ਗੈਜੇਟ ਡੈਸਕ- ਇੰਟਰਨੈੱਟ ਦੀ ਲੋੜ ਅੱਜ ਹਰ ਘਰ ਦੀ ਜ਼ਰੂਰਤ ਬਣ ਗਈ ਹੈ। ਸ਼ਹਿਰ 'ਚ ਤਾਂ ਹਾਲਾਤ ਇਹ ਹੋ ਗਏ ਹਨ ਕਿ 90 ਫੀਸਦੀ ਘਰਾਂ 'ਚ ਇੰਟਰਨੈੱਟ ਦਾ ਕੁਨੈਕਸ਼ਨ ਹੋ ਗਿਆ ਹੈ। ਇੰਟਰਨੈੱਟ ਦਾ ਇਸਤੇਮਾਲ ਹੁਣ ਸਭ ਤੋਂ ਜ਼ਿਆਦਾ ਲਾਈਵ ਸਟਰੀਮਿੰਗ 'ਚ ਹੋ ਰਿਹਾ ਹੈ। ਦੇਸ਼ 'ਚ ਇਸ ਸਮੇਂ ਦੋ ਪ੍ਰਮੁੱਖ ਟੈਲੀਕਾਮ ਕੰਪਨੀਆਂ ਹਨ ਜੋ ਗਾਹਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਬ੍ਰਾਡਬੈਂਡ ਇੰਟਰਨੈੱਟ ਮੁਹੱਈ ਕਰਵਾ ਰਹੀਆਂ ਹਨ।
ਕਿਸੇ ਕੋਲ 100 ਐੱਮ.ਬੀ.ਪੀ.ਐੱਸ. ਦਾ ਪਲਾਨ ਹੈ ਤਾਂ ਕਿਸੇ ਕੋਲ 300 ਐੱਮ.ਬੀ.ਪੀ.ਐੱਸ. ਸਪੀਡ ਵਾਲਾ ਬ੍ਰਾਡਬੈਂਡ ਪਲਾਨ ਹੈ। ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਏਅਰਟੈੱਲ ਅਤੇ ਜੀਓ ਦੇ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 799 ਰੁਪਏ ਹੈ ਅਤੇ ਇਨ੍ਹਾਂ ਪਲਾਨ 'ਚ ਅਨਲਿਮਟਡ ਡਾਟਾ ਮਿਲਦਾ ਹੈ।
ਇਹ ਵੀ ਪੜ੍ਹੋ– ਮਸਕ ਨੇ ਉਡਾਈ WhatsApp ਦੀ ਨੀਂਦ, ਹੁਣ 'X' ਯੂਜ਼ਰਜ਼ ਬਿਨਾਂ ਫੋਨ ਨੰਬਰ ਦੇ ਕਰ ਸਕਣਗੇ ਆਡੀਓ-ਵੀਡੀਓ ਕਾਲ
Airtel ਦਾ 799 ਰੁਪਏ ਵਾਲਾ ਪਲਾਨ
ਏਅਰਟੈੱਲ ਦਾ ਇਹ 799 ਰੁਪਏ ਵਾਲਾ ਪਲਾਨ Wynk ਮਿਊਜ਼ਿਕ, Shaw ਅਕੈਡਮੀ ਅਤੇ ਏਅਰਟੈੱਲ ਐਕਸਟਰੀਮ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ ਅਨਲਿਮਟਿਡ ਲੋਕਲ-ਐੱਸ.ਟੀ.ਡੀ. ਕਾਲਿੰਗ ਮਿਲੇਗੀ। ਇਸਤੋਂ ਇਲਾਵਾ ਇਸ ਪਲਾਨ 'ਚ 100 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਅਨਲਿਮਟਿਡ ਇੰਟਰਨੈੱਟ ਮਿਲੇਗਾ। ਇਹ ਇਕ ਮਾਸਿਕ ਪਲਾਨ ਹੈ। ਏਅਰਟੈੱਲ ਦੇ ਇਸ ਪਲਾਨ 'ਤੇ ਤੁਸੀਂ 4ਕੇ ਵੀਡੀਓ ਵੀ ਆਰਾਮ ਨਾਲ ਦੇਖ ਸਕੋਗੇ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ
Jio ਦਾ 799 ਰੁਪਏ ਵਾਲਾ ਪਲਾਨ
ਜੀਓ ਕੋਲ ਵੀ 799 ਰੁਪਏ ਦਾ ਜੀਓ ਫਾਈਬਰ ਪਲਾਨ ਹੈ। ਜੀਓ ਦੇ ਇਸ ਪਲਾਨ 'ਚ ਵੀ ਅਨਲਿਮਟਿਡ ਡਾਟਾ ਮਿਲਦਾ ਹੈ। ਇਸ ਪਲਾਨ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। ਇਸਤੋਂ ਇਲਾਵਾ ਇਸ ਪਲਾਨ ਦੇ ਨਾਲ Universal+, ALTBalaji, Eros Now, Lionsgate Play, ShemarooMe, JioCinema, JioSaavn ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਪਲਾਨ 'ਚ 100 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ।
ਇਹ ਵੀ ਪੜ੍ਹੋ– Meta ਦਾ ਵੱਡਾ ਫ਼ੈਸਲਾ: ਹੁਣ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਵਰਤੋਂ ਲਈ ਦੇਣੇ ਪੈਣਗੇ ਪੈਸੇ!
Auto Sale in August: Toyota ਦੀ ਵਿਕਰੀ 'ਚ 53% ਦਾ ਵਾਧਾ, ਮਾਰੂਤੀ ਸੁਜ਼ੂਕੀ ਸਭ ਤੋਂ ਉੱਚੇ ਪੱਧਰ 'ਤੇ
NEXT STORY