ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਲਗਾਤਾਰ ਨਵੇਂ ਫੀਚਰਜ਼ ਜੋੜ ਰਿਹਾ ਹੈ। ਐਪ ਨੇ ਹਾਲ ਹੀ ’ਚ ਐਂਡਰਾਇਡ ਤੋਂ ਆਈ.ਓ.ਐੱਸ. ’ਤੇ ਚੈਟ ਬੈਕਅਪ ਦਾ ਫੀਚਰ ਜੋੜਿਆ ਹੈ। ਇਸਤੋਂ ਇਲਾਵਾ ਗਰੁੱਪ ਮੈਂਬਰਾਂ ਦੀ ਲਿਮਟ ਨੂੰ ਵੀ ਵਧਾ ਦਿੱਤਾ ਗਿਆ ਹੈ। ਇਸ ਪਲੇਟਫਾਰਮ ’ਤੇ ਹੁਣ ਤੁਸੀਂ ਜ਼ਿਆਦਾ ਵੱਡੀਆਂ ਫਾਈਲਾਂ ਨੂੰ ਟ੍ਰਾਂਸਫਰ ਕਰ ਸਕਦੇ ਹੋ। ਅਜਿਹੇ ਤਮਾਮ ਨਵੇਂ ਫੀਚਰਜ਼ ਵਟਸਐਪ ’ਤੇ ਆ ਚੁੱਕੇ ਹਨ।
ਇਹ ਵੀ ਪੜ੍ਹੋ– WhatsApp ’ਤੇ ਮਿਲ ਰਿਹੈ 105 ਰੁਪਏ ਦਾ ਕੈਸ਼ਬੈਕ, ਇਹ ਹੈ ਲੈਣ ਦਾ ਤਰੀਕਾ
ਐਪਲ ’ਤੇ ਪ੍ਰਾਈਵੇਸੀ ਨਾਲ ਜੁੜਿਆ ਇਕ ਅਜਿਹਾ ਫੀਚਰ ਆਇਆ ਹੈ, ਜਿਸਦਾ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਹੁਣ ਤੁਸੀਂ ਆਪਣੀ ਮਰਜ਼ ਨਾਲ ਤੈਅ ਕਰ ਸਕੋਗੇ ਕਿ ਕੌਣ ਤੁਹਾਡੀ ਪ੍ਰੋਫਾਈਲ ਫੋਟੋ, ਅਬਾਊਟ ਅਤੇ ਲਾਸਟ ਸੀਨ ਵੇਖ ਸਕਦਾ ਹੈ। ਇਸ’ਤੇ ਵੀ ਤੁਹਾਨੂੰ ਸਟੇਟਸ ਦੀ ਤਰ੍ਹਾਂ ਇਕ ਨਵਾਂ ਆਪਸ਼ਨ ਮਿਲ ਗਿਆ ਹੈ, ਜਿਸਦੀ ਮਦਦ ਨਾਲ ਤੁਸੀਂ ਇਹ ਤੈਅ ਕਰ ਸਕੋਗੇ ਕਿ ਤੁਹਾਡੇ ਕਾਨਟੈਕਟ ’ਚੋਂ ਕੌਣ ਪ੍ਰੋਫਾਈਲ ਫੋਟੋ ਨਹੀਂ ਵੇਖ ਸਕਦਾ। ਆਓ ਜਾਣਦੇ ਹਾਂ ਵਟਸਐਪ ਦੇ ਨਵੇਂ ਫੀਚਰਜ਼ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ
ਕੀ ਹੈ ਨਵਾਂ ਫੀਚਰ
ਵਟਸਐਪ ’ਤੇ ਹੁਣ ਤਕ ਤੁਹਾਨੂੰ ਪ੍ਰੋਫਾਈਲ ਫੋਟੋ, ਲਾਸਟ ਸੀਨ ਅਤੇ ਅਬਾਊਟ ਲਈ ਤਿੰਨ ਆਪਸ਼ਨ ਮਿਲਦੇ ਸਨ। ਪ੍ਰਾਈਵੇਸੀ ਸੈਟਿੰਗ ’ਚ ਤੁਸੀਂ ਇਨ੍ਹਾਂ ਫੀਚਰਜ਼ ਲਈ Everyone, My Contacts ਅਤੇ Nobody ਆਪਸ਼ਨ ਦੀ ਹੀ ਵਰਤੋਂ ਕਰ ਸਕਦੇ ਸੀ। ਐਪ ਨੇ ਇਸ ਲਿਸਟ ’ਚ ਚੌਥਾ ਆਪਸ਼ਨ ਵੀ ਜੋੜ ਦਿੱਤਾ ਹੈ, ਜੋ My Contacts Except ਹੈ। ਯਾਨੀ ਹੁਣ ਯੂਜ਼ਰਸ ਦੇ ਕੰਟਰੋਲ ’ਚ ਹੋਵੇਗਾ ਕਿ ਕੌਣ ਉਨ੍ਹਾਂ ਦੀ ਪ੍ਰੋਫਾਈਲ ਫੋਟੋ, ਲਾਸਟ ਸੀਨ ਅਤੇ ਅਬਾਊਟ ਵੇਖ ਸਕਦਾ ਹੈ। ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ
ਇੰਝ ਕਰੋ ਸੈਟਿੰਗ
ਜੇਕਰ ਤੁਸੀਂ ਇਕ ਐਂਡਰਾਇਡ ਯੂਜ਼ਰ ਹੋ ਤਾਂ ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਕੁਝ ਸਟੈੱਪ ਫਾਲੋ ਕਰਨੇ ਹੋਣਗੇ। ਸਭ ਤੋਂ ਪਹਿਲਾਂ ਤੁਹਾਨੂੰ ਵਟਸਐਪ ਓਪਨ ਕਰਨਾ ਹੋਵੇਗਾ। ਇੱਥੇ ਤੁਹਾਨੂੰ More options > Settings > Account > Privacy ’ਤੇ ਜਾਣਾ ਹੋਵੇਗਾ। ਹੁਣ ਤੁਹਾਨੂੰ ਪ੍ਰੋਫਾਈਲ ਫੋਟੋ ਤੋਂ ਲੈ ਕੇ ਲਾਸਟ ਸੀਨ ਤਕ ਹਰ ਫੀਚਰ ਲਈ ਚਾਰੋ ਆਪਸ਼ਨ ਮਿਲਣਗੇ।
ਉੱਥੇ ਹੀ ਜੇਕਰ ਤੁਸੀਂ ਆਈ.ਓ.ਐੱਸ. ਯੂਜ਼ਰ ਹੋ ਤਾਂ ਤੁਹਾਨੂੰ Settings > Account > Privacy ’ਤੇ ਜਾਣਾ ਹੋਵੇਗਾ। ਇਸਤੋਂ ਬਾਅਦ ਤੁਹਾਨੂੰ ਪ੍ਰੋਫਾਈਲ ਫੋਟੋ, ਲਾਸਟ ਸੀਨ, ਅਬਾਊਟ, ਸਟੇਟਸ ਵਰਗੇ ਆਪਸ਼ਨ ਮਿਲਣਗੇ। ਇੱਥੋਂ ਤੁਸੀਂ ਤੈਅ ਕਰ ਸਕਦੇ ਹੋ ਕਿ ਕੌਣ ਤੁਹਾਡੀ ਪ੍ਰੋਫਾਈਲ ਫੋਟੋ ਵੇਖ ਸਕਦਾ ਹੈ।
ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ
7000mAh ਦੀ ਬੈਟਰੀ ਵਾਲਾ TECNO POVA 3 ਫੋਨ ਇਸ ਦਿਨ ਹੋਵੇਗਾ ਭਾਰਤ ’ਚ ਲਾਂਚ
NEXT STORY