ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਏ ਦਿਨ ਨਵੇਂ ਪਲਾਨ ਪੇਸ਼ ਕਰ ਰਹੀ ਹੈ। ਉਥੇ ਹੀ ਹੁਣ ਕੰਪਨੀ ਨੇ 198 ਰੁਪਏ ਦਾ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਨਵੇਂ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 1 ਜੀ.ਬੀ. 3ਜੀ/4ਜੀ ਡਾਟਾ ਦਿੱਤਾ ਜਾਵੇਗਾ। 198 ਰੁਪਏ ਰੁਪਏ ਵਾਲਾ ਇਹ ਪਲਾਨ 28 ਦਿਨਾਂ ਦੀ ਮਿਆਦ ਦੇ ਨਾਲ ਪੇਸ਼ ਕੀਤਾ ਗਿਆ ਹੈ। ਮੌਜੂਦਾ ਸਮੇਂ 'ਚ ਇਹ ਪਲਾਨ ਸਿਰਫ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ਲਈ ਹੈ।
ਰਿਪੋਰਟ ਮੁਤਾਬਕ ਇਹ ਟੈਰਿਫ ਪਲਾਨ 'ਤੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਨਹੀਂ ਹੈ ਪਰ 'ਮਾਈ ਏਅਰਟੈੱਲ' ਐਪ 'ਚ 'best offer for you' ਦੇ ਤਹਿਤ ਇਸ ਪਲਾਨ ਨੂੰ ਦੇਖਿਆ ਗਿਆ ਹੈ। ਦੱਸ ਦਈਏ ਕਿ ਇਹ ਪਲਾਨ ਸਿਰਫ ਸਿਲੈਕਟਿਡ ਗਾਹਕਾਂ ਲਈ ਉਪਲੱਬਧ ਹੈ। ਨਾਲ ਹੀ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ 'ਚ ਰਜਿਸਟਰਡ ਦੋ ਏਅਰਟੈੱਲ ਪ੍ਰੀਪੇਡ ਨੰਬਰਾਂ ਦੇ ਨਾਲ ਇਸ ਪਲਾਨ ਦੀ ਪੁਸ਼ਟੀ ਕੀਤੀ ਗਈ ਹੈ।
ਟਾਟਾ ਲਾਂਚ ਕਰੇਗੀ ਨੈਨੋ ਦਾ ਇਲੈਕਟ੍ਰਿਕ ਅਵਤਾਰ, ਇਕ ਚਾਰਜ 'ਚ ਚੱਲੇਗੀ 150 ਕਿਲੋਮੀਟਰ
NEXT STORY