ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਹਾਲ ਹੀ ’ਚ ਆਪਣੇ ਤਿੰਨ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਜੀਓ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਏਅਰਟੈੱਲ ਨੇ ਆਪਣੇ ਪਲਾਨ ਮਹਿੰਗੇ ਕਰਨ ਦੀ ਸ਼ੁਰੂਆਤ ਪੋਸਟਪੇਡ ਦੇ ਨਾਲ ਕੀਤੀ ਹੈ। ਸਿੱਧੇ ਤੌਰ ’ਤੇ ਇਸਨੂੰ ਟੈਰਿਫ ਮਹਿੰਗੇ ਹੋਣ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਏਅਰਟੈੱਲ ਦਾ ਇਕ ਪੋਸਟਪੇਡ ਪਲਾਨ ਇਕ ਝਟਕੇ ’ਚ 200 ਰੁਪਏ ਮਹਿੰਗਾ ਹੋ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ...
1199 ਰੁਪਏ ਦਾ ਹੋਇਆ 999 ਰੁਪਏ ਵਾਲਾ ਪਲਾਨ
ਏਅਰਟੈੱਲ ਨੇ ਆਪਣੇ ਇਸ ਪੋਸਟਪੇਡ ਪਲਾਨ ਦੀ ਕੀਮਤ ’ਚ ਵਾਧਾ ਕਰ ਦਿੱਤਾ ਹੈ। ਹੁਣ 1199 ਰੁਪਏ ਵਾਲੇ ਪਲਾਨ ’ਚ ਉਹੀ ਫਾਇਦੇ ਮਿਲ ਰਹੇ ਹੋ ਜੋ ਪਹਿਲਾਂ 999 ਰੁਪਏ ’ਚ ਮਿਲਦੇ ਸਨ। ਇਸ ਪਲਾਨ ’ਚ ਤੁਹਾਨੂੰ 150 ਜੀ.ਬੀ. ਮੰਥਲੀ ਡਾਟਾ ਦੇ ਨਾਲ 30 ਜੀ.ਬੀ. ਐਡ-ਆਨ ਡਾਟਾ ਮਿਲੇਗਾ। ਇਸ ਪਲਾਨ ਦੇ ਨਾਲ ਦੋ ਨੰਬਰਾਂ ’ਤੇ ਅਨਲਿਮਟਿਡ ਕਾਲਿੰਗ ਕੀਤੀ ਜਾ ਸਕੇਗੀ। ਇਸਤੋਂ ਇਲਾਵਾ ਇਸ ਵਿਚ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਇਸ ਪਲਾਨ ’ਚ ਨੈੱਟਫਲਿਕਸ ਮੰਥਰੀ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ 6 ਮਹੀਨਿਆਂ ਲਈ ਮਿਲੇਗਾ। ਇਸ ਪਲਾਨ ’ਚ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਮੋਬਾਇਲ ਪਲਾਨ ਵੀ ਮਿਲੇਗਾ।
999 ਰੁਪਏ ਵਾਲੇ ਪਲਾਨ ’ਚ ਹੁਣ ਕੀ ਮਿਲੇਗਾ
ਏਅਰਟੈੱਲ ਨੇ 999 ਰੁਪਏ ’ਚ ਪਹਿਲਾਂ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਘੱਟ ਕਰ ਦਿੱਤਾ ਹੈ। ਹੁਣ ਇਸ ਪਲਾਨ ’ਚ ਤੁਹਾਨੂੰ 100 ਜੀ.ਬੀ. ਮੰਥਰੀ ਡਾਟਾ ਦੇ ਨਾਲ 30 ਜੀ.ਬੀ. ਐਡ-ਆਨ ਡਾਟਾ ਮਿਲੇਗਾ। ਇਸ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਇਸ ਪਲਾਨ ’ਚ ਦੋ ਐਡ-ਆਨ ਕੁਨੈਕਸ਼ਨ ਦਾ ਇਸਤੇਮਾਲ ਹੋ ਸਕੇਗਾ। ਏਅਰਟੈੱਲ ਦੇ ਇਸ ਪਲਾਨ ’ਚ ਏਅਰਟੈੱਲ ਥੈਂਕਸ ਐਪਸ ਦੇ ਫਾਇਦੇ ਮਿਲਣਗੇ।
WhatsApp ਦਾ ਨਵਾਂ ਫੀਚਰ, ਹੁਣ ਜਿਸ ਨੂੰ ਚਾਹੋਗੇ ਉਹੀ ਵੇਖ ਸਕੇਗਾ ਤੁਹਾਡੀ ਪ੍ਰੋਫਾਈਲ ਫੋਟੋ ਤੇ ਲਾਸਟ ਸੀਨ
NEXT STORY