ਜਲੰਧਰ- ਬਰਫੀਲੇ ਬੌਣੇ ਗ੍ਰਹਿ ਪਲੂਟੋ 'ਤੇ ਵਿਸ਼ਾਲ ਸਾਗਰ ਦੀ ਮੌਜੂਦਗੀ ਹੋ ਸਕਦੀ ਹੈ। ਨਾਸਾ ਦੇ ਨਿਊ ਹੋਰਾਈਜ਼ਨ ਪੁਲਾੜ ਯਾਨ ਤੋਂ ਮਿਲੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਾਹਮਣੇ ਆਈ ਹੈ। ਪਲੂਟੋ ਦੀ ਸਤਾਹ 'ਤੇ ਸਾਗਰ ਦਾ ਵਿਚਾਰ ਨਵਾਂ ਨਹੀਂ ਹੈ ਪਰ ਅਧਿਐਨ ਤੋਂ ਹੁਣ ਤੱਕ ਦੀ ਸਭ ਤੋਂ ਵਿਸਥਾਰ ਪੂਰਵਕ ਰਿਪੋਰਟ ਸਾਹਮਣੇ ਆਈ ਹੈ। ਇਹ ਇਸ ਗ੍ਰਹਿ 'ਤੇ ਸਥਿਤ ਬਰਾਬਰ ਜ਼ਮੀਨ ਸਪੁਟਨਿਕ ਪਲੈਨੀਸ਼ੀਆ ਬਾਰੇ ਵੀ ਕਈ ਜਾਣਕਾਰੀਆਂ ਮੁਹੱਈਆ ਕਰਵਾਉਂਦਾ ਹੈ। ਸਪੁਟਨਿਕ ਪਲੈਨੀਸ਼ੀਆ ਦੀ ਸਤਾਹ ਇਸ ਦੇ ਦਿਲ ਦੇ ਆਕਾਰ ਕਾਰਨ ਪ੍ਰਸਿੱਧ ਹੈ ਅਤੇ ਨਿਊ ਹੋਰਾਈਜ਼ਨ ਦੀ ਪਹਿਲੀ ਤਸਵੀਰ 'ਚ ਇਹ ਪਲੂਟੋ ਦੇ ਜਵਾਰੀ ਅਕਸ਼ ਦੇ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ। ਅਜਿਹਾ ਸਿਰਫ ਪੰਜ ਫੀਸਦੀ ਮਾਮਲੇ 'ਚ ਹੀ ਸੰਯੋਗਵਸ਼ ਹੋ ਸਕਦਾ ਹੈ। ਇਸ ਅਧਿਐਨ ਦਾ ਪ੍ਰਕਾਸ਼ਨ ਨੇਚਰ ਜਰਨਲ 'ਚ ਹੋਇਆ ਹੈ।
ਲਾਂਚ ਹੋਇਆ ਸਭ ਤੋਂ ਸਸਤਾ ਟੈਬਲੇਟ, ਜਾਣੋ ਕੀਮਤ
NEXT STORY