ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ 4G ਸਪੀਡ ਦੇ ਮਾਮਲੇ 'ਚ ਰਿਲਾਇੰਸ ਜਿਓ ਸਮੇਤ ਹੋਰ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਓਪਨਸਿਗਨਲ ਦੀ ਤਾਜ਼ਾ ਜਾਰੀ ਰਿਪੋਰਟ ਦੇ ਮੁਤਾਬਕ ਰਿਲਾਇੰਸ ਜਿਓ ਦੇਸ਼ ਦੇ ਸਾਰੇ ਸਰਕਲਸ 'ਚ 4G ਸੇਵਾ ਦੇਣ ਦੇ ਮਾਮਲੇ 'ਚ ਬਾਜੀ ਮਾਰੀ ਹੈ। ਰਿਲਾਇੰਸ ਜੀਓ ਇਸ ਸਮੇਂ ਦੇਸ਼ ਦੇ 96 ਫੀਸਦੀ ਖੇਤਰ 'ਚ 4G - LTE ਸੇਵਾ ਪ੍ਰਦਾਨ ਕਰਵਾਉਂਦੀ ਹੈ। ਜਦ ਕਿ, ਹੋਰ ਟੈਲੀਕਾਮ ਕੰਪਨੀਆਂ ਦੀ 4G ਸੇਵਾ ਸਿਰਫ ਸ਼ਹਿਰੀ ਖੇਤਰਾਂ 'ਚ ਮੌਜੂਦ ਹਨ।
ਸਪੀਡ ਮਾਮਲੇ 'ਚ ਪਿੱਛੇ ਰਹੀ ਜਿਓ
3G-4G ਡਾਊਨਲੋਡ ਸਪੀਡ ਦੇ ਮਾਮਲੇ 'ਚ ਏਅਰਟੈੱਲ ਨੇ ਬਾਜੀ ਮਾਰੀ ਹੈ। 4G ਸਪੀਡ ਦੀ ਗੱਲ ਕਰੀਏ ਤਾਂ 6Mbps ਦੀ ਡਾਊਨਲੋਡਿੰਗ ਸਪੀਡ 'ਚ ਏਅਰਟੈੱਲ ਬਾਕੀ ਦੀਆਂ ਦੂਰਸੰਚਾਰ ਕੰਪਨੀਆਂ ਤੋਂ ਕਾਫ਼ੀ ਅੱਗੇ ਹੈ। ਏਅਰਟੈੱਲ ਦੇ ਬਾਅਦ ਦੂਜਾ ਨੰਬਰ ਆਈਡੀਆ ਸੇਲੂਲਰ ਦਾ ਹੈ। ਆਈਡੀਆ ਸੈਲੂਲਰ 5.4Mbps ਜਦ ਕਿ ਵੋਡਾਫੋਨ 5.3Mbps ਦੇ ਨਾਲ ਤੀਜੇ ਨੰਬਰ 'ਤੇ ਕਾਬਿਜ ਹੋਈ। ਰਿਲਾਇੰਸ ਜਿਓ 4G ਡਾਊਨਲੋਡਿੰਗ ਦੇ ਮਾਮਲੇ 'ਚ ਸਭ ਤੋਂ ਫਿੱਸਡੀ ਸਾਬਤ ਹੋਈ ਅਤੇ 4.3Mbps ਦੇ ਨਾਲ ਸਭ ਤੋਂ ਆਖਰੀ ਪਾਏਦਾਨ 'ਤੇ ਕਾਬਿਜ ਹੋਈ। 37 ਡਾਊਨਲੋਡਿੰਗ ਸਪੀਡ ਦੇ ਮਾਮਲੇ 'ਚ ਏਅਰਟੈੱਲ ਤੋਂ ਬਾਅਦ ਵੋਡਾਫੋਨ ਅਤੇ ਆਈਡੀਆ ਦਾ ਨੰਬਰ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (BSNL) 3G ਡਾਊਨਲੋਡਿੰਗ ਸਪੀਡ ਦੇ ਮਾਮਲੇ 'ਚ ਸਭ ਤੋਂ ਹੇਠਾਂ ਪੋਜੀਸ਼ਨ 'ਤੇ ਹੈ।
4G-ਕਵਰੇਜ ਦੇ ਮਾਮਲੇ 'ਚ ਰਿਲਾਇੰਸ ਜਿਓ ਨੇ ਮਾਰੀ ਬਾਜੀ
4G-ਕਵਰੇਜ ਦੀ ਗੱਲ ਕਰੀਏ ਤਾਂ ਰਿਲਾਇੰਸ ਜਿਓ ਨੇ ਹੋਰ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਥੇ ਹੀ ਵੋਡਾਫੋਨ 4G-ਕਵਰੇਜ ਦੇ ਮਾਮਲੇ 'ਚ ਸਭ ਤੋਂ ਹੇਠਲੀ ਪੋਜੀਸ਼ਨ 'ਤੇ ਪਹੁੰਚ ਗਈ ਹੈ। ਆਈਡੀਆ ਨੇ ਏਅਰਟੈੱਲ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਹਾਲ ਕੀਤਾ ਹੈ।
ਐਮਾਜ਼ਾਨ ਪ੍ਰਾਈਮ ਡੇਅ ਸੇਲ : ਸੈਮਸੰਗ ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ ਬੰਪਰ ਛੋਟ
NEXT STORY