ਜਲੰਧਰ- ਜੈਗੁਆਰ ਲੈਂਡ ਰੋਵਰ (JLR) ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਦੇ ਅੰਤ ਤੱਕ 10 ਨਵੇਂ ਪ੍ਰੋਡਕਟਸ ਲਾਂਚ ਕਰੇਗ। ਪਰ ਹੁਣ ਕੰਪਨੀ ਨਵੀਂ ਲੈਂਡ ਰੋਵਰ ਡਿਸਕਵਰੀ ਨੂੰ ਉਤਾਰਨ ਦੀ ਤਿਆਰੀ ਕਰ ਰਹੀ ਹੈ। ਈਟੀ ਆਟੋ ਦੀ ਖਬਰ ਮਤਾਬਕ JLR ਭਾਰਤ 'ਚ ਆਪਣੀ ਲੈਂਡ ਰੋਵਰ ਡਿਸਕਵਰੀ ਨੂੰ ਅਕਤੂਬਰ 'ਚ ਲਾਂਚ ਕਰੇਗਾ।
ਡਿਸਕਵਰੀ 'ਚ ਮਿਲਣਗੇ 4 ਇੰਜਣ ਆਪਸ਼ਨ :
ਪੰਜਵੀਂ ਜਨਰੇਸ਼ਨ ਦੀ ਲੈਂਡ ਰੋਵਰ ਡਿਸਕਵਰੀ ਨੂੰ ਐਲੂਮਿਨੀਅਮ ਇੰਟੇਸਵਿ ਪ੍ਰੀਮੀਅਮ ਟਾਇਟਵੇਟ ਆਰਕਿਟੈਕਚਰ (PLA) ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸ ਪਲੇਟਫਾਰਮ 'ਤੇ ਰੇਂਜ ਰੋਵਰ ਸਪੋਰਟ ਅਤੇ ਰੇਂਜ ਰੋਵਰ ਨੂੰ ਬਣਾਇਆ ਗਿਆ ਹੈ। ਕੰਪਨੀ ਨਵੀਂ ਡਿਸਕਵਰੀ 'ਚ 4 ਇੰਜਣ ਆਪਸ਼ਨ : 180PS ਪਾਵਰ ਵਾਲਾ 2.0 ਲਿਟਰ ਇਗਨਿਅਮ TD4 ਡੀਜਲ, 240PS ਪਾਵਰ ਵਾਲਾ 2.0 ਲਿਟਰ ਇਗਨੀਅਮ S44 ਡੀਜ਼ਲ, 258PS ਪਾਵਰ ਵਾਲਾ 3.0 ਲਿਟਰ TDV6 V6 ਡੀਜ਼ਲ ਅਤੇ 340 ਪਾਵਰ ਵਾਲਾ Si6 V6 ਪੈਟਰੋਲ ਇੰਜਣ ਦੇ ਸਕਦੀ ਹੈ। ਇਹ ਸਾਰੇ ਇੰਜਣ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤੇ ਜਾਣਗੇ ਅਤੇ ਇਸ 'ਚ ਫੋਰ-ਵ੍ਹੀਲ ਡਰਾਇਵ ਸਟੈਂਡਰਡ ਦਿੱਤਾ ਜਾਵੇਗਾ।
ਫੀਚਰਸ ਵੀ ਹੋਣਗੇ ਦਮਦਾਰ :
ਲੈਂਡ ਰੋਵਰ ਡਿਸਕਵਰੀ 'ਚ ਅਡੈਪਟਿਵ LED ਹੈੱਡਲਾਈਟਸ, LED ਡੇ- ਟਾਈਮ ਰਨਿੰਗ ਲਾਈਟਸ, LED ਟੇਲ ਲਾਈਟਸ, 22 ਇੰਚ ਵ੍ਹੀਲਸ, ਫੁੱਲ ਗਲਾਸ ਫਿਕਸਡ ਅਤੇ ਪੈਨੋਰੈਮਿਕ ਰੂਫ, ਹੈੱਡ ਅਪ ਡਿਸਪਲੇ, ਇੰਸਟਰੂਮੇਂਟ ਕਲਸਟਰ ਦੇ ਤੌਰ 'ਤੇ 5 ਇੰਚ ਡਰਾਈਵਰ ਇੰਫੋਰਮੇਸ਼ਨ ਡਿਸਪਲੇ, ਥ੍ਰੀ ਜੋਨ ਆਟੋਮੈਟਿਕ ਕਲਾਇਮੇਟ ਕੰਟਰੋਲ ਸਿਸਟਮ, ਕੰਫਿਊਰੇਬਲ ਏਬਿਅੰਟ ਲਾਈਟਿੰਗ, ਹੀ- ਟੇਡ ਅਤੇ ਕੂਲਡ ਸੀਟਸ ਮਸਾਜ ਪੈਸੇਂਜਰ ਸੀਟਸ, 10 ਇੰਚ ਟੱਚ- ਸਕਰੀਨ ਇੰਨਕੰਟਰੋਲ ਟੱਚ ਪ੍ਰੋ ਇੰਫੋਟੇਨਮੇਂਟ ਸਿਸਟਮ ਅਤੇ 17 ਸਪੀਕਰ ਮੇਰੀਡਿਅਨ ਆਡੀਓ ਸਿਸਟਮ ਦੇ ਨਾਲ ਦਿੱਤਾ ਗਿਆ ਹੈ।
ਨਵੰਬਰ 'ਚ ਭਾਰਤੀ ਬਾਜ਼ਾਰ 'ਚ ਦਸਤਕ ਦੇਵੇਗੀ ਦਮਦਾਰ Range Rover Velar
NEXT STORY