ਗੈਜੇਟ ਡੈਸਕ– ਸਮਾਰਟਫੋਨ ਨਿਰਾਤਾ ਕੰਪਨੀ ਅਸੁਸ ਤੀਜਾ ਗੇਮਿੰਗ ਸਮਾਰਟਫੋਨ ASUS ROG Phone 3 ਲਿਆਉਣ ਜਾ ਰਹੀ ਹੈ। ਕੰਪਨੀ ਇਸ ਫੋਨ ਨੂੰ ਭਾਰਤ ’ਚ 22 ਜੁਲਾਈ ਨੂੰ ਲਾਂਚ ਕਰੇਗੀ, ਜੋ ਵਿਸ਼ੇਸ਼ ਤੌਰ ’ਤੇ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਵੇਚਿਆ ਜਾਵੇਗਾ। ਫਲਿਪਕਾਰਟ ਨੇ ਆਪਣੇ ਪਲੇਟਫਾਰਮ ’ਤੇ ਇਸ ਫੋਨ ਦੀਆਂ ਝਲਕੀਆਂ ਵੀ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਖ਼ਾਸ ਗੱਲ ਹੈ ਕਿ ਇਸ ਵਾਰ ਅਸੁਸ ਨੇ ਨਵੇਂ ਫੋਨ ਲਈ ਮਸ਼ਹੂਰ ਯੂਟਿਊਬਰ ਕੈਰੀ ਮਿਨਾਤੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਫੋਨ ਦੀ ਲਾਂਚਿੰਗ 22 ਜੁਲਾਈ ਦੀ ਰਾਤ 8:15 ਵਜੇ ਸ਼ੁਰੂ ਹੋਵੇਗੀ। ਭਾਰਤ ਦੇ ਨਾਲ ਹੀ ਇਹ ਫੋਨ ਤਾਈਵਾਨ, ਇਟਲੀ ਅਤੇ ਨਿਊਯਾਰਕ ਦੇ ਬਾਜ਼ਾਰਾਂ ’ਚ ਵੀ ਉਤਾਰਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ROG ਸੀਰੀਜ਼ ਤਹਿਤ ਗੇਮਿੰਗ ਫੋਨ ਹੀ ਲਾਂਚ ਕਰਦੀ ਹੈ। ਇਸ ਤੋਂ ਪਹਿਲਾਂ ਅਸੁਸ ਦੋ ਗੇਮਿੰਗ ਸਮਾਰਟਫੋਨ ਲਿਆ ਚੁੱਕੀ ਹੈ।
ਇਹ ਹੋਣਗੀਆਂ ਫੋਨ ਦੀਆਂ ਖੂਬੀਆਂ
ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਅਸੁਸ ROG ਫੋਨ 3 ’ਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਪ੍ਰੋਸੈਸਰ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਮਿਲੇਗੀ। ਡਿਸਪਲੇਅ ਦਾ ਰੀਫ੍ਰੈਸ਼ ਰੇਟ 144Hz ਦਾ ਹੋਵੇਗਾ। ਡਿਸਪਲੇਅ ’ਚ ਹੀ ਫਿੰਗਰਪ੍ਰਿੰਟ ਸਕੈਨਰ ਵੀ ਮਿਲੇਗਾ। ਫੋਨ ’ਚ 16 ਜੀ.ਬੀ. ਦੀ ਰੈਮ ਅਤੇ 512 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ, ਜਿਸ ਨਾਲ ਗੇਮਿੰਗ ਦੇ ਦੀਵਾਨਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਫੋਟੋਗ੍ਰਾਫੀ ਲਈ ਸਮਾਰਟਫੋਨ ’ਚ 64 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਸੈਲਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਜਾਵੇਗਾ। ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਇਸ ਫੋਨ ’ਚ 6,000mAh ਦੀ ਬੈਟਰੀ ਮਿਲੇਗੀ, ਜੋ 30 ਵਾਟ ਫਾਸਟ ਚਾਰਜਿੰਗ ਸੁਪੋਰਟ ਕਰੇਗੀ।
ਸ਼ਾਓਮੀ ਦੇ ਦੋ ਨਵੇਂ ਲੈਪਟਾਪ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY