ਜਲੰਧਰ- ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਬਾਅਦ ਹੁਣ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਆਪਣੇ ਯੂਜ਼ਰਸ ਲਈ ਲਾਈਵ ਵੀਡੀਓ ਫੀਚਰ ਰੋਲਆਊਟ ਕਰ ਦਿੱਤਾ ਹੈ। ਟਵਿਟਰ ਵੱਲੋਂ ਲਾਂਚ ਕੀਤੇ ਗਏ ਲਾਈਵ ਵੀਡੀਓ ਫੀਚਰ ਦੁਆਰਾ ਯੂਜ਼ਰਸ ਨੂੰ ਸੋਸ਼ਲ ਮੀਡੀਆ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ 'ਚ ਕੀ ਚੱਲ ਰਿਹਾ ਹੈ ਇਸ ਨੂੰ ਦਿਖਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। ਕਿਸੇ ਸੈਲੀਬ੍ਰੇਸ਼ਨ ਤੋਂ ਲੈ ਕੇ ਕਿਸੇ ਪ੍ਰੋਟੈੱਸਟ ਤੱਕ ਤੁਸੀਂ ਦੁਨੀਆ ਦੇ ਨਾਲ ਲਾਈਪ ਮਾਧਿਅਮ ਰਾਹੀ ਬੜੀ ਆਸਾਨੀ ਨਾਲ ਜੁੜ ਸਕਦੇ ਹੋ। ਟਵਿਟਰ ਦਾ ਲਾਈਵ ਵੀਡੀਓ ਐਪ ਐਂਡਰਾਇਡ ਅਤੇ ਆਈ.ਓ.ਐੱਸ. ਲਈ ਉਪਲੱਬਧ ਹੈ।
ਟਵਿਟਰ ਦੇ ਸੀ.ਈ.ਓ. ਜੈਕ ਡੋਰਸੇ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਟਵਿਟਰ ਐਪ ਰਾਹੀ ਤੁਸੀਂ ਲਾਈਵ ਵੀਡੀਓ ਦਾ ਫੀਚਰ ਪਾ ਸਕੋਗੇ। ਇਸ ਫੀਚਰ ਰਾਹੀ ਯੂਜ਼ਰਸ ਨੂੰ ਲਾਈਵ ਹੋਣ ਲਈ ਕੰਪੋਜ਼ ਟਵੀਟ ਆਪਸ਼ਨ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ 'LIVE' 'ਤੇ ਟੈਪ ਕਰੋ। ਇਥੇ ਤੁਹਾਨੂੰ ਪ੍ਰੀ-ਬ੍ਰਾਡਕਾਸਟ ਸਕਰੀਨ ਨਜ਼ਰ ਆਏਗੀ ਜਿਸ ਨੂੰ ਆਪਣੇ ਮੁਤਾਬਕ ਫਰੇਮ ਕਰ ਸਕਦੇ ਹੋ। ਜਦੋਂ ਤੁਸੀਂ ਲਾਈਵ ਲਈ ਤਿਆਰ ਹੋ ਜਾਓ ਤਾਂ 'Go Live' ਆਪਸ਼ਨ 'ਤੇ ਕਲਿੱਕ ਕਰੋ।
13MP ਕੈਮਰਾ ਅਤੇ 5.3 ਇੰਚ ਡਿਸਪਲੇ ਨਾਲ ਲਾਂਚ ਹੋਇਆ Panasonic P88
NEXT STORY