ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ 'ਤੇ ਇਕ ਵਾਰ ਫਿਰ ਆਈਡੀਆ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਹੁਣ ਹਾਲ ਹੀ 'ਚ ਅਮਰੀਕਾ ਦੇ ਫਲੋਰੀਡਾ 'ਚ ਰਹਿਣ ਵਾਲੇ ਇਕ ਸ਼ਖਸ ਨੇ ਇਹ ਦਾਅਵਾ ਕੀਤਾ ਹੈ ਕਿ ਆਈਫੋਨ ਬਣਾਉਣ ਵਾਲੇ ਕੰਪਨੀ ਐਪਲ ਨੇ ਆਈਫੋਨ ਬਣਾਉਣ ਲਈ ਉਸ ਦਾ ਆਈਡੀਆ ਚੋਰੀ ਕੀਤਾ ਹੈ। ਇਸੇ ਸ਼ਖਸ ਨੇ ਐਪਲ 'ਤੇ ਮਾਮਲਾ ਦਰਜ ਕਰਦੇ ਹੋਏ ਅਰਬਾਂ ਰੁਪਏ ਦੀ ਮੰਗ ਕੀਤੀ ਹੈ।
ਫਲੋਰੀਡਾ 'ਚ ਫੈਡਰਲ ਅਦਾਲਤ 'ਚ ਦਾਇਰ ਮਾਮਲੇ 'ਚ ਥਾਮਸ ਰਾਸ ਨਾਂ ਦੇ ਸ਼ਖਸ ਨੇ ਕਿਹਾ ਹੈ ਕਿ ਐਪਲ ਨੇ ਮੇਰੇ ਡਿਜ਼ਾਈਨ ਨੂੰ ਹਾਈਜੈਕ ਕਰਕੇ ਉਸ ਦਾ ਕਲੋਨ ਬਣਾਇਆ ਹੈ। ਰਾਸ ਦਾ ਕਹਿਣਾ ਹੈ ਕਿ ਮੈਂ 1992 'ਚ ਇਲੈਕਟ੍ਰੋਨਿਕ ਰੀਡਿੰਗ ਡਿਵਾਈਸ ਦਾ ਡਿਜ਼ਾਈਨ ਤਿਆਰ ਕੀਤਾ ਸੀ।
ਮੁਆਵਜ਼ੇ ਦੇ ਤੌਰ 'ਤੇ ਰਾਸ ਨੇ 11 ਬਿਲੀਅਨ ਡਾਲਰ (ਕਰੀਬ 74,200 ਕਰੋੜ ਰੁਪਏ) ਮੰਗੇ ਹਨ। ਇਹ ਹੀ ਨਹੀਂ, ਐਪਲ ਦੀ ਵਰਡਲ ਵਾਈਲਡ ਸੇਲਦਾ 1.5 ਫੀਸਦੀ ਹਿੱਸਾ ਰਾਇਲਟੀ ਦੇ ਤੌਰ 'ਤੇ ਮੰਗਿਆ ਹੈ।
ਰਾਸ ਇਸ ਮਾਮਲੇ 'ਚ ਖੁਦ ਆਪਣੀ ਨੁਮਾਇੰਦਗੀ ਕਰ ਰਹੇ ਹਨ। ਉਸ ਨੇ ਉਨ੍ਹਾਂ ਡਰਾਇੰਗਸ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਨੂੰ ਯੂ.ਐੱਸ. ਪੇਟੈਂਟ ਐਂਡ ਟ੍ਰੇਡ ਆਫਿਸ ਨੇ 1995 'ਚ ਫੀਜ਼ ਨਾ ਮਿਲਣ 'ਤੇ ਪੇਟੈਂਟ ਮੁਕਤ ਕਰ ਦਿੱਤਾ ਸੀ। ਪਿਛਲੇ ਸਾਲ ਰਾਸ ਨੇ ਆਪਣੀ ਕੰਸੈੱਪਟ ਡਰਾਇੰਗਸ ਦਾ ਪੇਟੈਂਟ ਕਰਵਾਇਆ ਸੀ। ਉਨ੍ਹਾਂ ਦੀ ਪਟੀਸ਼ਨ ਕਹਿੰਦੀ ਹੈ ਕਿ ਐਪਲ ਦੇ ਪ੍ਰਾਡਕਟ ਅਤੇ ਪੈਕੇਜਿੰਗ ਮੇਰੀ ਇੰਟਰਲੈਕਚੁਅਲ ਪ੍ਰੋਪਰਟੀ ਦਾ ਉਲੰਘਣ ਕਰ ਰਹੇ ਹਨ।
ਐਂਡ੍ਰਾਇਡ ਸਮਾਰਟਫੋਨ ਲਈ ਇਹ ਹਨ ਬੈਸਟ ਐਂਟੀਵਾਇਰਸ ਐਪ
NEXT STORY