ਗੈਜੇਟ ਡੈਸਕ– ਐਪਲ ਨੇ ਨਵਾਂ iPod touch ਲਾਂਚ ਕੀਤਾ ਹੈ। ਇਹ A10 ਫਿਊਜ਼ਨ ਚਿੱਪ ਦੇ ਨਾਲ ਬਣਿਆ ਹੈ। ਇਸ ਨੂੰ ਗੇਮ ਅਤੇ ਆਫਰ ਗਰੁੱਪ ਫੇਸਟਾਈਮ ’ਚ ਹੋਰ ਸੁਧਾਰ ਦੇ ਮਕਸਦ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨਾਲ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਦੇ ਨਾਲ ਚੈਟਿੰਗ ਅਤੇ ਬਿਹਤਰ ਹੋ ਸਕੇਗਾ। ਨਵੇਂ ਆਈਪੌਡ ਟੱਚ ਦੀ ਸ਼ੁਰੂਆਤੀ ਕੀਮਤ 18,900 ਰੁਪਏ ਹੈ। ਇਹ ਕੀਮਤ 32 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸੇ ਤਰ੍ਹਾਂ 128 ਜੀ.ਬੀ. ਵੇਰੀਐਂਟ ਦੀ ਕੀਮਤ 28,900 ਰੁਪਏ ਅਤੇ 256 ਜੀ.ਬੀ. ਵਾਲੇ ਮਾਡਲ ਦੀ ਕੀਮਤ 38,900 ਰੁਪਏ ਹੈ।
ਐਪਲ ਦੇ ਵਾਈਸ ਪ੍ਰੈਜ਼ੀਡੈਂਟ (ਪ੍ਰੋਡਕਟ ਮਾਰਕੀਟਿੰਗ) ਗ੍ਰੇਗ ਜੋਸਵਿਆਕ ਨੇ ਕਿਹਾ ਕਿ ਅਸੀਂ ਸਭ ਤੋਂ ਸਸਤੇ iOS ਡਿਵਾਈਸ ਬਣਾ ਰਹੇ ਹਾਂ। ਇਨ੍ਹਾਂ ਡਿਵਾਈਸ ਦਾ ਪ੍ਰਦਰਸ਼ਨ ਪਹਿਲਾਂ ਦੇ ਮੁਕਾਬਲੇ ਦੁਗਣਾ ਹੈ। ਉਨ੍ਹਾਂ ਕਿਹਾ ਕਿ ਅਲਟਰਾ ਥਿਨ ਅਤੇ ਹਲਕੇ ਭਾਰ ਦੇ ਡਿਜ਼ਾਈਨ ਵਾਲੇ iPod touch ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਤੁਸੀਂ ਜਿਥੇ ਵੀ ਜਾਓ, ਇਹ ਡਿਵਾਈਸ ਹਮੇਸ਼ਾ ਵੀਡੀਓ ਗੇਮ ਅਤੇ ਮਿਊਜ਼ਿਕ ਦੇ ਅਨੁਭਵ ਨੂੰ ਸ਼ਾਨਦਾਰ ਬਣਾਉਂਦਾ ਹੈ।
ਨਵਾਂ ਆਈਪੌਡ 256 ਜੀ.ਬੀ. ਤਕ ਦੀ ਸਟੋਰੇਜ ਸਮਰਥਾ ਦੇ ਨਾਲ ਆਇਆ ਹੈ ਜਿਸ ਵਿਚ ਆਫਲਾਈਨ ਲਈ ਤੁਸੀਂ ਢੇਰਾਂ ਗਾਣੇ ਅਤੇ ਹੋਰ ਸਮੱਗਰੀ ਐਪਲ ਮਿਊਜ਼ਕ ਜਾਂ iTunes Store ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਦਾ ਟੱਚ ਮਨੋਰੰਜਨ ਨੂੰ ਹੋਰ ਸ਼ਾਨਦਾਰ ਬਣਾਉਂਦਾ ਹੈ।
ਐਪਲ ਮਿਊਜ਼ਿਕ ਦੇ ਨਾਲ ਸਬਸਕ੍ਰਾਈਬਰ 50 ਮਿਲੀਅਨ ਤੋਂ ਵੀ ਜ਼ਿਆਦਾ ਗਾਣੇ ਡਾਊਨਲੋਡ ਕਰ ਸਕਦੇ ਹੋ। ਨਾਲ ਹੀ ਹਜ਼ਾਰਾਂ ਪਲੇਅ ਲਿਸਟ ਅਤੇ ਹੋਰ ਕੰਟੈਂਟ ਸ਼ਾਮਲ ਕਰ ਸਕਦੇ ਹੋ। ਸਬਸਕ੍ਰਾਈਬਰ ਚਾਹੁਣ ਤਾਂ ਆਪਣਾ ਪਲੇਅ ਲਿਸਟ ਵੀ ਤਿਆਰ ਕਰ ਸਕਦੇ ਹਨ, ਮਿਊਜ਼ਿਕ ਵੀਡੀਓ ਦੇਖ ਸਕਦੇ ਹਨ, ਆਪਣੇ ਫੇਵਰੇਟ ਕਲਾਕਾਰ ਦੇ ਸ਼ੋਅ ਦੇਖ ਸਕਦੇ ਹਨ ਅਤੇ ਆਪਣੇ ਦੋਸਤਾਂ ਦੇ ਨਾਲ ਮਿਊਜ਼ਿਕ ਸ਼ੇਅਰ ਵੀ ਕਰ ਸਕਦੇ ਹਨ।
ਕੁਆਲਕਾਮ ਅਤੇ ਲਿਨੋਵੋ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 5G PC
NEXT STORY