ਜਲੰਧਰ- ਸੈਮਸੰਗ ਨੇ ਆਪਣੇ ਸੈਮਸੰਗ ਗਲੈਕਸੀ ਐੱਸ8 ਅਤੇ ਸੈਮਸੰਗ ਗੈਲਕਸੀ ਐੱਸ8+ ਸਮਾਰਟਫੋਨਜ਼ ਦੇ ਯੂਜ਼ਰਸ ਲਈ ਐਂਡ੍ਰਾਇਡ Oreo ਦਾ ਬੀਟਾ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਨੂੰ ਸੈਮਸੰਗ ਐਕਸੀਪਰੀਅੰਸ 910 beta ਵੱਲੋਂ ਜਾਰੀ ਕੀਤੀ ਗਈ ਹੈ, ਇਹ ਐਂਡ੍ਰਾਇਡ Oreo UI ਅਤੇ Grace UX 'ਤੇ ਨਿਮਰਿਤ ਹੈ, ਜਦਕਿ ਹੁਣ ਇਹ ਸਿਰਫ ਸੈਮਸੰਗ ਗੈਲਕਸੀ ਐੱਸ8 ਅਤੇ ਸੈਮਸੰਗ ਗਲੈਕਸੀ ਐੱਸ8+ ਦੇ US, UK ਅਤੇ ਦੱਖਣੀ ਕੋਰੀਆ ਦੇ ਯੂਜ਼ਰਸ ਲਈ ਹੀ ਉਪਲਬੱਧ ਹੋਈ ਹੈ।
ਇਕ ਬੀਟਾ ਟੈਸਟਰ ਬਣਨ ਲਈ ਤੁਹਾਡੇ ਕੋਲ ਇਕ ਐਕਟਿਵ ਸੈਮਸੰਗ ਅਕਾਊਂਟ ਹੋਣਾ ਚਾਹੀਦਾ ਅਤੇ ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਅਪਡੇਟ ਨੂੰ ਸੈਮਸੰਗ ਮੈਂਬਰਸ ਐਪ ਜਾਂ ਸੈਮਸੰਗ+ ਐਪ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਦੱਖਣੀ ਕੋਰੀਆ 'ਚ ਸੈਮਸੰਗ ਗਲੈਕਸੀ ਐੱਸ8 ਯੂਜ਼ਰਸ ਨੂੰ ਟੈਲੀਕਾਮ ਸੇਵਾਵਾਂ ਵਰਗੇ SKT, KT ਜਾਂ LG U+ 'ਤੇ ਇਸ ਅਪਡੇਟ ਨੂੰ ਡਾਊਨਲੋਡ ਕਰਨ ਲਈ ਸਬਸਕ੍ਰਾਈਬ ਕਰਨਾ ਹੋਵੇਗਾ। ਇਸ ਤੋਂ ਇਲਾਵਾ S 'ਚ ਤੁਹਾਨੂੰ Sprint ਅਤੇ T-Mobile ਨੂੰ ਸਬਸਕ੍ਰਾਈਬ ਕਰਨਾ ਹੋਵੇਗਾ, ਉਦੋ ਤੁਸੀਂ ਇਸ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ UK 'ਚ ਯੂਜ਼ਰਸ ਨੂੰ ਅਜਿਹਾ ਕਰਨ ਲਈ ਇਕ ਅਨਲਾਕ ਡਿਵਾਈਸ ਦੀ ਜ਼ਰੂਰਤ ਹੈ।
SamMobile ਦੀ ਇਕ ਰਿਪੋਰਟ ਦੀ ਮੰਨੀਏ ਤਾਂ ਐਂਡ੍ਰਾਇਡ Oreo beta 'ਚ ਤੁਹਾਨੂੰ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਅਤੇ ਅਜਿਹਾ ਸੈਮਸੰਗ ਗੈਲਕਸੀ ਐੱਸ8 ਸੀਰੀਜ਼ 'ਚ ਹੀ ਦਿਖੇਗਾ। ਸੈਮਸੰਗ ਕੀਬੋਰਡ, ਸੈਮਸੰਗ ਕਲਾਊਡ, ਪਰਫਾਰਮੇਂਸ, ਸਕਿਓਰਿਟੀ ਅਤੇ ਹੋਰ 'ਚ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਇਸ ਅਪਡੇਟ 'ਚ ਤੁਹਾਨੂੰ ਡਿਊਲ ਮੈਸੇਂਜ਼ਰ ਐਪ ਦਾ ਸਪੋਰਟ ਵੀ ਮਿਲ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਕਾਫੀ ਸਾਰੇ ਬਦਲਾਵ ਦੇਖਣ ਨੂੰ ਮਿਲਣ ਵਾਲੇ ਹਨ।
ਕੁਝ ਅਪਗ੍ਰੇਡਸ 'ਤੇ ਜੇਕਰ ਗੌਰ ਕਰੀਏ ਤਾਂ ਇਨ੍ਹਾਂ 'ਚ ਬਲੂਟੁੱਥ ਲਈ AAC ਅਤੇ Sony LDAC ਸਪੋਰਟ ਅਤੇ ਆਟੋ-ਰੀਪੀਟ ਇਕ ਐਡੀਸ਼ਨ ਹੈ, ਇਸ ਤੋਂ ਇਲਾਵਾ ਵੀਡੀਓ 'ਚ 2x Speed ਵੀ ਆਈ ਹੈ, ਜਦਕਿ ਇਸ ਬੀਟਾ ਵਰਜ਼ਨ 'ਚ ਕੁਝ ਫੀਚਰਸ ਵਰਗੇ ਕੰਮ ਨਹੀਂ ਕਰ ਸਕਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ, ਜਦਕਿ ਇਸ ਦੌਰਾਨ ਇਸ 'ਚ ਹੋਰ ਵੀ ਕਾਫੀ ਕੀਤੇ ਜਾ ਸਕਦੇ ਹਨ ਅਤੇ ਕਈ ਹੋਰ ਫੀਚਰਸ ਵੀ ਜੋੜੇ ਜਾ ਸਕਦੇ ਹਨ।
10 ਸੈਕਿੰਡ 'ਚ 300KMPH ਦੀ ਰਫਤਾਰ ਫੜ ਲੈਂਦੀ ਹੈ ਇਹ ਕਾਰ
NEXT STORY