ਜਲੰਧਰ : ਜ਼ਿਆਦਾ ਤੀਵਰਤਾ ਵਾਲੇ ਚੱਕਰਵਾਤੀ ਤੂਫਾਨ ਹੁਣ ਘੱਟ ਅੰਤਰਾਲ 'ਤੇ ਆਉਂਦੇ ਹਨ ਅਤੇ ਸਾਲ 1954 ਦੇ ਮੁਕਾਬਲੇ ਇਸ ਪ੍ਰਕਾਰ ਦੇ ਤੂਫਾਨਾਂ ਦੀ ਔਸਤ ਗਿਣਤੀ 'ਚ ਵਾਧਾ ਹੋਇਆ ਹੈ। ਉੱਤਰ ਅਮਰੀਕਾ 'ਚ ਵੱਡੇ ਪੈਮਾਨੇ 'ਤੇ ਵਾਪਰਨ ਵਾਲੀਆਂ ਮੌਸਮੀ ਘਟਨਾਵਾਂ 'ਚ ਸਭ ਤੋਂ ਜ਼ਿਆਦਾ ਮੌਤਾਂ ਅਤੇ ਵਿਨਾਸ਼ ਚੱਕਰਵਾਤੀ ਤੂਫਾਨਾਂ ਦੇ ਕਾਰਨ ਹੁੰਦਾ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਅਸਰ ਇਕ ਵੱਡੇ ਹਿੱਸੇ 'ਚ ਹੁੰਦਾ ਹੈ ਅਤੇ ਆਮਤੌਰ 'ਤੇ ਇਹ ਇਕ ਤੋਂ ਤਿੰਨ ਦਿਨ ਤੱਕ ਚੱਲਦਾ ਹੈ। ਖੋਜ਼ਕਾਰਾਂ ਨੇ ਕਿਹਾ ਕਿ ਸਾਲ 2011 'ਚ ਇਸ ਤਰ੍ਹਾਂ ਦੀ ਸਭ ਤੋਂ ਜ਼ਿਆਦਾ ਘਟਨਾਵਾਂ ਦੇਖਣ ਨੂੰ ਮਿਲੀਆਂ ਜਦੋਂ ਸਮੁੱਚੇ ਅਮਰੀਕਾ ਅਤੇ ਕਨੇਡਾ 'ਚ ਕਰੀਬ 363 ਚੱਕਰਵਾਤੀ ਤੂਫਾਨ ਆਏ ਜਿਸ 'ਚ 350 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਸ ਤਬਦੀਲੀ ਦੇ ਕਾਰਣਾਂ ਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਇਸ ਅਨੁਸੰਧਾਨ ਦੇ ਪ੍ਰਮੁੱਖ ਲੇਖਕ ਅਤੇ ਅਮਰੀਕਾ ਦੇ ਕੋਲੰਬਿਆ ਯੂਨੀਵਰਸਿਟੀ ਨਾਲ ਸੰਬੰਧ ਰੱਖਣ ਵਾਲੇ ਮਾਈਕਲ ਤੀਪੇਤ ਨੇ ਕਿਹਾ ਕਿ ਅਜਿਹਾ ਸੰਸਾਰਿਕ ਤਾਪਮਾਨ 'ਚ ਹੋ ਰਹੀ ਵਾਧੇ ਦੇ ਕਾਰਨ ਸੰਭਵ ਹੈ ਪਰ ਉਨ੍ਹਾਂ ਦੇ ਆਮ ਉਪਕਰਨ ਹੁਣ ਤੱਕ ਇਸ ਸਵਾਲ ਦੇ ਜਵਾਬ ਲੱਭਣ 'ਚ ਅਸਫਲ ਰਹੇ ਹਨ। ਇਸ ਅਧਿਐਨ ਦਾ ਪ੍ਰਕਾਸ਼ਨ 'ਨੇਚਰ ਕੰਮਿਊਨੀਕੇਸ਼ਨਸ' ਜਰਨਲ 'ਚ ਹੋਇਆ ਹੈ।
ਹੁਣ ਨਹੀਂ ਹੋਵੇਗੀ ਸਟੋਰੇਜ਼ ਦੀ ਸਮੱਸਿਆ, ਸੈਮਸੰਗ ਨੇ ਪੇਸ਼ ਕੀਤੀ 2 ਟੀ.ਬੀ ਤੱਕ ਦੀ ਡ੍ਰਾਈਵ
NEXT STORY