ਜਲੰਧਰ: ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਸੈਮਸੰਗ ਇੰਡੀਆ ਇਲੈਕਟ੍ਰਾਨਿਕਸ ਨੇ ਉਪਭੋਗਤਾਵਾਂ ਦੀ ਸਟੋਰੇਜ਼ ਦੀ ਸਮੱਸਿਆ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ 'ਚ ਦੋ ਟੀ.ਬੀ ਤੱਕ ਦੀ ਸਮਰੱਥਾ ਵਾਲੀ ਡ੍ਰਾਈਵ ਸੈਮਸੰਗ ਪੋਰਟੇਬਲ SSD ਟੀ3 ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ ਜਿਸ ਦੀ ਕੀਮਤ 10,999 ਰੁਪਏ ਤੋਂ 74,999 ਰੁਪਏ ਦੇ 'ਚ ਹੈ।
ਕੰਪਨੀ ਨੇ ਜਾਰੀ ਕਿਤੇ ਬਿਆਨ 'ਚ ਦੱਸਿਆ ਕਿ ਇਹ ਡ੍ਰਾਈਵ ਬਾਜ਼ਾਰ 'ਚ 21 ਮਾਰਚ ਤੋਂ ਉਪਲੱਬਧ ਹੋਵੇਗੀ। 250ਜੀ.ਬੀ ਡ੍ਰਾਈਵ ਦੀ ਕੀਮਤ 10,999 ਰੁਪਏ, 500ਜੀ.ਬੀ ਦੀ 18, 999 ਰੁਪਏ, 1ਟੀ.ਬੀ 37,999 ਰੁਪਏ ਅਤੇ 2 ਟੀ.ਬੀ ਦੀ 74,999 ਰੁਪਏ ਹੋਵੇਗੀ। ਇਹ ਰਿਟੇਲ ਸਟੋਰਸ ਦੇ ਨਾਲ-ਨਾਲ ਫਲਿੱਪਕਾਰਟ, ਐਮਾਜਾਨ ਅਤੇ ਸਨੈਪਡੀਲ 'ਤੇ ਵੀ ਉਪਲੱਬਧ ਹੋਵੇਗੀ। ਇਸ ਦੇ ਨਾਲ ਤਿੰਨ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
ਪੈਸੇ ਹੋਣ ਦੇ ਬਾਵਜੂਦ ਵੀ ਨਹੀਂ ਖਰੀਦ ਸਕੋਗੇ ਲੈਂਬੋਰਗਿਨੀ ਦੀ ਨਵੀਂ ਅਲਟਰਾ ਐਕਸਕਲੂਸਿਵ ਹਾਈਪਰ ਕਾਰ
NEXT STORY