ਆਟੋ ਡੈਸਕ– ਸੁਜ਼ੂਕੀ ਮੋਟਰਸਾਈਕਲ ਇੰਡੀਆ ਜਲਦ ਹੀ ਆਪਣੀ 2021 ਮਾਡਲ ਹਾਇਆਬੁਸਾ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਟਵਿਟਰ ’ਤੇ ਇਕ ਟੀਜ਼ਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਸੁਪਰ ਬਾਈਕ ਨੂੰ ਇਸੇ ਮਹੀਨੇ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ 1 ਅਪ੍ਰੈਲ 2020 ਤੋਂ ਬੀ.ਐੱਸ.-6 ਨਿਯਮ ਲਾਗੂ ਹੋਣ ਤੋਂ ਬਾਅਦ ਕੰਪਨੀ ਨੇ ਹਾਇਆਬੁਸਾ ਦੇ ਸਾਰੇ ਪੁਰਾਣੇ ਮਾਡਲਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਹੁਣ ਇਸ ਦੇ ਨਵੇਂ ਅਵਤਾਰ ਨੂੰ ਲਿਆਇਆ ਜਾ ਰਿਹਾ ਹੈ। ਨਵੀਂ ਸੁਜ਼ੂਕੀ ਹਾਇਆਬੁਸਾ ਦੇ ਡਿਜ਼ਾਇਨ ਅਤੇ ਫੀਚਰਜ਼ ਨੂੰ ਅਪਡੇਟ ਕੀਤਾ ਗਿਆ ਹੈ ਅਤੇ ਇਸ ਦੇ ਡਿਜ਼ਾਇਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਏਅਰੋਡਾਇਨਾਮਿਕ ਬਣਿਆਇਆ ਗਿਆ ਹੈ ਜੋ ਕਿ ਬਾਈਕ ਨੂੰ ਜ਼ਿਆਦਾ ਸਟੇਬਿਲਿਟੀ ਅਤੇ ਰਫਤਾਰ ਪ੍ਰਦਾਨ ਕਰਦਾ ਹੈ।
ਆਈਕਾਨਿਕ ਏਅਰੋਡਾਇਨਾਮਿਕ ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ 2021 ਮਾਡਲ ਸੁਜ਼ੂਕੀ ਹਾਇਆਬੁਸਾ ਵੀ ਆਪਣੇ ਪੁਰਾਣੇ ਮਾਡਲ ਦੀ ਤਰ੍ਹਾਂ ਹੀ ਏਅਰੋਡਾਇਨਾਮਿਕ ਆਈਕਾਨਿਕ ਡਿਜ਼ਾਇਨ ਨਾਲ ਆਉਂਦੀ ਹੈ। ਇਸ ਵਾਰ ਇਸ ’ਤੇ ਸ਼ਾਰਪ ਲਾਈਨਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਹ ਹੁਣ ਜ਼ਿਆਦਾ ਆਕਰਸ਼ਕ ਲਗਦੀ ਹੈ। ਇਸ ਸੁਪਰਬਾਈਕ ਦੇ ਚਾਰੇ ਪਾਸੇ ਇਸ ਵਾਰ ਐੱਲ.ਈ.ਡੀ. ਲਾਈਟਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ’ਚ ਹੈੱਡਲੈਂਪਸ ਅਤੇ ਟੇਲ ਲਾਈਟਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿਚ ਇੰਟੀਗ੍ਰੇਟਿਡ ਟਰਨ ਇੰਡੀਕੇਟਰਸ ਵੀ ਦਿੱਤੇ ਗਏ ਹਨ ਅਤੇ ਸਾਹਮਣੇ ਵੱਲ ਏਅਰ ਇਨਟੈੱਕ ਵੀ ਮਿਲਦੇ ਹਨ।
ਵੱਡੇ ਡਿਊਲ ਕ੍ਰੋਮ-ਪਲੇਟਿਡ ਐਗਜਾਸਟ
ਇਸ ਵਾਰ ਹਾਇਆਬੁਸਾ ’ਚ ਡਿਊਲ ਕ੍ਰੋਮ-ਪਲੇਟਿਡ ਐਗਜਾਸਟ ਪਾਈਪ ਲਗਾਈਆਂ ਗਈਆਂ ਹਨ ਜੋ ਕਿ ਇਸ ਦੀ ਲੁਕ ਨੂੰ ਹੋਰ ਵੀ ਨਿਖਾਰ ਦਿੰਦੀਆਂ ਹਨ। ਇਸ ਵਿਚ ਐਨਾਲਾਗ ਇੰਸਟਰੂਮੈਂਟ ਕਲੱਸਟਰ ਦੇ ਨਾਲ ਇਕ ਨਵੀਂ ਟੀ.ਐੱਫ.ਟੀ. ਡਿਸਪਲੇਅ ਵੀ ਮਿਲਦੀ ਹੈ।
ਸੁਪਰਬਾਈਕ ’ਚ ਮਿਲਦੇ ਹਨ ਇਹ ਸਟੈਂਡਰਡ ਫੀਚਰਜ਼
ਨਵੀਂ 2021 ਸੁਜ਼ੂਕੀ ਹਾਇਆਬੁਸਾ ’ਚ ਕੁਝ ਅਜਿਹੇ ਫੀਚਰਜ਼ ਵੀ ਹਨ ਜਿਨ੍ਹਾਂ ਨੂੰ ਸਟੈਂਡਰਡ ਤੌਰ ’ਤੇ ਦਿੱਤਾ ਗਿਆ ਹੈ। ਇਨ੍ਹਾਂ ਫੀਚਰਜ਼ ’ਚ ਤਿੰਨ ਪਾਵਰ ਮੋਡ, ਲਾਂਚ ਕੰਟਰੋਲ, ਕਰੂਜ਼ ਕੰਟਰੋਲ, ਕਾਰਨਿੰਗ ਏ.ਬੀ.ਐੱਸ., ਹਿੱਲ-ਹੋਲਡ ਕੰਟਰੋਲ ਅਤੇ ਤਿੰਨ ਲੈਵਲ ਇੰਜਣ ਬ੍ਰੇਕਿੰਗ ਆਪਸ਼ਨ ਸ਼ਾਮਲ ਹਨ।
ਇੰਜਣ
ਨਵੀਂ 2021 ਸੁਜ਼ੂਕੀ ਹਾਇਆਬੁਸਾ ਦੇ ਇੰਜਣ ਦੀ ਗੱਲ ਕਰੀਏ ਤਾਂ ਬੀ.ਐੱਸ.-6/ਯੂਰੋ5 ਨਿਯਮਾਂ ਦੇ ਨਾਲ ਕੰਪਨੀ ਨੇ ਇਸ ਸੁਪਰਬਾਈਕ ’ਚ 1340 ਸੀਸੀ ਦਾ ਇਨ-ਲਾਈਨ 4-ਸਿਲੰਡਰ ਇੰਜਣ ਲਗਾਇਆ ਹੈ। ਇਹ ਇੰਜਣ 190 ਬੀ.ਐੱਚ.ਪੀ. ਦੀ ਪਾਵਰ ਅਤੇ 150 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ।
ਹੁਣ ਮੋਬਾਈਲ ਗੇਮਿੰਗ ਦੀ ਦੁਨੀਆ ’ਚ ਉਤਰੇਗਾ ਜੀਓ, ਕੁਆਲਕਾਮ ਕੰਪਨੀ ਨਾਲ ਹੋਇਆ ਸਮਝੌਤਾ
NEXT STORY