ਜਲੰਧਰ- ਅੱਜ ਤੋਂ ਲਗਭਗ 75 ਦਿਨ ਪਹਿਲਾਂ ਲਾਂਚ ਹੋਈ ਡਿਜ਼ੀਟਲ ਪੇਮੈਂਟ ਐਪ BHIM ਨੂੰ ਸਿਰਫ ਲਾਂਚ ਦੇ ਇਕ ਹਫਤੇ 'ਚ ਹੀ ਗੂਗਲ ਪਲੇ ਸਟੋਰ ਤੋਂ 3 ਮਿਲੀਅਨ 30 ਲੱਖ ਲੋਕਾਂ ਨੇ ਡਾਊਨਲੋਡ ਕਰ ਲਿਆ ਸੀ। ਹੁਣ ਸਿਰਫ 75 ਦਿਨ੍ਹਾਂ 'ਚ ਸਾਰੀਆਂ ਰਿਕਾਰਡ ਤੋੜਦੇ ਹੋਏ BHIM ਐਪ ਨੇ 18 ਮਿਲੀਅਨ ਡਾਊਨਲੋਡ ਦਾ ਆਂਕੜਾ ਪਾਰ ਕਰ ਲਿਆ ਹੈ। ਇਹ ਜਾਣਕਾਰੀ ਨੀਤਿ ਆਯੋਗ ਦੇ ਸੀ. ਈ. ਓ. ਅਮਿਤਾਬ ਕਾਂਤ ਨੇ ਦਿੱਤੀ ਹੈ। ਇਹ ਐਪ ਗੂਗਲ ਪਲੇ ਸਟੋਰ ਦੀ ਨੰਬਰ ਵਨ ਐਪ ਬਣ ਗਈ ਹੈ। ਤੁਹਾਨੂੰ ਦੱਸ ਦਈਏ ਕਿ ਐਪ ਦਾ ਨਾਂ ਬਾਬਾਸਾਹਿਬ ਭੀਮ ਰਾਵ ਅੰਬੇਦਕਰ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਐਪ ਦਾ ਪੂਰਾ ਨਾਂ ਭਾਰਤ ਇੰਟਰਫੇਸ ਫਾਰ ਮਨੀ ਹੈ। ਇਸ ਐਪ ਦੇ ਰਾਹੀ ਆਸਾਨੀ ਤੋਂ ਪੇਮੈਂਟ ਕੀਤੀ ਜਾ ਸਕਦੀ ਹੈ। ਇਸ ਨਾਲ UPI ਅਤੇ USSD ਪੇਮੈਂਟ ਮੋਡਸ ਦੇ ਰਾਹੀ ਭੁਗਤਾਨ ਕੀਤਾ ਜਾ ਸਕਦਾ ਹੈ।
ਕਿਸ ਤਰ੍ਹਾਂ ਕਰਦੀ ਹੈ ਕੰਮ -
ਇਹ ਐਪ ਆਟੋਮੈਟਿਕਲੀ ਤੁਹਾਡੇ ਫੋਨ ਨੰਬਰ ਦਾ ਇਸਤੇਮਾਲ ਕਰ ਕੇ ਤੁਹਾਡੀ ਡਿਟੈਕਸ ਕੰਫਰਮ ਕਰਦੀ ਹੈ। ਜੇਕਰ ਤੁਸੀਂ ਕੋਈ ਹੋਰ ਅਕਾਊਂਟ ਐਡ ਕਰਨਾ ਚਾਹੁੰਦੇ ਹੋ ਤਾਂ ਮੈਨੂਅਲੀ ਜਾ ਕੇ ਕਰ ਸਕਦੇ ਹੋ। ਇਕ ਵਾਰ 'ਚ ਇਕ ਹੀ ਅਕਾਊਂਟ ਐਡ ਹੀ ਅਕਾਊਂਟ ਐਡ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਦੁਕਾਨਦਾਰ ਨੂੰ BHIM ਐਪ ਵੱਲੋਂ ਪੈਸੇ ਭੇਜ ਰਹੇ ਹੋ ਤਾਂ ਤੁਹਾਡੇ ਐਪ ਓਪਨ ਕਰ send money 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਪੈਸੇ ਪਾ ਕੇ ਦੁਕਾਨਦਾਰ ਦਾ ਮੋਬਾਇਲ ਨੰਬਰ ਐਡ ਕਰ ਦਿਓ। ਪੈਸੇ ਟ੍ਰਾਂਸਫਰ ਹੋ ਜਾਣਗੇ। ਇਸ ਦੇ ਰਾਹੀ ਤੁਸੀਂ ਕਿਉਂ. ਆਰ. ਕੋਡ ਲਕੈਨ ਕਰ ਕੇ ਵੀ ਪੇਮੈਂਟ ਕਰ ਸਕਦੇ ਹੋ। ਇਸ ਲਈ ਤੁਹਾਡੇ Scan ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਸੀਂ ਵਾਰਕੋਡ ਆਪਣੇ ਫੋਨ ਨਾਲ ਸਕੈਨ ਕਰ ਦਿਓ। ਇਸ ਨਾਲ ਤੁਸੀਂ ਪੇਮੈਂਟ ਕਰ ਪਾਓਗੇ। ਜੇਕਰ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ, ਤਾਂ ਤੁਸੀਂ *99# ਨੰਬਰ ਡਾਇਲ ਕਰ ਕੇ ਪੇਮੈਂਟ ਕਰ ਸਕਦੇ ਹੋ। ਇਹ ਤੁਸੀਂ ਕਿਸੇ ਵੀ ਫੋਨ ਤੋਂ ਕਰ ਸਕਦੇ ਹੋ। ਇਸ ਐਪ ਦੇ ਰਾਹੀ ਤੁਸੀਂ ਹਰ ਦਿਨ 20,000 ਰੁਪਏ ਦਾ ਲੈਣ-ਦੈਣਕਰ ਸਕਦੇ ਹੈ।
ਸੂਤਰਾਂ ਦੇ ਮੁਤਾਬਕ ਡਿਜ਼ੀਟਲ ਪੇਮੈਂਟ ਦਾ ਸਤਰ ਵਧਾਉਣ 'ਚ ਬੈਂਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਸਾਰਿਆਂ ਖਾਤਿਆਂ ਨੂੰ ਜਦੋਂ ਤੱਕ ਇੰਟਰਨੈੱਟ ਬੈਕਿੰਗ ਦੇ ਯੋਗ ਨਹੀਂ ਬਆਇਆ ਜਾਂਦਾ ਅਤੇ ਗਾਹਕਾਂ ਨੂੰ ਉਸ ਦੇ ਇਸਤਮਾਲ ਦੇ ਲਾਭ ਨਹੀਂ ਦੱਸੇ ਜਾਣਗੇ, ਡਿਜ਼ੀਟਲ ਲੈਣ-ਦੈਣ ਦੀ ਸੰਖਿਆਂ 'ਚ ਵਾਧਾ ਸੰਭਵ ਨਹੀਂ ਹੋਵੇਗਾ, ਜਦ ਕਿ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ 'ਭੀਮ' ਐਪ ਤੋਂ ਬਾਅਦ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਰੂਰਲ ਇਲਾਕਿਆਂ 'ਚ ਵੀ ਡਿਜ਼ੀਟਲ ਲੈਣ-ਦੈਣ ਦੀ ਸੰਖਿਆਂ 'ਚ ਫਰਕ ਆਇਆ ਹੈ।
ਸ਼ਿਓਮੀ ਰੈੱਡਮੀ ਨੋਟ 4 ਸ਼ਨੀਵਾਰ ਤੋਂ ਆਮ ਆਫਲਾਈਨ ਮੋਬਾਇਲ ਸਟੋਰ 'ਚ ਵੀ ਮਿਲੇਗਾ
NEXT STORY