ਜਲੰਧਰ-ਮਾਈਕ੍ਰੋਸਾਫਟ ਵੱਲੋਂ ਹਾਲ ਹੀ 'ਚ ਆਈਫੋਨ ਕੀਬੋਰਡ ਵਰਡ ਫਲੋਅ ਲਈ ਇਕ ਨਵਾਂ ਫੀਚਰ ਐਡ ਕੀਤਾ ਹੈ। ਇਸ ਦੀ ਵਰਤੋਂ ਨਾਲ ਹੁਣ ਯੂਜ਼ਰਜ਼ ਕੀਬੋਰਡ 'ਤੋਂ ਡਾਇਰੈਕਟਲੀ ਜੀ.ਆਈ.ਐੱਫ. ਇਮੋਜੀ ਨੂੰ ਸਰਚ ਕਰ ਸਕਦੇ ਹਨ। ਇਹ ਫੀਚਰ ਗੂਗਲ ਦੇ ਆਈਫੋਨ ਲਈ ਬਣੇ ਜੀਬੋਰਡ 'ਚ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਇਸ ਅਪਡੇਟ 'ਚ ਯੂਜ਼ਰਜ਼ ਕਾਨਟੈਕਟ ਵੀ ਸਰਚ ਕਰ ਸਕਦੇ ਹਨ ਅਤੇ ਆਪਣੇ ਨਜ਼ਦੀਕੀ ਰੈਸਟੋਰੈਂਟ ਦੀ ਜਾਣਕਾਰੀ ਵੀ ਲੈ ਸਕਦੇ ਹਨ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਜੀ.ਆਈ.ਐੱਫ., ਇਮੋਜੀ ਜਾਂ ਇਮੇਜਜ਼ ਨੂੰ ਯੂਜ਼ਰਜ਼ ਵੱਲੋਂ ਸਰਚ ਲਈ ਟਾਈਪ ਕੀਤੇ ਗਏ ਵਰਡ ਦੇ ਮੁਤਾਬਿਕ ਦਿਖਾਈ ਦੇਣਗੀਆਂ।
ਇੰਨਾ ਹੀ ਨਹੀਂ ਵਰਡ ਫਲੋਅ ਕੀਬੋਰਡ ਦੀ ਮਦਦ ਨਾਲ ਆਈਫੋਨ 6ਐੱਸ ਅਤੇ 6ਐੱਸ ਪਲੱਸ ਯੂਜ਼ਰਜ਼ ਕਰਸਰ ਨੂੰ 3ਡੀ ਟੱਚ ਨਾਲ ਕੰਟਰੋਲ ਕਰ ਸਕਦੇ ਹਨ। ਇਸ ਅਪਡੇਟ 'ਚ ਹੁਣ ਐਪ 'ਚ ਵਨ ਹੈਂਡਿਡ ਮੋਡ ਲਈ ਆਪਟੀਮਾਈਜ਼ ਕੀਤਾ ਜਾ ਸਕਦਾ ਹੈ ਅਤੇ ਇਹ ਆਈਫੋਨ ਲਈ ਟੈਕਸਟ ਰਿਪਲੇਸਮੈਂਟ ਫੰਕਸ਼ਨ ਨੂੰ ਵੀ ਸਪੋਰਟ ਕਰੇਗੀ। ਇਸ ਦੇ ਨਾਲ ਹੀ ਕੀਬੋਰਡ ਨੂੰ ਵੀ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਇਸ ਐਪ ਦੀ ਅਪਡੇਟ ਨੂੰ ਐਪ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਗੂਗਲ ਤੋਂ ਬਾਅਦ ਹੁਣ ਫੇਸਬੁਕ ਵੀ ਦਵੇਗੀ ਭਾਰਤੀ ਰੇਲਵੇ ਨੂੰ ਫ੍ਰੀ ਵਾਈ-ਫਾਈ
NEXT STORY