ਗੈਜੇਟ ਡੈਸਕ– ਐਪਲ ਦੇ ਆਈਫੋਨ SE ਨੂੰ ਹੁਣ ਤਕ ਕ੍ਰਿਟਿਕਸ ਅਤੇ ਯੂਜ਼ਰਜ਼ ਅਲੋਚਕਾਂ ਅਤੇ ਯੂਜ਼ਰਜ਼ ਵਲੋਂ ਮਿਲੀ ਜੁਲੀ ਰਾਏ ਮਿਲੀ ਹੈ। ਕਾਰਨ ਹੈ ਇਸ ਦੀ ਕੀਮਤ। ਹਾਲਾਂਕਿ, ਇਹ ਫੋਨ ਉਦੋਂ ਪ੍ਰਸਿੱਧ ਹੋਇਆ ਜਦੋਂ ਕੰਪਨੀ ਨੇ ਇਸ ਦੀ ਕੀਮਤ ’ਚ ਕਟੌਤੀ ਕੀਤੀ ਅਤੇ ਹੁਣ ਇਹ ਫੋਨ ਕਾਫੀ ਸਸਤਾ ਹੋ ਗਿਆ ਹੈ। ਆਈਫੋਨ ਐੱਸ.ਈ. ਦੇ ਅਗਲੇ ਮਾਡਲ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਸਨ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਯੋਜਨਾ ’ਚ ਹੈ ਕਿ ਉਹ ਇਸ ਮਾਡਲ ਦੇ ਅਗਲੇ ਵਰਜਨ ਯਾਨੀ ਆਈਫੋਨ SE 2 ਨੂੰ ਇਸ ਸਾਲ ਲਾਂਚ ਕਰ ਸਕਦੀ ਹੈ।

ਦੱਸ ਦੇਈਏ ਕਿ ਆਈਫੋਨ ਦੀ ਸੇਲ ’ਚ ਕਮੀ ਆਈ ਹੈ ਜਿਸ ਵਿਚ ਪਿਛਲੇ ਸਾਲ ਲਾਂਚ ਹੋਣ ਵਾਲੇ ਆਈਫੋਨ XS, XS MAX ਅਤੇ XR ਸ਼ਾਮਲ ਸਨ। ਤਿੰਨਾਂ ਆਈਫੋਨਜ਼ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸੀ ਕਿ ਫੋਨ ’ਚ ਜ਼ਿਆਦਾ ਫੀਚਰਜ਼ ਨਹੀਂ ਦਿੱਤੀ ਗਏ ਪਰ ਫੋਨ ਦੀ ਕੀਮਤ ਕਾਫੀ ਜ਼ਿਆਦਾ ਹੈ। ਹਾਲ ਹੀ ’ਚ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈਫੋਨ XR ਬਾਕੀ ਦੋ ਮਾਡਲਾਂ ਤੋਂ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਫੋਨ ਦੀ ਸੇਲ ’ਚ ਕਾਫੀ ਵਾਧਾ ਦੇਖਿਆ ਗਿਆ ਹੈ।

ਫੀਚਰਜ਼
ਲੀਕਸ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਆਈਫੋਨ SE ’ਚ ਫੁੱਲ ਸਕਰੀਨ ਨੌਚ ਡਿਸਪਲੇਅ ਦਿੱਤੀ ਜਾ ਸਕਦੀ ਹੈ। ਉਥੇ ਹੀ ਫੋਨ ’ਚ 4.2 ਇੰਚ ਦੀ ਡਿਸਪਲੇਅ ਵੀ ਦਿੱਤੀ ਜਾ ਸਕਦੀ ਹੈ। ਕਈ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ ਕਿ ਕੰਪਨੀ ਜਿਥੇ ਫੋਨ ’ਚ ਨੌਚ ਡਿਸਪਲੇਅ ਦੇਵੇਗੀ, ਅਜਿਹੇ ’ਚ ਫੇਸ ਆਈ.ਡੀ. ਫੀਚਰ ਇਸ ਫੋਨ ’ਚ ਨਹੀਂ ਦਿੱਤਾ ਜਾਵੇਗਾ। ਫੋਨ ’ਚ ਏ11 ਚਿੱਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ 3 ਜੀ.ਬੀ. ਰੈਮ ਦੇ ਨਾਲ ਆਏਗਾ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਸਿੰਗਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ।
ਉਥੇ ਹੀ ਫੋਨ ਦੇ ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ ਗਲਾਸ ਬੈਕ ਅਤੇ ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ। ਕੰਪਨੀ ਆਈਫੋਨ SE 2 ਨੂੰ ਆਪਣੇ ਐਨੁਅਲ ਈਵੈਂਟ ਯਾਨੀ ਇਸ ਸਾਲ ਸਤੰਬਰ ਮਹੀਨੇ ’ਚ ਲਾਂਚ ਕਰ ਸਕਦੀ ਹੈ।
Apple Watch ਦਾ ਕਮਾਲ, ਫਾਲ ਡਿਟੈਕਸ਼ਨ ਫੀਚਰ ਨੇ ਬਚਾਈ ਯੂਜ਼ਰ ਦੀ ਜਾਨ
NEXT STORY