ਜਲੰਧਰ- ਗੂਗਲ ਆਮਤੌਰ 'ਤੇ ਆਪਣਾ ਨਵਾਂ ਆਪਰੇਟਿੰਗ ਸਿਸਟਮ ਚਾਰ ਡਿਵੈਲਪਰ ਪ੍ਰੀਵਿਊ ਜਾਰੀ ਕਰਨ ਤੋਂ ਬਾਅਦ ਹੀ ਆਮ ਯੂਜ਼ਰਸ ਲਈ ਪੇਸ਼ ਕਰਦਾ ਹੈ। ਪਰ ਸ਼ਾਇਦ ਇਸ ਵਾਰ ਅਜਿਹਾ ਨਹੀਂ ਹੋਵੇਗਾ । ਇਕ ਰਿਪੋਰਟ ਦੀ ਮੰਨੀਏ ਤਾਂ ਐਂਡ੍ਰਾਇਡ 8.0 ਦੇ ਤੀਸਰੇ ਬੀਟਾ ਪ੍ਰੀਵਿਊ ਨੂੰ ਰਿਲੀਜ ਕਰਨ ਤੋਂ ਬਾਅਦ ਹੀ ਇਸ ਨੂੰ ਆਮ ਯੂਜ਼ਰਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ। ਸਭ ਤੋਂ ਚੰਗੀ ਗੱਲ ਇਹ ਹੈ ਕਿ ਨਵੇਂ ਓ. ਐੱਸ ਦਾ ਤੀਜਾ ਪਬਲਿਕ ਬੀਟਾ ਪ੍ਰੀਵਿਊ ਕੁੱਝ ਡਿਵਾਈਸਿਸ ਲਈ ਪਹਿਲਾਂ ਹੀ ਰੋਲਆਊਟ ਕੀਤਾ ਜਾ ਚੁੱਕਿਆ ਹੈ। ਅਜਿਹੇ 'ਚ ਆਮ ਯੂਜ਼ਰਸ ਲਈ ਇਸ ਦੀ ਆਧਿਕਾਰਿਕ ਘੋਸ਼ਣਾ ਛੇਤੀ ਹੀ ਕੀਤੀ ਜਾ ਸਕਦੀ ਹੈ।
ਮੰਨਿਆ ਜਾ ਰਿਹਾ ਹੈ ਕਿ ਗੂਗਲ ਜਲਦ ਹੀ ਇਸ ਦੀ ਰਿਲੀਜ ਡੇਟ ਤੋਂ ਪਰਦਾ ਉਠਾ ਸਕਦਾ ਹੈ। ਉਥੇ ਹੀ ਰਿਪੋਰਟਸ ਦੀ ਮੰਨੀਏ ਤਾਂ ਇਸ ਨੂੰ ਅਗਸਤ ਦੇ ਪਹਿਲੇ ਹਫਤੇ 'ਚ ਜਾਰੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਐਂਡ੍ਰਾਇਡ 7.0 ਨੂਗਟ ਨੂੰ 22 ਅਗਸਤ 2016 ਨੂੰ ਰਿਲੀਜ਼ ਕੀਤਾ ਗਿਆ ਸੀ। ਅਜਿਹੇ 'ਚ ਐਂਡ੍ਰਾਇਡ 8.0 ਦੀ ਰੀਲੀਜ਼ ਡੇਟ ਵੀ ਇਸ ਦੇ ਕਰੀਬ ਕਰੀਬ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਨ੍ਹਾਂ ਡਿਵਾਈਸਿਸ ਨੂੰ ਮਿਲੇਗੀ ਇਹ ਅਪਡੇਟ
ਖਬਰਾਂ ਦੀ ਮੰਨੀਏ ਤਾਂ ਸਭ ਤੋਂ ਪਹਿਲਾਂ ਇਸ ਨੂੰ ਗੂਗਲ ਪਿਕਸਲ ਅਤੇ ਪਿਕਸਲ ਐਕਸ ਐੱਲ 'ਚ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਨੈਕਸਸ 5ਐਕਸ, ਨੈਕਸਸ 6ਪੀ, ਪਿਕਸਲ ਸੀ ਅਤੇ ਨੈਕਸਸ ਪਲੇਅਰ ਲਈ ਰੋਲਆਊਟ ਕੀਤਾ ਜਾਵੇਗਾ।
OnePlus :
ਚੀਨ ਦੀ ਕੰਪਨੀ ਵਨਪਲਸ ਨੇ ਪੁਸ਼ਟੀ ਕੀਤੀ ਹੈ ਕਿ OnePlus 3, OnePlus 3“ ਅਤੇ ਫਲੈਗਸ਼ਿਪ OnePlus 5 ਨੂੰ ਐਂਡ੍ਰਾਇਡ 8.0 ਦਾ ਅਪਡੇਟ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਦੱਸਿਆ ਹੈ ਕਿ ਇਨ੍ਹਾਂ 'ਚ ਇਸ ਸਾਲ ਦੇ ਅੰਤ ਦਾ ਅਪਡੇਟ ਦਿੱਤਾ ਜਾਵੇਗਾ।
Nokia :
ਐਚ. ਐੱਮ. ਡੀ ਗਲੋਬਲ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੂੰ ਨਵੇਂ Nokia 3, Nokia 5 ਅਤੇ Nokia 6 'ਚ ਇਹ ਅਪਡੇਟ ਦਿੱਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਦੇ ਲਈ ਕਿਸੇ ਤਾਰੀਕ ਦੀ ਘੋਸ਼ਣਾ ਨਹੀਂ ਕੀਤੀ ਹੈ।
ਬਾਕੀ ਦੀ ਕੰਪਨੀਆਂ ਨੇ ਇਸ ਅਪਡੇਟ ਲਈ ਆਪਣੇ ਹੈਂਡਸੈਟਸ ਦੀ ਘੋਸ਼ਣਾ ਨਹੀਂ ਕੀਤੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀਆਂ ਆਪਣੇ ਲੇਟੈਸਟ ਲੋਕਪ੍ਰਿਅ ਹੈਂਡਸੈਟਸ 'ਚ ਇਸ ਨੂੰ ਰੋਲਆਉਟ ਕਰ ਸਕਦੀਆਂ ਹਨ।
Moto Pulse M Wired ਓਵਰ-ਦ ਈਅਰ ਹੈੱਡਫੋਨ ਭਾਰਤ 'ਚ ਹੋਏ ਲਾਂਚ, ਜਾਣੋ ਕੀਮਤ
NEXT STORY