ਗੈਜੇਟ ਡੈਸਕ– ਆਨਲਾਈਨ ਫਰਾਡ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਕੈਮਰ ਮੋਬਾਇਲ ਐਪਸ ਰਾਹੀਂ ਵੀ ਲੋਕਾਂ ਨੂੰ ਟਾਰਗੇਟ ਕਰਦੇ ਹਨ। ਇਸ ਨਾਲ ਤੁਹਾਡੀ ਇਕ ਗਲਤੀ ਕਾਰਨ ਤੁਹਾਡਾ ਬੈਂਕ ਖ਼ਾਤਾ ਖਾਲੀ ਹੋ ਸਕਦਾ ਹੈ। ਕਈ ਸਕਿਓਰਿਟੀ ਚੈੱਕ ਤੋਂ ਬਾਅਦ ਵੀ ਸਕੈਮਰ ਮਾਲਵੇਅਰ ਜਾਂ ਵਾਇਰਸ ਵਾਲੇ ਐਪਸ ਨੂੰ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਕਰਵਾ ਦਿੰਦੇ ਹਨ। ਇਹ ਐਪਸ ਯੂਜ਼ਰਜ਼ ਦੇ ਨਿੱਜੀ ਡਾਟਾ ਤੋਂ ਇਲਾਵਾ ਮੋਬਾਇਲ ਬੈਂਕਿੰਗ ਡਿਟੇਲਸ ਦੀ ਵੀ ਚੋਰੀ ਕਰ ਲੈਂਦੇ ਹਨ। ਇਹ ਮਾਲਵੇਅਰ ਐਂਡਰਾਇਡ ਐਪਸ ਯੂਜ਼ਰਜ਼ ਦੀ ਲਾਗ-ਇਨ ਡਿਟੇਲਸ, ਅਕਾਊਂਟ ਨੰਬਰ ਅਤੇ ਦੂਜੀ ਫਾਈਨੈਂਸ਼ੀਅਲ ਡਿਟੇਲਸ ਚੋਰੀ ਕਰ ਲੈਂਦੇ ਹਨ। ਤੁਹਾਨੂੰ ਅਜਿਹੇ 5 ਖ਼ਤਰਨਾਕ ਐਂਡਰਾਇਡ ਐਪਸ ਨੂੰ ਤੁਰੰਤ ਫੋਨ ’ਚੋਂ ਡਿਲੀਟ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਇਹ ਐਪਸ ਨਾ ਸਿਰਫ ਤੁਹਾਡਾ ਡਾਟਾ ਚੋਰੀ ਕਰਦੇ ਹਨ ਸਗੋਂ ਉਸਦੀ ਮਦਦ ਨਾਲ ਤੁਹਾਡੇ ਬੈਂਕ ਖ਼ਾਤੇ ਨੂੰ ਵੀ ਖਾਲੀ ਕਰ ਦੇਣਗੇ। ਅਜਿਹੇ ’ਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਾਈਬਰ ਸਕਿਓਰਿਟੀ ਕੰਪਨੀ Threat Fabric ਨੇ ਦੱਸਿਆ ਹੈ ਕਿ ਯੂਜ਼ਰਜ਼ ਨੂੰ ਇਨ੍ਹਾਂ ਐਪਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਹ ਐਪਸ ਥਰਡ ਪਾਰਟੀ ਐਪਸ ’ਤੇ ਵੀ ਉਪਲੱਬਧ ਰਹਿੰਦੇ ਹਨ। ਕਈ ਵਾਰ ਲੋਕ ਮੈਸੇਜ ’ਚ ਮਿਲੇ ਲਿੰਕ ’ਤੇ ਕਲਿੱਕ ਕਰਕੇ ਵੀ ਇਨ੍ਹਾਂ ਐਪਸ ਨੂੰ ਇੰਸਟਾਲ ਕਰ ਲੈਂਦੇ ਹਨ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਇਹ 5 ਐਪਸ ਚੋਰੀ ਕਰ ਸਕਦੇ ਹਨ ਬੈਂਕਿੰਗ ਡਿਟੇਲਸ
Recover Audio
Images & Videos
Zetter Authentication
File Manager Small, Lite
Codice Fiscale 2022
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
iPhone SE 4 ਜਲਦ ਹੋ ਸਕਦੈ ਲਾਂਚ, ਸਾਹਮਣੇ ਆਏ ਫੀਚਰਜ਼
NEXT STORY