ਗੈਜੇਟ ਡੈਸਕ-ਐਪਲ ਨੇ ਆਪਣੇ 'ਸਪ੍ਰਿੰਗ ਲੋਡੇਡ' 2021 ਈਵੈਂਟ 'ਚ ਨਵੇਂ ਏਅਰਟੈਗ ਨੂੰ ਲਾਂਚ ਕੀਤਾ ਹੈ। ਇਹ ਇਕ ਛੋਟਾ ਜਿਹਾ ਗੈਜੇਟ ਹੈ ਜੋ ਕਿ ਕੰਪਨੀ ਦੀ ਫਾਇੰਡ ਮਾਈ ਸਰਵਿਸ ਦੀ ਮਦਦ ਨਾਲ ਕੰਮ ਕਰਦਾ ਹੈ ਅਤੇ ਡੁਹਾਡੇ ਪਰਸ, ਗੱਡੀ ਦੀ ਚਾਬੀ ਅਤੇ ਬੈਗ ਆਦਿ ਨੂੰ ਲੱਭਣ 'ਚ ਮਦਦ ਕਰਦਾ ਹੈ। ਇਸ ਗੈਜੇਟ ਦੀ ਕੀਮਤ 29 ਡਾਲਰ (ਲਗਭਗ 2200 ਰੁਪਏ) ਰੱਖੀ ਗਈ ਹੈ ਪਰ ਜੇਕਰ ਤੁਸੀਂ ਇਕੱਠੇ 4 ਖਰੀਦੋਗੇ ਤਾਂ ਇਹ ਤੁਹਾਨੂੰ 99 ਡਾਲਰ (ਲਗਭਗ 7500 ਰੁਪਏ) 'ਚ ਮਿਲਣਗੇ। ਇਸ ਨੂੰ 30 ਅਪ੍ਰੈਲ ਤੋਂ ਆਰਡਰ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ-M1 ਚਿੱਪ ਨਾਲ ਨਵਾਂ Apple iMac ਭਾਰਤ 'ਚ ਲਾਂਚ, ਜਾਣੋਂ ਕੀਮਤ
U1 ਚਿੱਪ ਦੀ ਮਦਦ ਨਾਲ ਕੰਮ ਕਰਦਾ ਹੈ ਇਹ ਛੋਟਾ ਜਿਹਾ ਗੈਜੇਟ
ਇਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਆਪਣੇ ਆਈਫੋਨ 'ਚ ਫਾਇੰਡ ਮਾਈ ਐਪ ਨੂੰ ਇੰਸਟਾਲ ਕਰਨਾ ਹੋਵੇਗਾ। ਇਸ ਗੈਜੇਟ 'ਚ ਯੂ1 ਚਿੱਪ ਲੱਗੀ ਹੈ ਜੋ ਕਿ ਤੁਹਾਨੂੰ ਗੁਆਚੇ ਹੋਏ ਸਾਮਾਨ ਤੱਕ ਪਹੁੰਚਾ ਦਿੰਦੀ ਹੈ। ਕੰਪਨੀ ਨੇ ਇਸ ਫੀਚਰ ਨੂੰ ਪ੍ਰਸਿਸ਼ਨ ਫਾਇੰਡਿੰਗ ਨਾਂ ਦਿੱਤਾ ਗਿਆ ਹੈ ਜੋ ਕਿ ਐਕਸੈਲੋਰੋਮੀਟਰ, ਜਾਇਰੋਸਕੋਪ ਅਤੇ ARKit ਨਾਲ ਜਮ੍ਹਾ ਹੋਏ ਡਾਟਾ ਦੀ ਮਦਦ ਨਾਲ ਬਹੁਤ ਦੀ ਠੀਕ ਤਰੀਕੇ ਨਾਲ ਕੰਮ ਕਰਦਾ ਹੈ।
ਇਹ ਵੀ ਪੜ੍ਹੋ-ਪਾਵਰਫੁਲ M1 ਚਿੱਪ ਅਤੇ 5G ਦੀ ਸਪੋਰਟ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad Pro
ਪਾਣੀ ਅਤੇ ਮਿੱਟੀ ਪੈਣ 'ਤੇ ਵੀ ਖਰਾਬ ਨਹੀਂ ਹੋਵੇਗਾ ਏਅਰਟੈਗ
ਖਾਸ ਗੱਲ ਇਹ ਹੈ ਕਿ ਏਅਰਟੈਗ ਨੂੰ IP67 ਰੈਟਿਡ ਦੱਸਿਆ ਗਿਆ ਹੈ ਭਾਵ ਪਾਣੀ ਜਾਂ ਮਿੱਟੀ ਪੈਣ 'ਤੇ ਵੀ ਇਹ ਖਰਾਬ ਨਹੀਂ ਹੋਵੇਗਾ ਅਤੇ ਤੁਸੀਂ ਇਸ ਨੂੰ ਬਿਨਾਂ ਕਿਸੇ ਵੀ ਚਿੰਤਾ ਦੇ ਇਸਤੇਮਾਲ ਕਰ ਸਕਦੇ ਹੋ। ਐਪਲ ਦਾ ਕਹਿਣਾ ਹੈ ਕਿ ਇਸ 'ਚ ਲੱਗੀ ਰਿਮੂਵੇਬਲ ਬੈਟਰੀ ਇਕ ਸਾਲ ਦਾ ਬੈਅਕਪ ਦੇਵੇਗੀ। ਇਸ ਤੋਂ ਇਲਾਵਾ ਇਸ 'ਚ ਇਕ ਸਪੀਕਰ ਵੀ ਲੱਗਿਆ ਹੈ ਜੋ ਕਿ ਰਿੰਗ ਕਰਦਾ ਹੈ ਜਿਸ ਨਾਲ ਤੁਹਾਨੂੰ ਆਪਣੇ ਸਾਮਾਨ ਦਾ ਆਸਾਨੀ ਨਾਲ ਪਤਾ ਚੱਲ ਜਾਂਦਾ ਹੈ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
M1 ਚਿੱਪ ਨਾਲ ਨਵਾਂ Apple iMac ਭਾਰਤ 'ਚ ਲਾਂਚ, ਜਾਣੋਂ ਕੀਮਤ
NEXT STORY