ਨਵੀਂ ਦਿੱਲੀ- ਐਪਲ ਆਈਫੋਨ 7 ਅਤੇ ਆਈਫੋਨ 7 ਪਲੱਸ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਮਾਰਟਫੋਨਸ 7 ਸਤੰਬਰ ਨੂੰ ਲਾਂਚ ਕੀਤੇ ਜਾ ਸਕਦੇ ਹਨ । ਇਨ੍ਹਾਂ ਫੋਨਸ ਦੇ ਨਾਲ ਐਪਲ ਵਾਚ 2 ਅਤੇ ਫਰਸਟ ਜਨਰੇਸ਼ਨ ਐਪਲ ਵਾਚ ਦਾ ਬਿਹਤਰ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ । ਇਸਦੇ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ । ਕਾਫ਼ੀ ਸਮੇਂ ਤੋਂ ਇਨ੍ਹਾਂ ਫੋਨਸ ਦੀ ਸਪੈਸੀਫਿਕੇਸ਼ਨਸ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ । ਮਾਹਿਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਅਸੀਂ ਤੁਹਾਨੂੰ ਇਨ੍ਹਾਂ ਸਮਾਰਟਫੋਨਸ ਦੇ ਦਮਦਾਰ ਫੀਚਰਸ ਦੱਸਣ ਜਾ ਰਹੇ ਹਾਂ । ਅਜਿਹੀ ਵੀ ਖਬਰ ਹੈ ਕਿ ਇਨ੍ਹਾਂ ਆਈਫੋਨਸ ਨੂੰ ਐਪਲ ਅਮਰੀਕਾ 'ਚ 16 ਸਤੰਬਰ ਤੱਕ ਬਾਜ਼ਾਰ 'ਚ ਉਤਾਰ ਦੇਵੇਗੀ।
ਜ਼ਿਆਦਾ ਹੋਵੇਗਾ ਸਲਿਮ
ਮਾਹਿਰਾਂ ਅਨੁਸਾਰ ਨਵੀਂ ਜਨਰੇਸ਼ਨ ਦਾ ਇਹ ਆਈਫੋਨ ਪਹਿਲਾਂ ਦੇ ਸਾਰੇ ਆਈਫੋਨ ਦੇ ਮੁਕਾਬਲੇ ਜ਼ਿਆਦਾ ਸਲਿਮ ਹੋਵੇਗਾ । ਐਂਟੀਨਾ ਲਾਈਨ ਦੀ ਥਾਂ 'ਚ ਵੀ ਥੋੜ੍ਹੇ ਬਦਲਾਅ ਕੀਤੇ ਜਾਣਗੇ । ਸਮਾਰਟਫੋਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਟਰ ਰਜਿਸਟੈਂਟ ਹੋਣਗੇ। ਰੈਮ ਵੀ 3 ਜੀ. ਬੀ. ਤੱਕ ਮਿਲ ਸਕਦੀ ਹੈ। ਇਸ ਵਾਰ ਕੰਪਨੀ ਆਪਣੇ ਬੇਸ ਮਾਡਲ ਨੂੰ 16 ਜੀ. ਬੀ. ਤੋਂ ਬਦਲ ਕੇ 32 ਜੀ. ਬੀ. ਕਰੇਗੀ । ਯਾਨੀ ਆਈਫੋਨ 7 ਘੱਟ ਤੋਂ ਘੱਟ 32 ਜੀ. ਬੀ. ਦੇ ਵੇਰੀਐਂਟਸ 'ਚ ਹੀ ਆਵੇਗਾ । ਉਥੇ ਹੀ ਇਸ ਨੂੰ 128 ਜੀ. ਬੀ. ਅਤੇ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਇਸ ਦੇ ਫੀਚਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ । ਦੁਨੀਆ ਭਰ ਦੀ ਸਾਈਟਸ ਨੇ ਆਪਣੇ ਦਾਅਵੇ ਕੀਤੇ ਹਨ । ਕੁੱਝ ਨੇ ਤਾਂ ਇਸਦੇ ਫੀਚਰ ਲੀਕ ਕਰਨ ਦਾ ਵੀ ਦਾਅਵਾ ਕੀਤਾ ਹੈ।
3 ਵੇਰੀਐਂਟਸ ਹੋ ਸਕਦੇ ਹਨ ਲਾਂਚ
ਇਸ ਘਟਨਾਚੱਕਰ ਨਾਲ ਜੁੜੇ ਸੂਤਰਾਂ ਅਨੁਸਾਰ ਸਾਲ 2013 'ਚ ਐਪਲ ਨੇ ਪਹਿਲੀ ਵਾਰ 2 ਆਈਫੋਨਸ 5 ਸੀ ਅਤੇ 5 ਐੱਸ ਲਾਂਚ ਕੀਤੇ ਸਨ । ਇਸ ਤੋਂ ਬਾਅਦ 2014 'ਚ 4 ਇੰਚ ਦੀ ਸਕਰੀਨ ਹਟਾ ਕੇ 4.7 ਇੰਚ ਅਤੇ 5.5 ਇੰਚ ਦੇ ਆਈਫੋਨਸ 6 ਅਤੇ 6 ਪਲੱਸ ਲਾਂਚ ਕੀਤੇ । ਪਿਛਲੇ ਸਾਲ ਆਈਫੋਨ 6 ਐੱਸ ਅਤੇ 6 ਐੱਸ ਪਲੱਸ ਦੇ ਨਾਲ 3-ਡੀ ਟੱਚ ਆਇਆ ਅਤੇ ਹੁਣ ਖਬਰਾਂ ਇਹ ਹਨ ਕਿ ਆਈਫੋਨ 7 ਤਿੰਨ ਵੇਰੀਐਂਟਸ 'ਚ ਲਾਂਚ ਹੋ ਸਕਦਾ ਹੈ, 7, 7 ਪਲੱਸ ਅਤੇ 7 ਪ੍ਰੋ-ਪਲੱਸ ਪ੍ਰੀਮੀਅਮ ।
3.5 ਐੱਮ. ਐੱਫ. ਹੈਡਫੋਨ ਜੈੱਕ
ਮਾਹਿਰਾਂ ਅਨੁਸਾਰ ਨਵਾਂ ਆਈਫੋਨ ਲਾਈਟਨਿੰਗ ਕੁਨੈਕਟਰ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਵਾਇਰਲੈੱਸ ਹੈੱਡਫੋਨਸ ਵੀ ਕੁਨੈਕਟ ਕੀਤੇ ਜਾ ਸਕਣਗੇ । ਉਥੇ ਹੀ 3.5 ਐੱਮ. ਐੱਫ. ਦਾ ਆਡੀਓ ਜੈੱਕ ਹਟਾ ਦਿੱਤਾ ਜਾਵੇਗਾ ਅਤੇ ਆਈਫੋਨ ਪਹਿਲਾਂ ਤੋਂ ਜ਼ਿਆਦਾ ਪਤਲਾ ਹੋ ਜਾਵੇਗਾ। ਇਸ ਨਾਲ ਆਈਫੋਨ ਦਾ ਸਾਈਜ਼ 1 ਐੱਮ. ਐੱਫ. ਤੱਕ ਪਤਲਾ ਕੀਤਾ ਜਾ ਸਕੇਗਾ।
ਡੂਅਲ ਲੈਂਜ਼ ਕੈਮਰਾ
ਜਾਣਕਾਰਾਂ ਨੇ ਇਹ ਵੀ ਦੱਸਿਆ ਕਿ ਆਈਫੋਨ 7 'ਚ ਡੂਅਲ ਲੈਨਜ਼ ਕੈਮਰਾ ਹੋਣ ਦੀ ਗੱਲ ਬਹੁਤ ਪਹਿਲਾਂ ਤੋਂ ਕਹੀ ਜਾ ਰਹੀ ਹੈ। ਲੇਟੈਸਟ ਲੀਕ 'ਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਆਈਫੋਨ 7 ਦਾ ਇਕ ਵੇਰੀਐਂਟ ਸਿੰਗਲ ਲੈਂਜ਼ ਤਾਂ ਦੂਜਾ ਡੂਅਲ ਲੈਂਜ਼ ਕੈਮਰੇ ਦੇ ਨਾਲ ਆਵੇਗਾ । ਡੂਅਲ ਲੈਂਜ਼ ਵਾਲੇ ਇਸ ਹੈਂਡਸੈੱਟ ਦਾ ਨਾਂ ਆਈਫੋਨ 7 ਪਲੱਸ ਹੋਵੇਗਾ।
ਸਮਾਰਟ ਕੁਨੈਕਟਰ
ਆਈਫੋਨ 7 ਸਮਾਰਟ ਕੁਨੈਕਟਰ ਦੇ ਨਾਲ ਆਵੇਗਾ। ਇਹ ਸਭ ਤੋਂ ਪਹਿਲਾਂ ਆਈਪੈਡ ਪ੍ਰੋ 'ਚ ਇੰਟਰੋਡਿਊਸ ਕੀਤਾ ਗਿਆ ਸੀ, ਜਿਸਦੇ ਨਾਲ ਸਮਾਰਟ ਕੀ-ਬੋਰਡ ਕਵਰ ਕੁਨੈਕਟ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ ਇਹ ਕੁਨੈਕਟਰ ਬਾਕੀ ਐਕਸੈੱਸਰੀਜ਼ ਜਿਵੇਂ ਚਾਰਜਿੰਗ ਡਾਕਸ ਨੂੰ ਕੁਨੈਕਟ ਕਰਨ ਦੇ ਕੰਮ ਵੀ ਆਉਂਦਾ ਹੈ।
ਆਇਰਲੈਂਡ 'ਚ 13 ਅਰਬ ਯੂਰੋ ਟੈਕਸ ਚੁਕਾਉਣ ਦਾ ਹੁਕਮ
ਬਰੂਸੇਲਸ : ਯੂਰਪੀ ਯੂਨੀਅਨ ਨੇ ਅਮਰੀਕਾ ਦੀ ਪ੍ਰਮੁੱਖ ਤਕਨੀਕੀ ਕੰਪਨੀ ਐਪਲ ਨੂੰ ਆਇਰਲੈਂਡ 'ਚ 13 ਅਰਬ ਯੂਰੋ ਟੈਕਸ ਦੇ ਰੂਪ 'ਚ ਚੁਕਾਉਣ ਲਈ ਕਿਹਾ । ਯੂਰਪੀ ਯੂਨੀਅਨ (ਈ. ਯੂ.) ਨੇ ਕਿਹਾ ਹੈ ਕਿ ਇਸ ਅਮਰੀਕੀ ਕੰਪਨੀ ਨੂੰ ਲਗਭਗ ਕੋਈ ਟੈਕਸ ਨਾ ਚੁਕਾਉਣ ਦੀ ਮਨਜ਼ੂਰੀ ਦੇਣ ਵਾਲੇ ਸਾਰੇ ਸਮਝੌਤੇ ਗ਼ੈਰ-ਕਾਨੂੰਨੀ ਹਨ । ਯੂਰਪੀ ਯੂਨੀਅਨ ਦਾ ਇਹ ਫੈਸਲਾ ਅਮਰੀਕਾ ਲਈ ਬੇਸ਼ੱਕ ਪ੍ਰੇਸ਼ਾਨੀ ਵਾਲਾ ਹੋਵੇਗਾ। ਯੂਰਪੀ ਯੂਨੀਅਨ ਨੇ ਕਿਹਾ ਹੈ ਕਿ ਆਇਰਲੈਂਡ ਦੀ ਸਰਕਾਰ ਦੇ ਨਾਲ ਸਮਝੌਤਿਆਂ ਤਹਿਤ ਐਪਲ ਇਸ ਖੇਤਰੀ ਆਰਥਿਕ ਸਮੂਹ 'ਚ ਆਪਣੇ ਲਗਭਗ ਸਾਰੇ ਲਾਭਾਂ 'ਤੇ ਟੈਕਸ ਜ਼ਿੰਮੇਵਾਰੀਆਂ ਤੋਂ ਬਚੀ ਰਹਿ ਗਈ । ਉਥੇ ਹੀ ਇਹ ਟੈਕਸ ਮੁੜ ਭੁਗਤਾਨ ਦਾ ਉਕਤ ਹੁਕਮ ਯੂਰਪੀ ਯੂਨੀਅਨ ਦੇ ਇਤਿਹਾਸ 'ਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡੀ ਰਾਸ਼ੀ ਦਾ ਆਰਡਰ ਹੈ।
ਇਨ੍ਹਾਂ ਫੋਨਜ਼ 'ਤੇ ਵੀ ਮਿਲੇਗੀ ਰਿਲਾਇੰਸ ਜਿਓ ਦਾ 4ਜੀ ਆਫਰ
NEXT STORY