ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ panasonic ਨੇ ਆਪਣਾ ਨਵਾਂ ਸਮਾਰਟਫੋਨ P88 ਭਾਰਤ 'ਚ ਲਾਂਚ ਕਰ ਦਿੱਤਾ ਹੈ। ਗੋਲਡ ਅਤੇ ਚਾਰਕੋਲ ਗ੍ਰੇ ਕਲਰ 'ਚ ਉਪਲੱਬਧ ਇਸ ਸਮਾਰਟਫੋਨ ਦੀ ਕੀਮਤ 9,290 ਰੁਪਏ ਰੱਖੀ ਗਈ ਹੈ।। ਇਹ ਫੋਨ ਦੇਸ਼ ਦੇ ਸਾਰੇ ਆਊਟਲੇਟਸ 'ਤੇ ਖਰੀਦਣ ਲਈ ਉਪਲੱਬਧ ਹੋ ਗਿਆ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ P88 ਸਮਾਰਟਫੋਨ 'ਚ 2.5 ਡੀ ਕਵਰਡ ਗਲਾਸ ਨਾਲ 5.3 ਇੰਚ ਦਾ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 1.25 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2GB ਰੈਮ ਨਾਲ ਲੈਸ ਹੈ। ਇਸ 'ਚ 16GBਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਦੇ ਰਾਹੀ 128GB ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13MP ਦਾ ਰਿਅਰ ਕੈਮਰਾ, 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ 'ਚ ਡਿਊਲ ਸਿਮ, ਵਾਈ-ਫਾਈ ਅਤੇ ਬਲੂਟੁਥ ਵਰਗੀ ਸਰਵਿਸ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 250mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜੀ77 ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ 'ਚ 5 ਇੰਚ ਜੀ ਐੱਚ. ਡੀ. (720x 1280 ਪਿਕਸਲ) ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਸ 'ਚ 8GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ 32GB ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ ਐੱਲ. ਈ. ਡੀ. ਫਲੈਸ਼ ਨਾਲ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡਰਾਇਡ 5.1 ਲਾਲੀਪਾਪ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ 2000mAh ਦੀ ਲੀਥੀਅਮ ਪਾਲੀਮਰ ਬੈਟਰੀ ਵੀ ਦਿੱਤੀ ਗਈ ਹੈ।ਇਸ 'ਚ 2.5ਡੀ ਕਵਰਡ ਗਲਾਸ ਨਾਲ 5.3 ਇੰਚ ਦਾ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ।
ਇਨ੍ਹਾਂ ਐਪਸ ਨੂੰ ਤੁਰੰਤ ਕਰੋ ਡਲੀਟ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ
NEXT STORY