ਗੈਜੇਟ ਡੈਸਕ– ਦਿੱਗਜ ਸਰਚ ਇੰਜਣ ਕੰਪਨੀ ਗੂਗਲ ਨੇ ਬੀਤੇ ਬੁੱਧਵਾਰ (8 ਜੁਲਾਈ 2020) ਨੂੰ ਹੋਮ ਸਮਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਕੰਪਨੀ ਦੇ ਪ੍ਰੋਡਕਟ ਮੈਨੇਜਰ Michele Turner ਨੇ ਐਂਡਰਾਇਡ 11 ਦੀ ਲਾਂਚਿੰਗ ਤਾਰੀਖ਼ (8 ਸਤੰਬਰ 2020) ਦਾ ਜ਼ਿਕਰ ਕੀਤਾ ਸੀ। ਹਾਲਾਂਕਿ, ਹੁਣ ਕੰਪਨੀ ਨੇ ਕਥਿਤ ਤੌਰ ’ਤੇ ਐਂਡਰਾਇਡ 11 ਦੀ ਲਾਂਚਿੰਗ ਤਾਰੀਖ਼ ਦਾ ਖੰਡਨ ਕਰ ਦਿੱਤਾ ਹੈ। ਉਥੇ ਹੀ ਕੰਪਨੀ ਨੇ ਕਿਹਾ ਹੈ ਕਿ ਹੋਮ ਸਮਿਟ ’ਚ ਐਂਡਰਾਇਡ 11 ਦੀ ਜਿਸ ਲਾਂਚਿੰਗ ਤਾਰੀਖ਼ ਦਾ ਜ਼ਿਕਰ ਕੀਤਾ ਗਿਆ ਸੀ ਉਹ ਇਕ ‘ਗਲਤੀ’ ਹੈ। ਅਸੀਂ ਅਜੇ ਤਕ ਐਂਡਰਾਇਡ 11 ਦੀ ਅਧਿਕਾਰਤ ਲਾਂਚਿੰਗ ਤਾਰੀਖ਼ ਦਾ ਐਲਾਨ ਨਹੀਂ ਕੀਤਾ।
ਐਂਡਰਾਇਡ 11 ਬੀਟਾ ਵਰਜ਼ਨ ਦੇ ਫੀਚਰ
ਦੱਸ ਦੇਈਏ ਕਿ ਗੂਗਲ ਨੇ ਜੂਨ ’ਚ ਐਂਡਰਾਇਡ 11 ਦੇ ਬੀਟਾ ਵਰਜ਼ਨ ਨੂੰ ਲਾਂਚ ਕੀਤਾ ਸੀ। ਫੀਚਰਜ਼ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਇਸ ਵਿਚ ਵਨ ਟਾਈਮ ਪ੍ਰਾਈਵੇਸੀ ਫੀਚਰ ਦੀ ਸੁਪੋਰਟ ਮਿਲੀ ਹੈ। ਜਦੋਂ ਤਕ ਯੂਜ਼ਰਸ ਕਿਸੇ ਵੀ ਐਪ ਦੀ ਵਰਤੋਂ ਕਰਦੇ ਰਹਿਣਗੇ, ਉਦੋਂ ਤਕ ਡਿਵੈਲਪਰਾਂ ਨੂੰ ਡਾਟਾ ਮਿਲੇਗਾ। ਜੇਕਰ ਯੂਜ਼ਰਸ ਉਸ ਐਪ ਨੂੰ ਆਪਣੇ ਫੋਨ ’ਚੋਂ ਡਿਲੀਟ ਕਰ ਦਿੰਦੇ ਹਨ ਤਾਂ ਡਿਵੈਲਪਰਾਂ ਨੂੰ ਡਾਟਾ ਮਿਲਣਾ ਤੁਰੰਤ ਬੰਦ ਹੋ ਜਾਵੇਗਾ। ਇਸ ਫੀਚਰ ’ਚ ਸਮਾਰਟਫੋਨ ਦੇ ਮਾਈਕ੍ਰੋਫੋਨ, ਕੈਮਰਾ ਅਤੇ ਲੋਕੇਸ਼ਨ ਵਰਗੀ ਪਰਮੀਸ਼ਨ ਨੂੰ ਵਨ ਟਾਈਮ ਪ੍ਰਾਈਵੇਸੀ ’ਚ ਰੱਖਿਆ ਗਿਆ ਹੈ। ਉਥੇ ਹੀ ਇਸ ਫੀਚਰ ਨਾਲ ਯੂਜ਼ਰਸ ਦਾ ਨਿੱਜੀ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।
ਮੀਡੀਆ ਕੰਟਰੋਲ ਫੀਚਰ
ਗੂਗਲ ਨੇ ਐਂਡਰਾਇਡ 11 ਬੀਟਾ ਵਰਜ਼ਨ ’ਚ ਨਵਾਂ ਮੀਡੀਆ ਕੰਟਰੋਲ ਫੀਚਰ ਜੋੜਿਆ ਹੈ। ਯੂਜ਼ਰਸ ਇਸ ਫੀਚਰ ਨਾਲ ਆਪਣੇ ਫੋਨ ਨਾਲ ਜੁੜੇ ਕਿਸੇ ਵੀ ਸਮਾਰਟ ਡਿਵਾਈਸ ਨੂੰ ਆਸਾਨ ਨਾਲ ਕੰਟਰੋਲ ਕਰ ਸਕਣਗੇ। ਇਸ ਲਈ ਯੂਜ਼ਰਸ ਨੂੰ ਫੋਨ ’ਚ ਦਿੱਤੇ ਗਏ ਪਾਵਰ ਬਟਨ ਨੂੰ ਲਾਂਗ ਪ੍ਰੈੱਸ ਕਰਨਾ ਹੋਵੇਗਾ।
ਫੇਕ ਕਾਲ ਫਿਲਟਰ ਫੀਚਰ
ਗੂਗਲ ਨੇ ਐਂਡਰਾਇਡ 11 ਲਈ ਨਵੇਂ ਬੀਟਾ ਵਰਜ਼ਨ ’ਚ ਫੇਕ ਕਾਲ ਫਿਲਟਰ ਫੀਚਰ ਜੋੜਿਆ ਹੈ। ਇਸ ਫੀਚਰ ਨਾਲ ਯੂਜ਼ਰਸ ਨੂੰ ਅਣਚਾਹੀਆਂ ਕਾਲਾਂ ਤੋਂ ਆਜ਼ਾਦੀ ਮਿਲੇਗੀ। ਨਾਲ ਹੀ ਯੂਜ਼ਰਸ ਇਸ ਫੀਚਰ ਦੀ ਮਦਦ ਨਾਲ ਕਾਲ ਸਕਰੀਨਿੰਗ ਐਪ ਨੂੰ ਵੀ ਰੋਕ ਸਕਣਗੇ। ਇਸ ਫੀਚਰ ਦੀ ਖ਼ਾਸੀਅਤ ਹੈ ਕਿ ਇਸ ਕੋਲ ਇਹ ਵੀ ਜਾਣਕਾਰੀ ਹੋਵੇਗੀ ਕਿ ਆਖਿਰ ਕਿਉਂ ਯੂਜ਼ਰ ਨੇ ਕਾਲ ਨੂੰ ਰਿਜੈਕਟ ਕੀਤਾ ਹੈ।
16GB ਰੈਮ ਤੇ 6,000mAh ਬੈਟਰੀ ਨਾਲ ਆ ਰਿਹੈ ਨਵਾਂ Asus ROG Phone 3
NEXT STORY