ਜਲੰਧਰ : ਅਕਸਰ ਲੋਕ ਕੋਈ ਚੀਜ਼ (ਸਮਾਰਟਫੋਨ, ਟੈਬਲੇਟਸ, ਸਮਾਰਟਵਾਚ, ਕਾਰਾਂ, ਮੋਟਰਸਾਈਕਲ, ਇਲੈਕਟ੍ਰਿਕ ਵ੍ਹੀਕਲਸ) ਖਰੀਦਣ ਤੋਂ ਪਹਿਲਾਂ ਉਸ ਦੇ ਬਾਰੇ ਵਿਚ ਸਰਚ ਕਰ ਕੇ ਵੇਖਦੇ ਹਨ ਕਿ ਇਸ ਵਿਚ ਕਿਹੜੇ-ਕਿਹੜੇ ਫੀਚਰਸ ਜਾਂ ਸਪੈਸੀਫਿਕੇਸ਼ੰਜ਼ ਹਨ ਜੋ ਮੇਰੀ ਜ਼ਰੂਰਤ ਦੇ ਹਿਸਾਬ ਨਾਲ ਠੀਕ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ, ਪੰਜਾਬ ਦੇ ਇਕ ਨੌਜਵਾਨ ਨੇ ਵੈੱਬਸਾਈਟ ਬਣਾਈ ਹੈ, ਜਿਸ ਵਿਚ ਤੁਹਾਨੂੰ 'ਤੇ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਇਕ ਕਲਿੱਕ ਨਾਲ ਮਿਲ ਜਾਵੇਗੀ।
ਇਸ ਵੈੱਬ ਸਾਈਟ ਦਾ ਨਾਮ medleyclub ਹੈ ਅਤੇ ਇਸ ਨੂੰ ਡਿਵੈੱਲਪ ਕਰਨ ਵਾਲੇ ਰਾਹੁਲ ਚੋਪੜਾ ਦੇ ਮੁਤਾਬਕ ਇਸ ਵੈੱਬਸਾਈਟ ਨੂੰ ਬਣਾਉਣ ਵਿਚ ਉਨ੍ਹਾਂ ਨੂੰ 2.5 ਸਾਲ ਲੱਗੇ ਹਨ। ਡਿਜ਼ਾਈਨ ਦੇ ਬਾਰੇ ਵਿਚ ਦੱਸਦੇ ਹੋਏ ਰਾਹੁਲ ਨੇ ਕਿਹਾ ਕਿ ਇਹ ਡੈਸਕਟਾਪ ਵਰਗਾ ਵਿਊ ਦਿੰਦੀ ਹੈ । ਜੇਕਰ ਤੁਸੀਂ ਚਾਹੋ ਤਾਂ ਮੋਬਾਇਲ, ਟੈਬਲੇਟਸ ਅਤੇ ਗੈਜੇਟਸ ਨਾਲ ਜੁੜੀਆਂ ਹੋਰ ਚੀਜ਼ਾਂ ਦੇ ਬਾਰੇ ਵਿਚ ਜਾਣਕਾਰੀ ਪਾਉਣ ਲਈ ਇਸ ਵੈੱਬਸਾਈਟ ਉੱਤੇ ਕਲਿਕ ਕਰ ਸਕਦੇ ਹੋ ।
3GB ਅਤੇ 4GB RAM ਦੇ ਨਾਲ ਲਾਂਚ ਹੋਇਆ ਇਹ ਬਿਹਤਰੀਨ ਸਮਾਰਟਫੋਨ
NEXT STORY