ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਆਈਫੋਨ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਸੈਮਸੰਗ ਤੋਂ ਬਾਅਦ ਭਾਰਤ ਸਰਕਾਰ ਨੇ ਆਈਫੋਨ ਯੂਜ਼ਰਜ਼ ਲਈ ਸਕਿਓਰਿਟੀ ਅਲਰਟ ਜਾਰੀ ਕੀਤਾ ਹੈ। ਸਰਕਾਰ ਦੀ ਸਾਈਬਰ ਸਕਿਓਰਿਟੀ ਵਾਚਡਾਗ ਕੰਪਿਊਟਰ ਏਜੰਸੀ ਰਿਸਪਾਂਸ ਟੀਮ ਆਫ ਇੰਡੀਆ (CERT-In) ਨੇ ਸ਼ੁੱਕਰਵਾਰ (15 ਦਸੰਬਰ) ਨੂੰ ਕਿਹਾ ਕਿ ਉਸਨੂੰ ਐਪਲ ਦੇ ਪ੍ਰੋਡਕਟਸ ਲਈ ਕਈ ਖਤਰੇ ਮਿਲੇ ਹਨ। ਇਨ੍ਹਾਂ ਨਾਲ ਯੂਜ਼ਰਜ਼ ਦਾ ਡਾਟਾ ਹੈਕਰਾਂ ਦੇ ਨਿਸ਼ਾਨੇ 'ਤੇ ਆ ਰਿਹਾ ਹੈ।
CERT-In ਮੁਤਾਬਕ, ਐਪਲ ਪ੍ਰੋਡਕਟ ਦੇ ਸਾਫਟਵੇ੍ਰ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਦੇਖਣ ਨੂੰ ਮਿਲੀਆਂ ਹਨ, ਜਿਸ ਨਾਲ ਹੈਰਕ ਤੁਹਾਡੇ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹਨ। ਅਜਿਹੇ 'ਚ ਯੂਜ਼ਰਜ਼ ਦਾ ਡਾਟਾ ਅਤੇ ਜ਼ਰੂਰੀ ਜਾਣਕਾਰੀ ਚੋਰੀ ਹੋ ਸਕਦੀ ਹੈ। ਜਿਨ੍ਹਾਂ ਡਿਵਾਈਸ 'ਤੇ ਜ਼ਿਆਦਾ ਖਤਰਾ ਹੈ, ਉਨ੍ਹਾਂ 'ਚ iOS, iPadOS, macOS, tvOS, watchOS ਅਤੇ ਸਫਾਰੀ ਬ੍ਰਾਊਜ਼ਰ ਸ਼ਾਮਲ ਹਨ।
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼
'ਹਾਈ ਰਿਸਕ' ਕੈਟਾਗਰੀ 'ਚ ਖਤਰਾ
CERT-In ਮੁਤਾਬਕ, ਇਹ ਖਤਰਾ ਯੂਜ਼ਰਜ਼ ਦੀ ਪਰੇਸ਼ਾਨੀ ਵਧਾ ਸਕਦਾ ਹੈ। ਇਸ ਖਤਰੇ ਨੂੰ 'ਹਾਈ ਰਿਸਕ' ਕੈਟਾਗਰੀ 'ਚ ਰੱਖਿਆ ਗਿਆ ਹੈ। ਇਹ ਸਕਿਓਰਿਟੀ ਐਡਵਾਈਜ਼ਰੀ ਸੈਮਸੰਗ ਯੂਜ਼ਰਜ਼ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਆਈ ਹੈ।
ਸੈਮਸੰਗ ਦੇ ਡਿਵਾਈਸ ਵੀ ਸੁਰੱਖਿਅਤ ਨਹੀਂ
ਮਸ਼ਹੂਰ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ ਬਣਾਏ ਕੁਝ ਸਮਾਰਟਫੋਨਾਂ ਨੂੰ ਲੈ ਕੇ ਹਾਲ ਹੀ 'ਚ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਸੀ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਤਹਿਤ ਕੰਮ ਕਰਨ ਵਾਲੀ ਨੋਡਲ ਏਜੰਸੀ CERT-In ਨੇ ਕਿਹਾ ਸੀ ਕਿ ਸੈਮਸੰਗ ਸਮਾਰਟਫੋਨ ਜੋ ਅਜੇ ਐਂਡਰਾਇਡ 11, 12, 13 ਜਾਂ ਐਂਡਰਾਇਡ 14 ਵਰਜ਼ਨ 'ਤੇ ਚੱਲ ਰਹੇ ਹਨ, ਉਨ੍ਹਾਂ 'ਚ ਮੌਜੂਦ ਖਾਮੀਆਂਦਾ ਫਾਇਦਾ ਚੁੱਕ ਕੇ ਹੈਕਰ ਯੂਜ਼ਰਜ਼ ਦਾ ਫੋਨ ਹੈਕ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਡਾਟਾ ਚੋਰੀ ਕਰ ਸਕਦੇ ਹਨ। CERT-In ਵੱਲੋਂ ਜਾਰੀ ਅਲਰਟ, ਹਾਈ ਰਿਸਕ ਵਾਰਨਿੰਗ ਕੈਟਾਗਰੀ ਦਾ ਹੈ।
ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ
ਤੁਰੰਤ ਕਰਨਾ ਹੋਵੇਗਾ ਇਹ ਕੰਮ
ਜੇਕਰ ਤੁਹਾਡੇ ਡਿਵਾਈਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਤੁਹਾਨੂੰ ਤੁਰੰਤ ਡਿਵਾਈਸ ਦਾ ਸਾਫਟਵੇਅਰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰ ਲੈਣਾ ਚਾਹੀਦਾ ਹੈ। ਇਸਤੋਂ ਇਲਾਵਾ ਅਣਜਾਣ ਮੈਸੇਜ ਜਾਂ ਲਿੰਕ 'ਤੇ ਕਲਿੱਕ ਕਰਨ ਜਾਂ ਅਣਜਾਣ ਐਪਸ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ
ਹੁਣ ਆਨਲਾਈਨ ਸ਼ਾਪਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਮੇਲ ਰਾਹੀਂ ਟ੍ਰੈਕ ਕਰ ਸਕੋਗੇ ਆਰਡਰ
NEXT STORY