ਜਲੰਧਰ- ਇੰਟਰਨੈਟ 'ਤੇ ਕੋਈ ਵੀ ਜਾਣਕਾਰੀ ਹੈਕਰਾਂ ਤੋਂ ਸੁਰੱਖਿਅਤ ਨਹੀਂ ਹੈ। ਇਸ ਦੀ ਨਵੀਂ ਉਦਾਹਰਨ ਹਾਲ ਹੀ 'ਚ ਹੈਕ ਹੋਈ ਡੇਟਿੰਗ ਸਰਵਿਸ ਤੋਂ ਮਿਲਦੀ ਹੈ। ਅਡਲਟ ਡੇਟਿੰਗ ਸਰਵਿਸ ਕੰਪਨੀ ਫਰੈਂਡ ਫਾਈਂਡਰ ਨੈਟਵਰਕ ਹੈਕਰਾਂ ਦਾ ਸ਼ਿਕਾਰ ਹੋਈ ਹੈ। ਇਸ ਨਾਲ 412 ਮਿਲੀਅਨ ਅਕਾਊਂਟਸ, ਈ-ਮੇਲ ਅਡਰੈੱਸ ਤੇ ਪਾਸਵਰਡ ਕ੍ਰਿਮੀਨਲ ਮਾਰਕੀਟ ਪਲੇਸ 'ਤੇ ਮੁਹੱਈਆ ਕਰਵਾਏ ਗਏ ਹਨ। ਗੌਰਤਲਬ ਹੈ ਕਿ ਇਸ ਡਾਟਾਬੇਸ 'ਚ ਜ਼ਿਆਦਾ ਨਿਜੀ ਜਾਣਕਾਰੀ ਨਹੀਂ ਪਰ ਅਕਾਊਂਟਸ, ਈ-ਮੇਲ ਅਡਰੈੱਸ ਤੇ ਪਾਸਵਰਡ ਦਾ ਲੀਕ ਹੋਣਾ ਵੱਡੀ ਗੱਲ ਹੈ। ਜ਼ਿਕਰਯੋਗ ਹੈ ਕਿ ਇਕ ਹੋਰ ਹੈਕ 'ਚ ਮਈ 2015 'ਚ ਵੀ 3.5 ਮਿਲੀਅਨ ਯੂਜ਼ਰਜ਼ ਦੇ ਅਕਾਊਂਟਸ ਪ੍ਰਭਾਵਿਤ ਹੋਏ ਸਨ।
ਬ੍ਰਿਚ ਨੋਟੀਫਿਕੇਸ਼ਨ ਵੈਬਸਾਈਟ 'ਲੀਕਡਸੋਰਸ' ਨੇ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ 300 ਮਿਲੀਅਨ ਅਡਲਟ ਫਰੈਂਡ ਫਾਈਂਡਰ ਅਕਾਊਂਟਸ ਪ੍ਰਭਾਵਿਤ ਹੋਏ ਹਨ, ਜਿਸ 'ਚ 60 ਮਿਲੀਅਨ ਅਕਾਊਂਟਸ ਕੈਮਸ ਡਾਟ ਕਾਮ ਤੋਂ ਹਨ। ਹੋਰ ਕੰਪਨੀ ਹੋਲਡਿੰਗ ਜਿਵੇਂ ਪੈਂਟਹਾਊਸ, ਸਟ੍ਰਿਪਸ਼ੋ ਤੇ ਆਈਕੈਮਸ ਵੀ ਹੈਕਿੰਗ ਦਾ ਸ਼ਿਕਾਰ ਹੋਏ ਹਨ ਤੇ 412,214,295 ਯੂਜ਼ਰਜ਼ ਪ੍ਰਭਾਵਿਤ ਹੋਏ ਹਨ।
ਇਸ 'ਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ 15 ਮਿਲੀਅਨ ਅਕਾਊਂਟਸ ਦੀ ਜਾਣਕਾਰੀ ਰੱਖੀ ਗਈ ਹੈ, ਜਿਨ੍ਹਾਂ ਨੂੰ ਯੂਜ਼ਰਜ਼ ਨੇ ਡਿਲੀਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਯੂਜ਼ਰਜ਼ ਦੀ ਜਾਣਕਾਰੀ ਵੀ ਹੈ ਜੋ ਹੁਣ ਉਪਲਬੱਧ ਨਹੀਂ ਹਨ। ਸੀ. ਐੱਸ. ਓ. ਆਨਲਾਈਨ ਦੀ ਰਿਪੋਰਟ ਦੇ ਮੁਤਾਬਕ ਇਕ ਸਕਿਓਰਿਟੀ ਰਿਸਰਚ ਨੇ ਅਕਤੂਬਰ 'ਚ ਇਸ ਵੈਬਸਾਈਟ ਦੀ ਲੋਕਲ ਫਾਈਲ ਇੰਕਲੂਜਨ 'ਚ ਕਮਜ਼ੋਰੀਆਂ ਪਾਈਆਂ ਸਨ। ਫਰੈਂਡ ਫਾਈਂਡਰ ਨੈਟਵਰਕ ਦੇ ਵਾਈਸ ਪ੍ਰੈਂਜ਼ੀਡੈਂਟ ਤੇ ਸੀਨੀਅਰ ਕੌਂਸਲ ਆਫ ਕਾਰਪੋਰੇਟ ਕੰਪਲਾਇੰਜ਼ ਐਂਡ ਲਿਟੀਗੇਸ਼ਨ Diana Lynn Ballou ਨੇ ਸੀ. ਐੱਸ. ਓ. ਆਨਲਾਈਨ ਨੂੰ ਇਕ ਬਿਆਨ ਦਿੱਤਾ, ਜਿਸ 'ਚ ਲਿਖਿਆ ਸੀ ਕਿ ਸਾਨੂੰ ਇਸ ਸਕਿਓਰਿਟੀ ਘਟਨਾ ਦੀ ਜਾਣਕਾਰੀ ਹੈ ਤੇ ਇਸ ਦੀ ਜਾਂਚ ਕਰ ਰਹੇ ਹਾਂ।
ਯੂਜ਼ਰ ਡਾਟਾ
ਲੀਕਡਸੋਰਸ ਮੁਤਾਬਕ ਫਰੈਂਡ ਫਾਈਂਡਰ ਨੈਟਵਰਕ ਨੇ ਆਮ ਦਿਖਾਈ ਦੇਣ ਵਾਲੇ ਫਾਰਮੈਸ ਤੇ ਸਕਿਓਰ ਹੈਸ਼ ਐਲਗੋਰਿਥਮ 1 (ਐੱਸ. ਐੱਚ. ਐੱਸ-1) 'ਚ ਯੂਜ਼ਰ ਦੇ ਪਾਸਵਰਲਡ ਸੇਵ ਕੀਤੇ ਹਨ, ਜਿਨ੍ਹਾਂ ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ।
HTC ਨੇ ਵਿਕਸਿਤ ਕੀਤਾ ਨਵੀਂ ਤਕਨੀਕ ਦਾ ਵਾਇਰਲੈੱਸ VR ਹੈਡਸੈੱਟ, ਵੇਖੋ ਤਸਵੀਰਾਂ
NEXT STORY