ਜਲੰਧਰ : ਲੱਗਦਾ ਹੈ ਟੈਕਨਾਲੋਜੀ 'ਚ ਅਜੇ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲਹੀ 'ਚ ਸਮਾਰਟਫੋਨ ਦੀ ਬੈਟਰੀ 'ਚ ਬਲਾਸਟ ਹੋਣ ਦੀਆਂ ਘਟਨਾਵਾਂ ਵੱਧ ਗਈਆਂ ਹਨ। ਹਾਲਹੀ 'ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨ ਨੋਟ 7 ਨੂੰ ਚਾਰਜਿੰਗ ਲਗਾਉਣ ਤੋਂ ਬਾਅਦ ਉਸ ਨੇ ਅੱਗ ਫੜ ਲਈ ਸੀ। ਇਸੇ ਤਰ੍ਹਾਂ ਦੀ ਘਟਣਾ ਚੰਡੀਗੜ੍ਹ ਦੇ ਰਹਿਣ ਵਾਲੇ ਦੀਪਕ ਗੋਸੇਨ ਨਾਲ ਹੋਈ। ਦੀਪਕ ਐਂਡ੍ਰਾਇਡ ਸਮਾਰਟਫੋਨ ਵਨ ਪਲੱਸ ਵਨ ਦੀ ਵਰਤੋਂ ਕਰਦਾ ਸੀ।
ਦੀਪਕ ਨੇ ਇਕ ਅਖਬਾਰ ਨੂੰ ਇਸ ਬਾਰੇ ਦੱਸਦੇ ਕਿਹਾ ਕਿ ਸੋਮਵਾਰ ਸਵੇਰੇ ਉਸ ਨੇ ਅਜਿਹੀ ਘਟਨਾ ਦਾ ਸਾਹਮਣਾ ਕੀਤਾ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਦੀਪਕ ਨੇ ਆਪਣਾ ਵਨ ਪਲੱਸ ਵਨ ਫੋਨ ਚਾਰਜਿੰਗ 'ਤੇ ਲਗਾ ਰੱਖਿਆ ਸੀ ਤੇ ਇਸ ਤੋਂ ਬਾਅਦ ਉਸ ਫੋਣ 'ਚ ਆਪਣੇ-ਆਪ ਧਮਾਕਾ ਹੋ ਗਿਆ। ਦੀਪਕ ਨੂੰ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਸ ਨੇ ਫੋਨ ਖੁਦ ਤੋਂ ਕੁਝ ਦੂਰੀ 'ਤੇ ਰੱਖਿਆ ਹੋਇਆ ਸੀ। ਦੀਪਕ ਨੇ ਟਵਿਟਰ 'ਤੇ ਵੀਡੀਓ ਦੇ ਨਾਲ ਟਵੀਟ ਕਰਦੇ ਹੋਏ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਿਕ ਕੰਪਨੀ ਵੱਲੋਂ ਬੈਰਟੀ ਨੂੰ ਲਿਜਾ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਹੋਏ ਧਮਾਕੇ ਦੀ ਵਜ੍ਹਾ ਦਾ ਪਤਾ ਲਗਾਇਆ ਜਾ ਰਿਹਾ ਹੈ। ਦੀਪਕ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਨੇ ਵਨ ਪਲੱਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਉਸ ਨੂੰ ਕੰਪਨੀ ਵੱਲੋਂ ਕਾਫੀ ਕੋਲਜ਼ ਵੀ ਆਈਆਂ ਪਰ ਉਹ ਉਨ੍ਹਾਂ ਦੀ ਸਰਵਿਸ ਤੋਂ ਜ਼ਰਾ ਵੀ ਖੁਸ਼ ਨਹੀਂ ਹੈ। ਦੀਪਕ ਕਲੇਮ ਕਰ ਰਿਹਾ ਹੈ ਕਿ ਉਸ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਤੇ ਇਕ ਨਵਾਂ ਪਰ ਕਿਸੇ ਹੋਰ ਬ੍ਰੈਂਡ ਦਾ ਫੋਨ ਕੰਪਨੀ ਵੱਲੋਂ ਖਰੀਦ ਕੇ ਦਿੱਤਾ ਜਾਵੇ।
ਮਾਈਕ੍ਰੋਸਾਫਟ ਨੇ ਆਈਫੋਨ ਲਈ ਆਪਣੇ ਕੀਬੋਰਡ ਨੂੰ ਬਣਾਇਆ ਹੋਰ ਵੀ ਬਿਹਤਰ
NEXT STORY