ਗੈਜੇਟ ਡੈਸਕ– ਐਪਲ ਦੇ ਨਵੇਂ ਡਿਵਾਈਸ ਅੱਜ ਯਾਨੀ 7 ਸਤੰਬਰ ਨੂੰ ਭਾਰਤ ਸਮੇਤ ਗਲੋਬਲ ਬਾਜ਼ਾਰ ’ਚ ਲਾਂਚ ਹੋਣਗੇ। ਕੰਪਨੀ ਨੇ ਇਸ ਈਵੈਂਟ ਨੂੰ 'Far Out' ਨਾਮ ਦਿੱਤਾ ਹੈ। ਐਪਲ ਈਵੈਂਟ ’ਚ iPhone 14 ਸੀਰੀਜ਼, Apple Watch 8 ਸੀਰੀਜ਼, ਨਵੇਂ iPad ਮਾਡਲ, ਏਅਰਪੌਡਸ ਪ੍ਰੋ 2 ਅਤੇ ਨਵਾਂ ਮੈਕ ਪ੍ਰੋ ਲਾਂਚ ਹੋ ਸਕਦਾ ਹੈ। ਇਨ੍ਹਾਂ ਪ੍ਰੋਡਕਟਸ ਨਾਲ ਜੁੜੀਆਂ ਲੀਕ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਰਿਪੋਰਟਾਂ ਦੀ ਮੰਨੀਏ ਤਾਂ ਅੱਜ ਦੇ ਈਵੈਂਟ ’ਚ ਐਪਲ ਆਈਫੋਨ 14 ਸੀਰੀਜ਼ ’ਚ ਇਸ ਵਾਰ 4 ਨਵੇਂ ਹੈਂਡਸੈੱਟ ਪੇਸ਼ ਕਰ ਸਕਦੀ ਹੈ। ਕੰਪਨੀ ਇਸ ਵਾਰ ਮਿੰਨੀ ਵਰਜ਼ਨ ਨੂੰ ਹਟਾ ਸਕਦੀ ਹੈ ਅਤੇ ਉਸਦੀ ਥਾਂ ਸੀਰੀਜ਼ ’ਚ ਪਲੱਸ ਜਾਂ ਮੈਕਸ ਵਰਜ਼ਨ ਜੋੜ ਸਕਦੀ ਹੈ। ਨਾਲ ਹੀ ਕੰਪਨੀ ਇਕ ਬਜਟ ਆਈਪੈਡ ਮਾਡਲ ਵੀ ਲਾਂਚ ਕਰ ਸਦੀ ਹੈ। ਇਸਤੋਂ ਇਲਾਵਾ ਐਪਲ ਵਾਚ ਪ੍ਰੋ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ, ਜੋ ਇਕ ਰਗਡ ਸਮਾਰਟਵਾਚ ਹੋਵੇਗੀ। ਇਹ ਕੰਪਨੀ ਦਾ ਸਭ ਤੋਂ ਮਹਿੰਗਾ ਵਿਅਰੇਬਲ ਹੋ ਸਕਦਾ ਹੈ।
ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ
ਇੱਥੇ ਵੇਖੋ ਲਾਈਵ ਈਵੈਂਟ
ਐਪਲ ਦੇ ‘ਫਾਰ ਆਊਟ’ ਈਵੈਂਟ ਨੂੰ ਤੁਸੀਂ ਭਾਰਤ ’ਚ ਰਾਤ ਨੂੰ 10:30 ਵਜੇ ਵੇਖ ਸਕਦੇ ਹੋ। ਇਹ ਈਵੈਂਟ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਐਪਲ ਟੀ.ਵੀ. ਪਲੱਸ ਅਤੇ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਲਾਈਵ ਵੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 23 ਲੱਖ ਭਾਰਤੀਆਂ ਦੇ ਅਕਾਊਂਟ, ਇਹ ਹੈ ਵਜ੍ਹਾ
ਇਹ ਹੋ ਸਕਦੇ ਹਨ ਫੀਚਰਜ਼
ਆਈਫੋਨ 14 ਸੀਰੀਜ਼ ’ਚ ਚਾਰ ਮਾਡਲ ਸ਼ਾਮਲ ਹੋਣਗੇ। ਇਸ ਵਿਚ iPhone 14, iPhone 14 Pro, iPhone 14 Max ਅਤੇ iPhone 14 Pro Max ਲਾਂਚ ਹੋ ਸਕਦੇ ਹਨ। ਪ੍ਰੋ ਵੇਰੀਐਂਟਸ ’ਚ ਤੁਹਾਨੂੰ ਨਵਾਂ ਡਿਜ਼ਾਈਨ, ਪੰਚ ਹੋਲ ਕਟਆਊਟ, ਨਵਾਂ ਪ੍ਰੋਸੈਸਰ ਅਤੇ ਦਮਦਾਰ ਕੈਮਰਾ ਸੈੱਟਅਪ ਵੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ ਨਾਨ ਪ੍ਰੋ ਮਾਡਲ ’ਚ ਤੁਹਾਨੂੰ ਪੁਰਾਣਾ ਡਿਜ਼ਾਈਨ ਹੀ ਵੇਖਣ ਨੂੰ ਮਿਲੇਗਾ।
ਆਈਫੋਨ 14 ਅਤੇ ਆਈਫੋਨ 14 ਪ੍ਰੋ ’ਚ 6.1 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ, ਜਦਕਿ ਮੈਕਸ ਵਰਜ਼ਨ ’ਚ 6.7 ਇੰਚ ਦੀ ਸਕਰੀਨ ਦਿੱਤੀ ਜੀ ਸਕਦੀ ਹੈ। ਕੰਪਨੀ ਇਸ ਵਾਰ 120Hz ਰਿਫ੍ਰੈਸ਼ ਰੇਟ ਅਤੇ ਆਲਵੇਜ ਆਨ ਡਿਸਪਲੇਅ ਦਾ ਸਪੋਰਟ ਦੇ ਸਕਦੀ ਹੈ। ਪ੍ਰੋ ਮਾਡਲ ’ਚ A16 Bionic ਚਿਪਸੈੱਟ ਵੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ ਸਟੈਂਡਰਡ ਮਾਡਲ ’ਚ A15 Bionic ਚਿਪਸੈੱਟ ਹੀ ਮਿਲੇਗਾ।
ਸਟੈਂਡਰਡ ਮਾਡਲ ਦੇ ਕੈਮਰਾ ਸੈੱਟਅਪ ’ਚ ਮਾਮੂਲੀ ਬਦਲਾਅ ਹੋ ਸਕਦਾ ਹੈ। ਜਦਕਿ ਪ੍ਰੋ ਵੇਰੀਐਂਟ ’ਚ 48 ਮੈਗਾਪਿਕਸਲ ਦਾ ਕੈਮਰਾ ਸੈੱਟਅਪ ਦੇਖਣ ਨੂੰ ਮਿਲੇਗਾ। ਪ੍ਰੋ ਵੇਰੀਐਂਟਸ ’ਚ ਸੈਟੇਲਾਈਟ ਕਾਲਿੰਗ ਦਾ ਫੀਚਰ ਵੀ ਮਿਲਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਹ ਸਾਰੀਆਂ ਜਾਣਕਾਰੀਆਂ ਲੀਕ ਰਿਪੋਰਟਾਂ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਧਮਾਕੇਦਾਰ ਵਾਪਸੀ ਲਈ ਤਿਆਰ ਹੈ 60 ਦੇ ਦਹਾਕੇ ਦਾ ਲੰਬਰੇਟਾ ਸਕੂਟਰ
ਹੁੰਡਈ ਨੇ ਲਾਂਚ ਕੀਤੀ Venue N-Line, ਸ਼ੁਰੂਆਤੀ ਕੀਮਤ 12.16 ਲੱਖ ਰੁਪਏ
NEXT STORY