ਜਲੰਧਰ : ਨਾਸਾ ਦੀ ਸੋਲਰ ਡਾਇਨੈਮਿਕ ਆਬਜ਼ਰਵੇਟਰੀ ਨੂੰ ਸੂਰਜ ਦੀ ਹਰ ਛੋਟੀ ਪ੍ਰਕਿਰਿਆ 'ਤੇ ਨਜ਼ਰ ਰਖਦੇ ਨੂੰ ਪੂਰੇ 6 ਸਾਲ ਹੋ ਗਏ ਹਨ। ਨਾਸਾ ਵੱਲੋਂ ਸੂਰਜ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਨੂੰ ਸੈਲੀਬ੍ਰੇਟ ਕਰਨ ਲਈ ਨਾਸਾ ਵੱਲੋਂ ਫੋਟੋਆਂ 'ਤੇ ਵੀਡੀਓ ਲਾਂਚ ਕੀਤੀ ਗਈ ਹੈ। ਸੋਲਰ ਇਮੇਜਿੰਗ 'ਚ ਤੁਸੀਂ ਅਲਟਰਾਲਾਇਲਟ ਕਿਰਨਾਂ ਦੀ ਬਹੁਤ ਅਧਿਕ ਮਾਤਰਾ ਨੂੰ ਦੇਖ ਸਕਦੇ ਹੋ।
ਵੀਡੀਓ 'ਚ ਸੂਰਜ ਦੇ ਨਜ਼ਦੀਕ ਬਣੇ ਪਲਾਜ਼ਮਾ ਦੇ ਓਰਾ (ਆਸ ਪਾਸ ਦੀ ਜਗ੍ਹਾ ਦਾ ਵਾਤਾਵਰਣ) ਦੀ ਗਰਮੀ 10,79,540 ਡਿਗਰੀ ਫਾਇਰਨਹਾਈਟ ਮਾਪੀ ਗਈ। ਲਹਿਰਦਾਰ ਪਲਾਜ਼ਮਾ ਦੇ ਇਲਾਵਾ ਤੁਸੀਂ ਵੀਡੀਓ 'ਚ ਦੇਖੋਗੇ ਕਿ ਸੂਰਜ ਦਾ ਆਕਾਰ ਬਦਲ ਕੇ ਛੋਟਾ ਤੇ ਵੱਡਾ ਹੋ ਰਿਹਾ ਹੈ। ਇਸ ਇਸ ਲਈ ਕਿਉਂਕਿ ਸੂਰਜ ਦੀਆਂ ਤਸਵੀਰਾਂ ਧਰਤੀ ਦੀ ਆਰਬਿਟ ਤੋਂ ਅਲੱਗ-ਅਲੱਗ ਦੂਰੀ ਤੋਂ ਲਈਆਂ ਗਈਆਂ ਹਨ।
ਇਹ ਸਭ ਇਸ ਲਈ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਸੂਰਜ ਦੇ ਇਲੈਟ੍ਰੋਮੈਗਨੈਟਿਕ ਸਿਸਟਮ 'ਚ ਹੋਣ ਵਾਲੇ ਬਦਲਾਵ, ਸੋਲਰ ਫਲੇਅਰਜ਼ ਤੇ ਕ੍ਰੋਨਲ ਮਾਸ ਇਜੈਕਸ਼ਨ ਬਾਰੇ ਜਾਣਿਆ ਜਾ ਸਕੇ। ਦਸ ਦਈਏ ਕਿ ਸੋਲਰ ਫਲੇਅਰਜ਼ ਤੇ ਭੂਚੁੰਬਕੀ ਤੁਫਾਨ ਜੋ ਸੂਰਜ 'ਚੋਂ ਨਿਕਲਦੇ ਹਨ ਕਰਕੇ ਕਈ ਸੈਟਾਲਾਈਟ ਤੇ ਕਈ ਪਾਵਰ ਗ੍ਰਿਡ ਕੰਮ ਕਰਨੇ ਬੰਦ ਕਰ ਦਿੰਦੇ ਹਨ।
ਵਕੀਲਾਂ ਦੇ ਨਾਲ-ਨਾਲ ਆਮ ਲੋਕਾਂ ਦੇ ਕੰਮ ਵੀ ਆ ਸਕਦੇ ਹਨ ਇਹ 5 ਐਪਸ
NEXT STORY