ਜਲੰਧਰ : ੇਕਰ ਤੁਹਾਡੇ ਕੋਲ ਵੀ ਐਂਡ੍ਰਾਇਡ ਸਮਾਰਟਫੋਨ ਹੈ ਤਾਂ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹੋ। ਮਗਰ ਇਸ ਗੱਲ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਕਿ ਐਂਡ੍ਰਾਇਡ ਫੋਨਸ 'ਚ ਕਈ ਸਾਰੀ ਪਰੇਸ਼ਾਨੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਆਓ ਜੀ ਜਾਣਦੇ ਹੋ ਐਂਡ੍ਰਾਇਡ ਡਿਵਾਇਸ 'ਚ ਆਉਣ ਵਾਲੀ ਇਨ੍ਹਾਂ ਪਰੇਸ਼ਾਨੀਆਂ ਦੇ ਬਾਰੇ 'ਚ ਅਤੇ ਇਨ੍ਹਾਂ ਨੂੰ ਕਿਵੇਂ ਕਰੀਏ ਠੀਕ-
Slow User Interface -
ਇੰਟਰਨਲ ਸਟੋਰੇਜ ਫੁੱਲ ਹੋਣ 'ਤੇ ਅਕਸਰ ਫੋਨ ਹੌਲੀ ਹੋ ਜਾਂਦਾ ਹੈ। ਅਜਿਹੇ 'ਚ ਜਿਨ੍ਹਾਂ ਐਪਸ ਨੂੰ ਇਸਤੇਮਾਲ ਨਹੀਂ ਕਰਦੇ ਉਨ੍ਹਾਂ ਨੂੰ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਫੋਨ 'ਚ ਪਏ ਡਾਟਾ (ਫੋਟੋਜ਼ , ਵੀਡੀਓਜ਼, ਮਿਊਜ਼ਿਕ) ਨੂੰ ਮਾਇਕ੍ਰੋ ਐੱਸ. ਡੀ ਕਾਰਡ 'ਚ ਮੂਵ ਕਰ ਦਿਓ।
- ਐਪਸ ਦਾ ਕੈਸ਼ ਡਾਟਾ ਵੀ ਡਿਲੀਟ ਕਰ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹਨ। ਸੈਟਿੰਗਸ > ਸਟੋਰੇਜ਼ 'ਚ ਜਾ ਕੇ ਕੈਸ਼ ਡਾਟਾ ਨੂੰ ਡਿਲੀਟ ਕਰ ਦਿਓ। ਇਸ ਤੋਂ ਐਪਸ 'ਚ ਪਿਆ ਕੈਸ਼ ਡਾਟਾ ਕਲੀਨ ਹੋ ਜਾਂਦਾ ਹੈ। ਇਸ ਕੰਮ ਨੂੰ ਕਰਨ ਲਈ ਸੀ-ਕਲੀਨਰ ਜਿਹੇ ਐਪਸ ਵੀ ਪਲੇ ਸਟੋਰ 'ਤੇ ਉਪਲੱਬਧ ਹਨ।
Battery Drain -
ਯੂਜ਼ਰਸ ਆਪਣੇ ਡਿਵਾਇਸ 'ਚ ਘੱਟ ਬੈਟਰੀ ਲਾਇਫ ਦੀ ਸਮੱਸਿਆ ਦਾ ਅਕਸਰ ਜ਼ਿਕਰ ਕਰਦੇ ਹਨ। ਲੂਕੇਸ਼ਨ ਅਤੇ ਬਰਾਇਟਨੈੱਸ ਸੈਟਿੰਗਸ 'ਚ ਬਦਲਾਵ ਕਰ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਨ।
-ਫੋਨ ਦੀ ਸੈਟਿੰਗਸ 'ਚ ਜਾ ਕੇ ਲੂਕੇਸ਼ਨ ਅਤੇ ਸਲੈਕਟ ਬੈਟਰੀ ਸੇਵਿੰਗ ਮੋਡ ਨੂੰ ਕਲਿੱਕ ਕਰੋ। ਬਰਾਇਟਨੈੱਸ ਨੂੰ ਆਟੋ ਤੋਂ ਹੱਟਾ ਕੇ ਇਸ ਨੂੰ ਆਪਣੇ ਹਿਸਾਬ ਨਾਲ ਐੱਡਜਸਟ ਕਰੋ। ਇਸ ਤੋਂ ਇਲਾਵਾ ਕੁੱਝ ਫੋਨਸ 'ਚ ਤਾਂ ਇਲਾਵਾ ਬੈਟਰੀ ਸੇਵਿੰਗ ਮੋਡਸ ਵੀ ਉਪਲੱਬਧ ਹਨ।
Unresponsive Screen -
ਕਈ ਵਾਰ ਅਜਿਹਾ ਹੁੰਦਾ ਹੈ ਕਿ ਫੋਨ ਦੀ ਸਕ੍ਰੀਨ ਕੋਈ ਵੀ ਰਿਸਪਾਂਸ ਨਹੀਂ ਦਿੰਦੀ। ਅਜਿਹੇ 'ਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਮੱਸਿਆ ਆਸਾਨੀ ਨਾਲ ਠੀਕ ਹੋ ਜਾਵੇਗੀ।
-ਬਸ ਇਸ ਦੇ ਲਈ ਤੁਹਾਨੂੰ ਫੋਨ ਨੂੰ ਰਿਸਟਾਰਟ ਕਰਨ ਦੀ ਜ਼ਰੂਰਤ ਹੈ। ਪਾਵਰ ਬਟਨ ਨੂੰ ਦੱਬਾ ਕੇ ਫੋਨ ਨੂੰ ਆਫ ਕਰੋ ਅਤੇ ਕੁੱਝ ਮਿੰਟਾਂ ਦੇ ਬਾਅਦ ਫੋਨ ਨੂੰ ਇਕ ਵਾਰ ਫਿਰ ਆਨ ਕਰ ਦਿਓ।
App Crashes -
ਐਂਡ੍ਰਾਇਡ ਫੋਨਸ ਵਿੱਚ ਕਈ ਵਾਰ ਐਪਸ ਕਰੈਸ਼ ਹੋ ਜਾਂਦੀਆਂ ਹਨ। ਅਜਿਹਾ ਕਈ ਵਾਰ ਨਵੇਂ ਅਪਡੇਟ ਦੀ ਵਜ੍ਹਾ ਨਾਲ ਵੀ ਹੁੰਦਾ ਹੈ। ਇਸ ਲਈ ਜੇਕਰ ਐਪ ਅਪਡੇਟ ਨਹੀਂ ਹੈ ਤਾ ਉਸ ਨੂੰ ਅਪਡੇਟ ਕਰ ਲਵੋਂ।
- ਜੇਕਰ ਐਪ ਅਪਡੇਟ ਹੈ ਤਾਂ ਇਸ ਦਾ ਇਕ ਹੱਲ ਇਹ ਹੈ ਕਿ ਐਪ ਨੂੰ ਫੋਰਸ ਕਲੋਜ਼ ਕਰੋ ਅਤੇ ਮਲਟੀਟਾਸਕਿੰਗ ਨਾਲ ਰਿਮੂਵ ਕਰ ਕੇ ਐਪ ਨੂੰ ਦੁਬਾਰਾ ਓਪਨ ਕਰੋ।
ਲਾਂਚ ਹੋਏ ਨਵੇਂ ਹੈੱਡਫੋਨਸ, ਇਕ ਵਾਰ ਚਾਰਜ ਕਰਕੇ 40 ਘੰਟਿਆਂ ਤੱਕ ਸੁਣ ਸਕਦੇ ਹੋ ਗਾਣੇ
NEXT STORY