ਜਲੰਧਰ- ਰਿਲਾਇੰਸ ਜਿਓ ਨੇ ਭਾਰਤ 'ਚ ਫਰੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੇ ਚੱਲਦੇ ਕਾਫੀ ਸੁਰਖੀਆਂ ਬਟੋਰੀਆਂ ਹਨ। ਫਰੀ ਪਲਾਨ ਮਤਲਬ ਕਿ ਵੈਲਕਮ ਆਫਰ ਖਤਮ ਹੋਣ ਤੋਂ ਬਾਅਦ ਹੁਣ ਸਸਤੇ ਪਲਾਨ ਲਾਂਚ ਹੋਏ ਹਨ। ਗਾਹਕ ਹੁਣ ਇਕ ਵਾਰ ਫਿਰ ਤੋਂ ਸਸਤੇ ਡਾਟਾ ਅਤੇ ਕਾਲਿੰਗ ਪਲਾਨ ਦੀ ਉਮੀਦ ਕਰ ਸਕਦੇ ਹਨ। ਪਰ ਇਹ ਪਲਾਨ ਨਾ ਤਾਂ ਕੋਈ ਟੈਲੀਕਾਮ ਕੰਪਨੀ ਨਾ ਹੀ ਰਿਲਾਇੰਸ ਜਿਓ ਦੇਵੇਗੀ। ਸਗੋਂ ਅਜਿਹਾ ਮੋਬਾਇਲ ਵਰਚੁਅਲ ਨੈੱਟਵਰਕ ਆਪਰੇਟਰ ਮਤਲਬ MVNO ਸਰਵਿਸ ਦੇਣ ਵਾਲੀ ਭਾਰਤ ਦੀ ਪਹਿਲੀ ਕੰਪਨੀ ਏਅਰਵਾਇਸ ਨੇ ਸਪੈਕਟਰਮ ਲਈ ਬੀ.ਐੱਸ.ਐੱਨ.ਐੱਲ. ਦੇ ਨਾਲ ਕਰਾਰ ਕੀਤਾ ਹੈ।
ਇਸ ਲਈ ਕੰਪਨੀਆਂ ਨੇ ਚੇਨਈ ਦੀ ਮੋਬਾਇਲ ਵਾਲੇਟ ਕੰਪਨੀ ADPAY ਦੇ ਨਾਲ ਪਾਰਟਨਰਸ਼ਿਪ ਕੀਤਾ ਹੈ। ਪਿਛਲੇ ਸਾਲ ਬੀ.ਐੱਸ.ਐੱਨ.ਐੱਲ. ਨੇ ਆਪਣੇ ਨੈੱਟਵਰਕ ਨੂੰ MVNO ਲਈ ਚਾਲੂ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਇਹ Aerovoyce ਨਾਂ ਦੀ MVNO ਕੰਪਨੀ ਨੇ ਸਭ ਤੋਂ ਪਹਿਲਾਂ ਅਪ੍ਰੈਲ 'ਚ ਬ੍ਰਾਡਬੈਂਡ ਅਤੇ ਇੰਟਰਨੈਸ਼ਨਲ ਕਾਲਿੰਗ ਸਰਵਿਸ ਦੀ ਸ਼ੁਰੂਆਤ ਕੀਤੀ ਸੀ। ਇਹ ਮੋਬਾਇਲ ਵਾਲੇਟ ਕੰਪਨੀ ਐਡਪੇ ਦੀ ਹੀ ਇਕ ਫਰਮ ਹੈ। ਹੁਣ ਬੀ.ਐੱਸ.ਐੱਨ.ਐੱਲ. ਦੇ ਨਾਲ ਹਿੱਸੇਦਾਰੀ ਤੋਂ ਬਾਅਦ ਹੁਣ Aerovoyce ਬੀ.ਐੱਸ.ਐੱਨ.ਐੱਲ. ਦਾ ਸਪੈਕਟਰਮ ਯੂਜ਼ ਕਰਨਗੇ। ਏਅਰ ਵਾਇਸ ਦੇ ਫਾਊਂਡਰ ਨੇ ਕਿਹਾ ਹੈ ਕਿ ਮੋਬਾਇਲ ਵਾਲੇਟ ਕੰਪਨੀ MVNO 'ਤੇ ਅਗਲੇ ਤਿੰਨ ਸਾਲਾਂ 'ਚ 3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ ਪੇਂਡੂ ਇਲਾਕਿਆਂ ਦੇ ਗਾਹਕਾਂ ਨੂੰ ਖਾਸਤੌਰ 'ਤੇ ਫਾਇਦਾ ਮਿਲੇਗਾ।
ਫਿਲਹਾਲ ਟੈਰਿਫ ਤੈਅ ਨਹੀਂ ਕੀਤੇ ਗਏ ਹਨ ਪਰ ਕੰਪਨੀ ਦੇ ਅਧਿਕਾਰੀਆਂ ਮੁਤਾਬਕ ਅਗਲੇ 6 ਹਫਤਿਆਂ 'ਚ ਟੈਰਿਫ ਤੈਅ ਕਰ ਲਏ ਜਾਣਗੇ। ਰਿਪੋਰਟ ਮੁਤਾਬਕ ਕੰਪਨੀ ਬਾਜ਼ਾਰ 'ਚ ਆਕਰਮਕ ਟੈਰਿਫ ਦੇ ਨਾਲ ਆ ਸਕਦੀ ਹੈ। ਇਸ ਸਰਵਿਸ ਦੇ ਰਿਚਾਰਜ ਰਿਟੇਲ ਸਟੋਰ ਤੋਂ ਕਰਵਾਏ ਜਾ ਸਕਦੇ ਹਨ। ਸਿਮ ਐਕਟੀਵੇਸ਼ਨ ਸਿਰਫ ਇਕ ਘੰਟੇ 'ਚ ਹੋ ਜਾਵੇਗਾ।
Adpay ਮੋਬਾਇਲ ਪੇਮੈਂਟ ਦੇ ਸੀ.ਈ.ਓ. ਸ਼ਿਵਕੁਮਾਰ ਕੁਪੂਸਮੀ ਨੇ ਕਿਹਾ ਕਿ ਬੀ.ਐੱਸ.ਐੱਨ.ਐੱਲ. ਦੇ ਨਾਲ ਮਿਲ ਕੇ ਸਾਨੂੰ ਨਵੇਂ ਬ੍ਰਾਂਡ ਏਅਰੋ ਵਾਇਸ ਪੇਸ਼ ਕਰਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ। ਇਸ ਨਾਲ ਭਾਰਤ 'ਚ ਅਸੀਂ ਮੋਬਾਇਲ ਨੈੱਟਵਰਕ ਸਰਵਿਸ ਮੁੱਹਈਆ ਕਰਾਂਗੇ। ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਗਾਹਕਾਂ ਨੂੰ ਸਸਤੇ ਅਤੇ ਬਿਹਤਰ ਟੈਲੀਕਾਮ ਐਕਸਪੀਰੀਅੰਸ ਦੇਵਾਂਗੇ।
ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਕਮਿਊਨੀਕੇਸ਼ਨ 'ਚ ਵਿਸ਼ਵਾਸ ਦਿਵਾਉਣਾ ਹੈ ਅਤੇ ਗਾਹਕਾਂ ਨੂੰ ਅਜਿਹੀ ਸਰਵਿਸ ਮਿਲੇ ਜਿਸ ਨਾਲ ਉਨ੍ਹਾਂ ਨੂੰ ਅਜਿਹਾ ਲੱਗੇ ਕਿ ਉਨ੍ਹਾਂ ਦੁਆਰਾ ਖਰਚ ਕੀਤੇ ਗਏ ਹਰ ਰੁਪਏ ਵਸੂਲ ਹੋ ਰਹੇ ਹਨ।
ਭਾਰਤ 'ਚ JLR ਆਪਣੀ Land Rover Discovery ਨੂੰ ਅਕਤੂਬਰ 'ਚ ਕਰੇਗੀ ਲਾਂਚ, ਜਾਣੋ ਖੂਬੀਆਂ
NEXT STORY