ਜਲੰਧਰ- ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਅਮੇਜ਼ਨ ਨੇ ਆਪਣੇ Kindle ਐਪ ਨੂੰ ਪਿਛਲੇ ਹਫਤੇ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ Kindle Lite app ਨੂੰ ਐਂਡ੍ਰਾਇਡ beta ਟੈਸਟਰਸ ਲਈ ਪੇਸ਼ ਕੀਤਾ ਹੈ। ਅਮੇਜ਼ਨ Kindle Lite ਐਪ ਨੂੰ ਲੋਓ-ਐਂਡ ਸਮਾਰਟਫੋਨਸ ਲਈ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਇਹ ਐਪ ਭਾਰਤੀ ਰੀਡਰਸ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।
ਇਸ ਐਪ ਦਾ ਸਾਇਜ਼ 2MB ਦਾ ਹੈ, ਜੋ ਕਿ 2G ਨੈੱਟਵਰਕ 'ਤੇ ਵੀ ਸੌਖ ਨਾਲ ਕੰਮ ਕਰਨ 'ਚ ਸਮਰੱਥ ਹੈ। ਇਸ ਐਪ 'ਚ ਡਾਟਾ ਅਤੇ ਸਟੋਰੇਜ਼ ਨੂੰ ਮਾਨਿਟਰ ਕਰਨ ਲਈ ਸਹੂਲਤ ਵੀ ਦਿੱਤੀ ਗਈ ਹੈ। ਇਸ ਦੇ ਇਲਾਵਾ ਇਸ ਐਪ 'ਚ Kindle app ਦੀ ਤਰ੍ਹਾਂ ਸਾਰੇ ਫੀਚਰਸ ਦਿੱਤੇ ਗਏ ਹੈ। ਯੂਜ਼ਰਸ ਇਸ ਐਪ ਦੇ ਰਾਹੀਂ ਬੁੱਕ ਨੂੰ ਖਰੀਦ ਸਕਦੇ ਹੋ ਅਤੇ ਪੰਜ ਭਾਰਤੀ ਭਾਸ਼ਾ-ਹਿੰਦੀ, ਗੁਜਰਾਤੀ, ਤਮਿਲ, ਮਰਾਠੀ ਅਤੇ ਮਲਿਆਲਮ 'ਚ ਪੜ ਸਕਦੇ ਹਨ। ਇਹ ਐਪ ਐਂਡ੍ਰਾਇਡ ਵਰਜ਼ਨ 4.4 ਅਤੇ ਉਸ ਤੋਂ 'ਤੇ ਵਾਲੇ ਵਰਜ਼ਨ 'ਚ ਕੰਮ ਕਰਨ 'ਚ ਸਮਰੱਥ ਹੈ।
ਅੱਜ ਭਾਰਤ 'ਚ ਲਾਂਚ ਹੋ ਸਕਦਾ ਹੈ ਸ਼ਿਓਮੀ best selfie smartphone
NEXT STORY