਸਕ– ਨਿੱਜੀ ਸੈਕਟਰ ਦੇ ਵੱਡੇ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਨੇ ਆਪਣੇ ਗਾਹਕਾਂ ਲਈ ਵਟਸਐਪ ’ਤੇ ਕਈ ਸਹੂਲਤਾਂ ਸ਼ੁਰੂ ਕੀਤੀਆਂ ਹਨ। ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਮੋਬਾਇਲ ਦਾ ਬਿੱਲ ਜਾਂ ਫਿਰ ਗੈਸ ਦਾ ਬਿੱਲ ਭਰਨ ਲਈ ਤੁਹਾਨੂੰ ਹਰ ਵਾਰ ਵੱਖ-ਵੱਖ ਐਪਸ ’ਚ ਜਾਣ ਦੀ ਲੋੜ ਨਹੀਂ। ਇਹ ਕੰਮ ਤੁਸੀਂ ਵਟਸਐਪ ਰਾਹੀਂ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ
ਵਟਸਐਪ ’ਤੇ ਹੀ ਕਰੋ ਇਹ ਕੰਮ
ਯੂਟੀਲਿਟੀ ਬਿੱਲ ਪੇਮੈਂਟ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਦੇ ਗਾਹਕ ਵਟਸਐਪ ਰਾਹੀਂ ਫਿਕਸਡ ਡਿਪਾਜ਼ਿਟ ਅਤੇ ਟ੍ਰੇਡ ਫਾਈਨੈਂਸ ਨਾਲ ਜੁੜੇ ਕੰਮ ਵੀ ਕਰ ਸਕਦੇ ਹਨ। ਗਾਹਕਾਂ ਨੂੰ ਇਨ੍ਹਾਂ ਸਾਰੇ ਕੰਮਾਂ ਲਈ ਬੈਂਕ ਆਉਣ ਦੀ ਲੋੜ ਨਹੀਂ ਹੋਵੇਗੀ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਗਾਹਕ ਸਿਰਫ ਕੁਝ ਮਿੰਟਾਂ ’ਚ ਹੀ ਫਿਕਸਡ ਡਿਪਾਜ਼ਿਟ ਖਾਤਾ ਵੀ ਵਟਸਐਪ ਰਾਹੀਂ ਹੀ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਕਾਰਪੋਰੇਟ ਅਤੇ MSME ਸੈਕਟਰ ਨਾਲ ਜੁੜੇ ਲੋਕ ਟਰੇਡ ਫਾਈਨਾਂਸ ਦੀਆਂ ਜਾਣਕਾਰੀਆਂ ਵੀ ਵਟਸਐਪ ’ਤੇ ਹੀ ਪ੍ਰਾਪਤ ਕਰ ਸਕਦੇ ਹਨ। ਗਾਹਕ ਕਸਟਮਰ ਆਈ.ਡੀ., ਐਕਸਪੋਰਟ-ਇੰਪੋਰਟ ਕੋਡ ਅਤੇ ਬੈਂਕ ਤੋਂ ਮਿਲੀਆਂ ਸਾਰੀਆਂ ਕ੍ਰੈਡਿਟ ਸੁਵਿਧਾਵਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ
ਇੰਝ ਐਕਟਿਵ ਕਰੋ ਵਟਸਐਪ ਬੈਂਕਿੰਗ
1. ਸਭ ਤੋਂ ਪਹਿਲਾਂ ICICI ਬੈਂਕ ਦੇ ਇਸ ਨੰਬਰ 86400 86400 ਨੂੰ ਆਪਣੇ ਫੋਨ ’ਚ ਸੇਵ ਕਰਨਾ ਹੈ।
2. ਬੈਂਕ ਨਾਲ ਜੁਡੇ਼ ਇਹ ਸਾਰੇ ਕੰਮ ਆਪਣੇ ਰਜਿਸਟਰਡ ਮੋਬਾਇਲ ਨੰਬਰ ਰਾਹੀਂ ਹੀ ਕਰੋ।
3. ਵਟਸਐਪ ਖੋਲ੍ਹੋ ਅਤੇ ਇਸ ਨੰਬਰ ’ਤੇ Hi ਲਿਖ ਕੇ ਭੇਜੋ।
4. ਫਿਰ ਬੈਂਕ ਤੁਹਾਨੂੰ ਸਾਰੀਆਂ ਐਕਟੀਵੇਟਿਡ ਸਹੂਲਤਾਂ ਦੀ ਲਿਸਟ ਭੇਜੇਗਾ।
5. ਤੁਹਾਨੂੰ ਜੋ ਵੀ ਸੁਵਿਧਾ ਵਟਸਐਪ ’ਤੇ ਚਾਹੀਦੀ ਹੈ, ਚੁਣੋ।
6. ਤੁਹਾਨੂੰ ਵਟਸਐਪ ’ਤੇ ਹੀ ਸਾਰੀਆਂ ਸੇਵਾਵਾਂ ਅਤੇ ਉਸ ਨਾਲ ਜੁੜੀ ਜਾਣਕਾਰੀ ਆ ਜਾਵੇਗੀ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
ਵਟਸਐਪ ’ਤੇ ਇੰਝ ਖੋਲ੍ਹੋ FD
ਜੇਕਰ ਤੁਸੀਂ ਵਟਸਐਪ ’ਤੇ ਆਪਣਾ ਫਿਕਸਡ ਡਿਪਾਜ਼ਿਟ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ Key word ਜਿਵੇਂ FD, Fixed Deposit ਲਿਖ ਕੇ ਸੈਂਡ ਕਰਨਾ ਹੋਵੇਗਾ। ਫਿਰ ਕਿੰਨੀ ਰਾਸ਼ੀ ਦਾ ਫਿਕਸਡ ਡਿਪਾਜ਼ਿਟ ਕਰਨਾ ਹੈ ਉਹ ਲਿਖ ਕੇ ਭੇਜਣਾ ਹੋਵੇਗਾ। ਰਾਸ਼ੀ 10,000 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਕੁਝ ਵੀ ਹੋ ਸਕਦੀ ਹੈ। ਇਸ ਤੋਂ ਬਾਅਦ ਤੁਹਾਨੂੰ ਮਿਆਦ ਵੀ ਦੱਸਣੀ ਪਵੇਗੀ। ਜਿਵੇਂ ਹੀ ਤੁਸੀਂ ਮਿਆਦ ਲਿਖੋਗੇ, ਤੁਹਾਨੂੰ ਉਸ ਦੇ ਹਿਸਾਬ ਨਾਲ ਵਿਆਜ਼ ਦਰਾਂ ਦੀ ਲਿਸਟ ਆ ਜਾਵੇਗੀ ਅਤੇ ਮਚਿਓਰਿਟੀ ’ਤੇ ਕਿੰਨੀ ਰਕਮ ਮਿਲੇਗੀ, ਇਹ ਵੀ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ– ਜਲਦ ਹੋ ਰਹੀ PUBG ਦੀ ਵਾਪਸੀ! ਗੇਮ ਖੇਡਣ ਵਾਲਿਆਂ ਦੀ ID ਨੂੰ ਲੈ ਕੇ ਆਈ ਚੰਗੀ ਖ਼ਬਰ
ਵਟਸਐਪ ’ਤੇ 25 ਸਹੂਲਤਾਂ ਉਪਲੱਬਧ
ICICI ਬੈਂਕ ਨੇ ਦੱਸਿਆ ਹੈ ਕਿ ਵਟਸਐਪ ’ਤੇ ਗਾਹਕਾਂ ਨੂੰ 25 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬੈਂਕ ਨੇ ਕਰੀਬ 6 ਮਹੀਨੇ ਪਹਿਲਾਂ ਵਟਸਐਪ ’ਤੇ ਬੈਂਕਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਸ ਲਿਸਟ ’ਚ ਸੇਵਿੰਗਸ ਅਕਾਊਂਟ ਦਾ ਬੈਲੇਂਸ ਚੈੱਕ ਕਰਨਾ, ਕ੍ਰੈਡਿਟ ਕਾਰਡ ਦੀ ਜਾਣਕਾਰੀ ਲੈਣਾ, ਕ੍ਰੈਡਿਟ-ਡੈਬਿਟ ਕਾਰਡ ਨੂੰ ਸੁਰੱਖਿਅਤ ਤਰੀਕੇ ਨਾਲ ਬਲਾਕ ਕਰਨਾ, ਅਨਬਲਾਕ ਕਰਨਾ, ਘਰ ਬੈਠੇ ਸੇਵਿੰਗਸ ਅਕਾਊਂਟ ਖੋਲ੍ਹਣਾ ਅਤੇ ਲੋਨ ਮੋਰੇਟੋਰੀਅਮ ਨਾਲ ਜੁੜੀਆਂ ਕਈ ਸਹੂਲਤਾਂ ਸ਼ਾਮਲ ਹਨ।
Huami ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, 30 ਦਿਨਾਂ ਤਕ ਚੱਲੇਗੀ ਬੈਟਰੀ
NEXT STORY