ਜਲੰਧਰ- ਐੱਚ. ਐੱਮ. ਡੀ. ਗਲੋਬਲ ਕੰਪਨੀ ਨੋਕੀਆ ਨੇ ਆਪਣੇ ਨੋਕੀਆ 6 ਅਤੇ ਨੋਕੀਆ 5 ਸਮਾਰਟਫੋਨਜ਼ ਦੇ ਲਈ ਲੇਟੈਸਟ ਐਂਡ੍ਰਾਇਡ 8.1 ਓਰਿਓ ਅਪਡੇਟ ਜਾਰੀ ਕਰ ਦਿੱਤੀ ਹੈ। ਐਂਡ੍ਰਾਇਡ 8.1 ਓਰਿਓ ਅਪਡੇਟ ਨਾਲ ਹੋਣ ਵਾਲੇ ਬਦਲਾਅ 'ਚ UI ਚੇਜੇਸ, ਨੋਟੀਫਿਕੇਸ਼ਨ ਇੰਪਰੂਵਮੈਂਟ ਅਤੇ ਇਮੋਜੀ ਆਦਿ 'ਚ ਬਦਲਾਅ ਦੇ ਨਾਲ ਫੋਨ ਪਰਫਾਰਮੈਂਸ 'ਚ ਬਿਹਤਰੀ ਆਦਿ ਸ਼ਾਮਿਲ ਹੈ।
ਰਿਪੋਰਟ ਮੁਤਾਬਕ ਨੋਕੀਆ 5 ਦੇ ਲਈ ਇਹ ਅਪਡੇਟ 866.7MB ਦੇ ਸਾਈਜ਼ ਦੇ ਨਾਲ ਹੈ। ਨੋਕੀਆ 6 ਦੇ ਲਈ ਇਹ ਅਪਡੇਟ 933.8MB ਦੇ ਸਾਈਜ਼ ਦੇ ਨਾਲ ਹੈ। ਇਸ ਅਪਡੇਟ ਦੇ ਲਈ ਜੇਕਰ ਤੁਹਾਨੂੰ ਹੁਣ ਤੱਕ ਕੋਈ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਇਆ ਹੈ, ਤਾਂ ਫੋਨ ਦੀ ਸੈਟਿੰਗਸ 'ਚ ਜਾ ਕੇ ਮੈਨੂਅਲੀ ਵੀ ਚੈੱਕ ਕਰ ਸਕਦੇ ਹੋ। ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ, ਸੈਟਿੰਗਸ> ਸਿਸਟਮ> ਅਬਾਊਟ ਫੋਨ> ਸਿਸਟਮ ਅਪਡੇਟ।
ਡਿਊਲ ਰਿਅਰ ਕੈਮਰੇ ਨਾਲ Lenovo ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਜ਼
NEXT STORY