ਜਲੰਧਰ- ਭਾਰਤ 'ਚ ਐਪਲ iCloud ਯੂਜ਼ਰਜ਼ ਨੂੰ ਜਲਦ ਹੀ ਵਾਧੂ ਸਟੋਰੇਜ ਖਰੀਦਣ ਲਈ ਗੁਡਸ ਐਂਡ ਸਰਵੀਸਿਜ਼ ਟੈਕਸ (ਜੀ. ਐੱਸ. ਟੀ.) ਦਾ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। Cupertino ਸਥਿਤ ਫਰਮ ਨੇ ਹਾਲ ਹੀ 'ਚ ਆਪਣੀਆਂ iCloud ਸਟੋਰੇਜ ਯੋਜਨਾਵਾਂ ਅਤੇ ਕੀਮਤਾਂ ਨੂੰ ਰਿਵਾਈਜ਼ਡ ਕੀਤਾ ਜਿਸ ਤੋਂ ਬਾਅਦ ਆਈ. ਓ. ਐੱਸ. ਯੂਜ਼ਰਜ਼ ਨੂੰ ਇਕ ਈ-ਮੇਲ ਭੇਜਿਆ ਗਿਆ ਹੈ ਅਤੇ ਇਸ 'ਚ ਆਈ. ਕਲਾਊਡ ਦੀਆਂ ਕੀਮਤਾਂ 'ਚ ਵਾਧੇ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਐਪਲ ਆਈ. ਕਲਾਊਡ ਸਟੋਰੇਜ ਟਾਇਰਸ ਦੀਆਂ ਕੀਮਤਾਂ ਨੂੰ ਵਧਾਵੇਗੀ। ਜਿਸ 'ਚ 50 ਜੀ. ਬੀ., 200 ਜੀ. ਬੀ. ਅਤੇ 2 ਟੀ. ਬੀ. 'ਤੇ 18 ਫੀਸਦੀ ਹੈ। 50 ਜੀ. ਬੀ. ਸਟੋਰੇਜ ਲਈ ਹੁਣ 65 ਰੁਪਏ, 200 ਜੀ. ਬੀ. ਲਈ 190 ਰੁਪਏ ਅਤੇ 2 ਟੀ. ਬੀ. ਲਈ 650 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਈ-ਮੇਲ 'ਚ ਇਲੈਕਟ੍ਰਾਨਿਕ ਸੇਵਾਵਾਂ 'ਤੇ ਲੱਗੇ ਨਵੇਂ ਟੈਕਸ ਕਾਰਨ ਹੁਣ ਮਾਸਕ ਆਈਕਲਾਊਡ ਸਟੋਰੇਜ 'ਚ 18 ਫੀਸਦੀ ਦਾ ਵਾਧਾ ਹੋਵੇਗਾ ਅਤੇ ਇਹ 21 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਡੇ 2 ਟੀ. ਬੀ. ਪਲਾਨ ਦੀ ਮਾਸਕ ਕੀਮਤ 650 ਰੁਪਏ ਤੋਂ ਵੱਧ ਕੇ 750 ਰੁਪਏ ਹੋ ਜਾਵੇਗੀ। ਅੱਗੇ ਕਿਹਾ ਗਿਆ ਹੈ ਕਿ ਪੁਰਾਣੇ ਰੇਟ ਆਪਣੇ ਆਪ ਖਤਮ ਹੋ ਕੇ ਨਵੇਂ 'ਚ ਬਦਲ ਜਾਣਗੇ। ਤੁਹਾਡੇ ਸਟੋਰੇਜ ਪਲਾਨ ਆਟੋਮੈਟੀਕਿਲੀ 750 ਰੁਪਏ 'ਤੇ ਨਵਾਂ ਹੋ ਜਾਵੇਗਾ ਅਤੇ ਤੁਹਾਡੇ ਕ੍ਰੇਡਿਟ ਕਾਰਡ 'ਤੇ ਹਰੇਕ ਮਹੀਨੇ ਭੁਗਤਾਨ ਲਿਆ ਜਾਵੇਗਾ, ਜਦੋਂ ਤੱਕ ਕਿ ਤੁਸੀਂ ਆਪਣੇ ਆਪ ਪਲਾਨ ਨੂੰ ਬਦਲ ਜਾਂ ਰੱਦ ਨਹੀਂ ਕਰਦੇ ਹੋ। ਹਾਲਾਂਕਿ ਐਪਲ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਦੇਸ਼ 'ਚ 50 ਜੀ.ਬੀ. ਅੇਤ 200 ਜੀ.ਬੀ. ਸਟੋਰੇਜ ਟੀਅਰ ਕੀਮਤਾਂ 'ਚ ਵਾਧਾ ਦੇਖੋਗੇ। ਇਹ ਵੀ ਉਮੀਦ ਹੈ ਕਿ ਮਾਈਕ੍ਰੋਸਾਫਟ ਅਤੇ ਗੂਗਲ ਵਰਗੀਆਂ ਹੋਰ ਤਕਨੀਕੀ ਕੰਪਨੀਆਂ ਡਰਾਪਬਾਕਸ ਅਤੇ ਬਾਕਸ ਦੇ ਨਾਲ ਆਪਣੇ ਕਲਾਊਡ ਸਟੋਰੇਜ ਟੀਅਰ ਦੀਆਂ ਕੀਮਤਾਂ 'ਚ ਵਾਧਾ ਕਰ ਸਕਦੀਆਂ ਹਨ।
ਇਸ ਲਈ ਗੂਗਲ ਡਰਾਈਵ ਹੁਣ 130 ਜੀ.ਬੀ. 100 ਰੁਪਏ, 1 ਟੀ.ਬੀ., 2 ਟੀ.ਬੀ., 10 ਟੀ.ਬੀ., 20 ਟੀ.ਬੀ. ਅਤੇ 30 ਟੀ.ਬੀ. ਵਿਕਲਪਾਂ ਦੇ ਨਾਲ 15 ਜੀ.ਬੀ. ਮੁਫਤ ਮੁਲ ਪ੍ਰਦਾਨ ਕਰਦਾ ਹੈ, 650 ਰੁਪਏ, 1,300 ਰੁਪਏ, 6,500 ਰੁਪਏ, 13,000 ਰੁਪਏ ਅਤੇ 19,500 ਰੁਪਏ ਪ੍ਰਤੀ ਮਹੀਨਾ। One4rive ਮੌਜੂਦਾ ਸਮੇਂ 'ਚ 5 ਟੀ.ਬੀ. ਆਫਿਸ 365 ਆਪਸ਼ਨ (460 ਰੁਪਏ ਪ੍ਰਤੀ ਮਹੀਨਾ), 1 ਟੀ.ਬੀ. ਆਫਿਸ 365 ਪਰਸਨਲ ਆਪਸ਼ਨ (360 ਰੁਪਏ ਪ੍ਰਤੀ ਮਹੀਨਾ) ਅਤੇ 5,500 ਰੁਪਏ ਪ੍ਰਤੀ ਮਹੀਨਾ ਦੇ ਨਾਲ ਨਿਯਮਿਤ 50 ਜੀ.ਬੀ. ਵਿਕਲਪ ਦੇ ਨਾਲ 5 ਜੀ.ਬੀ. ਮੁਫਤ ਕੀਮਤ ਦੀ ਪੇਸ਼ਕਸ਼ ਕਰ ਰਿਹਾ ਹੈ।
Yahoo ਨੇ ਲਾਂਚ ਕੀਤਾ ਨਵਾਂ ਆਨਲਾਈਨ ਗੇਮਿੰਗ ਪਲੇਟਫਾਰਮ
NEXT STORY