ਆਟੋ ਡੈਸਕ- ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਇਵੇਟ ਲਿਮਟਿਡ ਦੇ ਭਾਰਤ 'ਚ ਮੌਜੂਦ ਡੀਲਰਸ਼ਿਪਸ ਨੇ 2019 ਸੁਜ਼ੂਕੀ-R1300 Hayabusa ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਦੀ ਕੀਮਤ 13.65 ਲੱਖ ਰੁਪਏ (ਐਕਸ ਸ਼ੋਰੂਮ) ਹੈ। ਹਾਲਾਂਕਿ ਕੰਪਨੀ ਆਧਿਕਾਰਤ ਤੌਰ 'ਤੇ 2019 ਹਾਏਆਬੁਸਾ (Hayabusa) ਨੂੰ ਜਲਦ ਲਾਂਚ ਕਰੇਗੀ, ਜਿਸ ਤੋਂ ਬਾਅਦ ਇਸ ਦੀ ਅਸਲੀ ਕੀਮਤ ਸਾਹਮਣੇ ਆਵੇਗੀ। ਸੁਜ਼ੂਕੀ ਡੀਲਰਸ਼ਿੱਪਸ 'ਤੇ ਇਸ ਬਾਈਕ ਦੀ ਬੁਕਿੰਗ 1 ਲੱਖ ਰੁਪਏ 'ਚ ਕੀਤੀ ਜਾ ਰਹੀ ਹੈ।
2019 ਸੁਜ਼ੂਕੀ Hayabusa ਨੂੰ ਨਵੇਂ ਕਲਰ ਗ੍ਰੇ-ਰੈੱਡ ਤੇ ਬਲੈਕ ਗਰੇ ਦੋ ਕਲਰ ਆਪਸ਼ਨ 'ਚ ਉਪਲੱਬਧ ਕਰਾਇਆ ਜਾਵੇਗਾ। ਕਲਰ ਸ਼ੇਡ ਤੋਂ ਇਲਾਵਾ 2019 Hayabusa ਦੇ ਸਪੈਸੀਫਿਕੇਸ਼ਨਸ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।2019 ਸੁਜ਼ੂਕੀ Hayabusa 'ਚ 1340cc, ਇਨਲਾਈਨ, DOHC ਫਿਊਲ ਇੰਜੈਕਟਿਡ, 4 ਸਿਲੈਡਰ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 9,500 rpm 'ਤੇ 197 bhp ਦੀ ਪਾਵਰ ਤੇ 7, 200rpm 'ਤੇ 115Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ CKD ਰੂਟ ਦੇ ਰਾਹੀਂ ਭਾਰਤ 'ਚ ਲਿਆਈ ਜਾਵੇਗੀ। ਜਿਸ ਦੀ ਅਸੈਂਬਲਿੰਗ ਮਾਨੇਸਰ (ਗੁਰੂਗ੍ਰਾਮ) ਸਥਿਤ SMIPL ਫੈਕਟਰੀ 'ਚ ਕੀਤੀ ਜਾਵੇਗੀ।
ਭਾਰਤ 'ਚ ਵੀ ਸੁਜ਼ੂਕੀ Hayabusa ਨੂੰ BS6 ਉਤਸਰਜਨ ਮਾਨਕਾਂ ਦੇ ਲਾਗੂ ਹੋਣ ਤੱਕ ਹੀ ਵੇਚਿਆ ਜਾਵੇਗਾ। ਉਥੇ ਹੀ, ਕੰਪਨੀ ਇਸ ਦੇ ਅਗਲੇ ਜਨਰੇਸ਼ਨ ਮਾਡਲ ਨੂੰ 2022 ਤੱਕ ਲਾਂਚ ਕਰੇਗੀ ਜਿਸ 'ਚ ਨਵਾਂ ਟਰਬੋ-ਚਾਰਜਡ ਇੰਜਣ ਦਿੱਤਾ ਜਾਵੇਗਾ, ਜੋ BS6 ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਇਸ 'ਚ ਕਾਫ਼ੀ ਸਾਰੇ ਇਲੈਕਟ੍ਰਾਨਿਕ ਅਪਡੇਟ, ਨਵੀਂ ਚੈਸੀ ਤੇ ਨਵਾਂ ਡਿਜ਼ਾਈਨ ਦਿੱਤਾ ਜਾਵੇਗਾ।
ਜਿਓ ਤੇ ਵੋਡਾਫੋਨ ਨੂੰ ਟੱਕਰ ਦੇਵੇਗਾ Airtel ਦਾ ਨਵਾਂ ਪਲਾਨ
NEXT STORY