ਗੈਜੇਟ ਡੈਸਕ—Akai ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟ ਟੀ.ਵੀ. ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਐਮਾਜ਼ੋਨ ਮੇਡ ਫਾਰ ਟੀ.ਵੀ. ਯੂਜ਼ਰ ਇੰਟਰਫੇਸ 'ਤੇ ਕੰਮ ਕਰਦਾ ਹੈ ਅਤੇ ਇਸ 'ਚ ਐਮਾਜ਼ੋਨ ਪ੍ਰਾਈਸ ਵੀਡੀਓ, ਨੈੱਟਫਲਿਕਸ ਅਤੇ ਯੂਟਿਊਬ ਵਰਗੇ ਐਪਸ ਦੀ ਸਪੋਰਟ ਵੀ ਮਿਲਦੀ ਹੈ। ਏਕਾਈ ਨੇ ਇਸ 43 ਇੰਚ ਵਾਲੇ ਫਾਇਰ ਟੀ.ਵੀ. ਦੀ ਕੀਮਤ 23,999 ਰੁਪਏ ਹੈ, ਉੱਥੇ 32 ਇੰਚ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੋਵੇਗੀ। ਇਸ ਟੀ.ਵੀ. ਨੂੰ ਫਿਲਹਾਲ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਤੋਂ ਹੀ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ
ਏਕਾਈ ਫਾਇਰ ਟੀ.ਵੀ. ਦੇ ਕੁਝ ਚੁਨਿੰਦਾ ਫੀਚਰਸ
ਇਸ 'ਚ 43 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ 1920x1080 ਪਿਕਸਲ ਰੈਜੋਲਿਉਸ਼ਨ ਨੂੰ ਸਪੋਰਟ ਕਰਦੀ ਹੈ। ਟੀ.ਵੀ. ਦਾ ਪੈਨਲ ਐੱਲ.ਸੀ.ਡੀ. ਹੈ।
ਇਸ ਸਮਾਰਟ ਟੀ.ਵੀ. ਦੀ ਡਿਸਪਲੇਅ 60ਐੱਚ.ਜ਼ੈੱਡ. ਦੇ ਰਿਫ੍ਰੇਸ਼ ਰੇਟ ਨਾਲ ਆਉਂਦੀ ਹੈ ਅਤੇ ਇਸ ਨੂੰ ਤੁਸੀਂ 178 ਡਿਗਰੀ ਵਿਊਇੰਗ ਐਂਗਲ ਤੋਂ ਦੇਖ ਸਕਦੇ ਹੋ ।
ਟੀ.ਵੀ. 'ਚ 20 ਵਾਟ ਦੇ ਸਪੀਕਰ ਲੱਗੇ ਹਨ ਅਤੇ ਇਸ 'ਚ ਤੁਹਾਨੂੰ ਡਾਲਬੀ ਆਡੀਓ ਅਤੇ DTS Tru ਸਰਾਊਂਡ ਸਾਊਂਡ ਦੀ ਸਪੋਰਟ ਵੀ ਮਿਲਦੀ ਹੈ।
ਕੁਨੈਕਟੀਵਿਟੀ ਲਈ ਟੀ.ਵੀ. 'ਚ ਤਿੰਨ ਐੱਚ.ਡੀ.ਐੱਮ.ਆਈ. ਪੋਰਟ ਅਤੇ ਇਕ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ।
ਟੀ.ਵੀ. ਨਾਲ ਮਿਲਣ ਵਾਲੇ ਰਿਮੋਟ 'ਚ ਐਮਾਜ਼ੋਨ ਏਲੈਕਸਾ ਵਾਇਸ ਅਸਿਸਟੈਂਟ ਦਾ ਸਪੋਰਟ ਮਿਲਦਾ ਹੈ।
ਰਿਮੋਟ 'ਚ ਐਮਾਜ਼ੋਨ ਪ੍ਰਾਈਮ ਵੀਡੀਓ, ਨੈੱਟਫਲਿਕਸ ਅਤੇ ਐਮਾਜ਼ੋਨ ਮਿਊਜ਼ਿਕ ਲਈ ਹਾਟ ਕੀਜ਼ ਵੀ ਮੌਜੂਦ ਹੈ।
ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ
ਹੁੰਡਈ ਜਲਦ ਲਾਂਚ ਕਰਨ ਵਾਲੀ ਹੈ ਆਪਣੀ ਸਭ ਤੋਂ ਸਸਤੀ SUV
NEXT STORY