ਗੈਜੇਟ ਡੈਸਕ– ਐਪਲ ਆਈਫੋਨ 11 ਅੱਜ ਲਾਂਚ ਹੋਣ ਜਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਐਪਲ ਅੱਜ ਈਵੈਂਟ ’ਚ ਆਈਫੋਨ 11 ਸੀਰੀਜ਼ ਤਹਿਤ 3 ਨਵੇਂ ਆਈਫੋਨ iPhone 11, iPhone 11 Pro ਅਤੇ iPhone 11 Pro Max ਪੇਸ਼ ਕਰ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਨਵੇਂ ਆਈਫੋਨ ਐਪਲ ਦੇ ਲੇਟੈਸਟ A13 ਚਿਪਸੈੱਟ ਦੇ ਨਾਲ ਆਉਣਗੇ। ਕੰਪਨੀ ਅੱਜ ਹੋਣ ਵਾਲੇ ਇਸ ਲਾਂਚ ਈਵੈਂਟ ਨੂੰ ਲਾਈਵ ਸਟਰੀਮ ਵੀ ਕਰੇਗੀ ਤਾਂ ਜੋ ਦੁਨੀਆ ਭਰ ਦੇ ਐਪਲ ਫੈਨ ਇਸ ਈਵੈਂਟ ਦਾ ਸਿੱਧਾ ਪਰਸਾਰਣ ਦੇਖ ਸਕਣ।
ਇੰਝ ਦੇਖੋ ਲਾਈਵ ਸਟਰੀਮਿੰਗ
ਐਪਲ ਆਈਫੋਨ 11 ਦਾ ਲਾਂਚ ਈਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ’ਚ ਸਥਿਤ ਸਟੀਵ ਜੋਬਸ ਥਿਏਟਰ ’ਚ ਹੋਵੇਗਾ। ਇਹ ਐਪਲ ਦਾ ਹੈੱਡਕੁਆਟਰ ਵੀ ਹੈ। ਲਾਂਚ ਈਵੈਂਟ ਦੀ ਸ਼ੁਰੂਆਤ ਅਮਰੀਕਾ ’ਚ ਸਵੇਰੇ 10 ਵਜੇ (ਭਾਰਤੀ ਸਮੇਂ ਦੇ ਹਿਸਾਬ ਨਾਲ ਅੱਜ ਰਾਤ 10:30 ਵਜੇ) ਹੋਵੇਗੀ। ਪਿਛਲੇ ਸਾਲੇ ਲਾਂਚ ਈਵੈਂਟ ਦੀ ਤਰ੍ਹਾਂ ਐਪਲ ਆਈਫੋਨ 11 ਸੀਰੀਜ਼ ਦੇ ਲਾਂਚ ਨੂੰ ਵੀ ਲਾਈਵ ਸਟਰੀਮ ਕੀਤਾ ਜਾਵੇਗਾ।
ਇਸ ਲਾਈਟ ਈਵੈਂਟ ਨੂੰ iOS 10 ਜਾਂ ਉਸ ਤੋਂ ਉਪਰ ਦੇ ਆਈ.ਓ.ਐੱਸ. ’ਤੇ ਚੱਲਣ ਵਾਲੇ ਆਈਪੈਡ, ਆਈਫੋਨ ਅਤੇ ਆਈਪੌਡ ਟੱਚ ਦੇ ਨਾਲ ਮੈਕ ਕੰਪਿਊਟਰ ’ਤੇ ਸਫਾਰੀ ਬ੍ਰਾਊਜ਼ਰ ਰਾਹੀਂ ਦੇਖਿਆ ਜਾ ਸਕਦਾ ਹੈ। ਵਿੰਡੋਜ਼ ਯੂਜ਼ਰ ਲਾਈਵ ਸਟਰੀਮਿੰਗ ਪੇਜ ਨੂੰ Edge ਬ੍ਰਾਊਜ਼ਰ ਰਾਹੀਂ ਐਕਸੈਸ ਕਰ ਸਕਦੇ ਹਨ।
ਇਸ ਈਵੈਂਟ ਨੂੰ ਐਪਲ ਟਵਿਟਰ ’ਤੇ ਵੀ ਲਾਈਵ ਦਿਖਾਈਗੀ। ਉਥੇ ਹੀ ਐਪਲ ਟੀਵੀ ਯੂਜ਼ਰ ਇਸ ਈਵੈਂਟ ਨੂੰ ਸਿੱਧਾ ਐਪਸ ਈਵੈਂਟਸ ਐਪ ਰਾਹੀਂ ਦੇਖ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਇਥੇ ਦਿੱਤੇ ਗਏ ਯੂਟਿਊਬ ਲਿੰਕ ’ਤੇ ਕਲਿੱਕ ਕਰਕੇ ਵੀ ਲਾਈਵ ਦੇਖ ਸਕਦੇ ਹੋ।
ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਔਰਤਾਂ ਦੀ ਧੌਣ 'ਚ ਆ ਰਿਹੈ ਅਕੜਾਅ
NEXT STORY