ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਫੋਨ Samsung Galaxy F05 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Samsung Galaxy F05 ਇਕ ਐਂਟਰੀ ਲੈਵਲ ਫੋਨ ਹੈ ਜਿਸ ਨੂੰ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ ਜੋ ਕਿ ਪਹਿਲੀ ਵਾਰ ਸਮਾਰਟਫੋਨ ਇਸਤੇਮਾਲ ਕਰਨ ਜਾ ਰਹੇ ਹਨ। Samsung Galaxy F05 ਨੂੰ ਭਾਰਤ 'ਚ 5000mAh ਦੀ ਬੈਟਰੀ ਅਤੇ 25 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ 6.7 ਇੰਚ ਦੀ ਸਕਰੀਨ ਹੈ।
Samsung Galaxy F05 ਦੀ ਕੀਮਤ
Samsung Galaxy F05 ਦੀ ਭਾਰਤ 'ਚ ਕੀਮਤ 7,999 ਰੁਪਏ ਰੱਖੀ ਗਈ ਹੈ, ਜੋ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਲਈ ਹੈ। ਇਸ ਦੀ ਵਿਕਰੀ 20 ਸਤੰਬਰ ਤੋਂ ਫਲਿਪਕਾਰਟ, ਸੈਮਸੰਗ ਇੰਡੀਆ ਦੀ ਵੈੱਬਸਾਈਟ ਅਤੇ ਚੁਣੇ ਹੋਏ ਆਫਲਾਈਨ ਸਟੋਰਾਂ 'ਤੇ ਸ਼ੁਰੂ ਹੋਵੇਗੀ। ਇਹ ਫੋਨ Twilight Blue ਰੰਗ 'ਚ ਉਪਲੱਬਧ ਹੋਵੇਗਾ।
Samsung Galaxy F05 ਦੇ ਫੀਚਰਜ਼
ਡਿਸਪਲੇਅ- 6.7 ਇੰਚ HD+ ਸਕਰੀਨ
ਪ੍ਰੋਸੈਸਰ- MediaTek Helio G85 ਚਿਪਸੈੱਟ
ਰੈਮ ਅਤੇ ਸਟੋਰੇਜ- 4 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀਬੀ ਤਕ ਵਧਾਇਆ ਜਾ ਸਕਦਾ ਹੈ। ਇਸ ਵਿਚ 4 ਜੀ.ਬੀ. ਤਕ ਦੀ ਵਾਧੂ ਰੈਮ ਐਕਸਪੈਂਸ਼ਨ ਦਾ ਵੀ ਸਪੋਰਟ ਹੈ।
ਆਪਰੇਟਿੰਗ ਸਿਸਟਮ- ਐਂਡਰਾਇਡ 14 ਆਧਾਰਿਤ One UI 5 ਦੇ ਨਾਲ ਆਉਂਦਾ ਹੈ। ਫੋਨ ਨੂੰ ਦੋ ਆਪਰੇਟਿੰਗ ਸਿਸਟਮ ਅਪਗ੍ਰੇਡ ਅਤੇ ਚਾਰ ਸਾਲਾਂ ਤਕ ਸਕਿਓਰਿਟੀ ਅਪਡੇਟਸ ਮਿਲਣਗੇ।
ਕੈਮਰਾ- ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਬੈਟਰੀ- 5,000mAh ਬੈਟਰੀ ਦੇ ਨਾਲ 25W ਵਾਇਰਡ ਫਾਸਟ ਚਾਰਜਿੰਗ ਦਾ ਸਪੋਰਟ ਹੈ, ਜੋ USB Type-C ਪੋਰਟ ਰਾਹੀਂ ਕੀਤੀ ਜਾ ਸਕਦੀ ਹੈ।
ਸਕਿਓਰਿਟੀ- ਇਸ ਵਿਚ ਫੇਸ ਅਨਲਾਕ ਫੀਚਰ ਹੈ।
ਡਿਜ਼ਾਈਨ- ਫੋਨ ਦੇ ਰੀਅਰ ਪੈਨਲ 'ਤੇ ਲੈਦਰ ਪੈਟਰਨ ਹੈ, ਜੋ ਇਸ ਨੂੰ ਇਕ ਪ੍ਰੀਮੀਅਮ ਲੁੱਕ ਦਿੰਦਾ ਹੈ।
20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ
NEXT STORY