ਗੈਜੇਟ ਡੈਸਕ– ਐਪਲ ਅੱਜ ਇਕ ਵਰਚੁਅਲ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ ਜਿਸ ਨੂੰ 'One More Thing' ਨਾਂ ਦਿੱਤਾ ਗਿਆ ਹੈ। ਇਹ ਇਸ ਸਾਲ ਦਾ ਕੰਪਨੀ ਦਾ ਚੌਥਾ ਈਵੈਂਟ ਹੈ ਜਿਸ ਵਿਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ ਅਤੇ ਹੁਣ ਉਮੀਦ ਹੈ ਕਿ ਇਸ ਈਵੈਂਟ ’ਚ ਮੈਕਬੁੱਕ ਮਾਡਲਾਂ ਸਮੇਤ ਕਈ ਨਵੇਂ ਡਿਵਾਈਸ ਵੇਖਣ ਨੂੰ ਮਿਲ ਸਕਦੇ ਹਨ। ਆਓ ਜਾਣਦੇ ਹਾਂ ਐਪਲ ਦੇ 'One More Thing' ਈਵੈਂਟ ਦੇ ਟਾਈਮ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
ਇੰਝ ਵੇਖ ਸਕਦੇ ਹੋ ਲਾਈਵ ਸਟ੍ਰੀਮ
ਐਪਲ 'One More Thing' ਈਵੈਂਟ ਨੂੰ ਅੱਜ ਯਾਨੀ 10 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਦਿੱਤੀ ਗਈ ਹੈ। ਇਹ ਈਵੈਂਟ 10am PST ਯਾਨੀ ਭਾਰਤੀ ਸਮੇਂ ਮੁਤਾਬਕ, ਰਾਤ ਨੂੰ 11:30 ਵਜੇ ਸ਼ੁਰੂ ਹੋਵੇਗਾ। ਕੋਰੋਨਾ ਵਾਇਰਸ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਐਪਲ ਪਾਰਕ ਤੋਂ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ ਜਿਸ ਦਾ ਮਤਲਬ ਹੈ ਕਿ ਤੁਸੀਂ ਘਰ ਬੈਠੇ ਇਸ ਈਵੈਂਟ ’ਚ ਹਿੱਸਾ ਲੈ ਸਕਦੇ ਹੋ। ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਐਪਲ ਟੀ.ਵੀ. ਐਪ ਅਤੇ ਯੂਟਿਊਬ ਚੈਨਲ ਰਾਹੀਂ ਇਸ ਈਵੈਂਟ ਨੂੰ ਲਾਈਵ ਵੇਖ ਸਕਦੇ ਹੋ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
ਹੋ ਸਕਦੇ ਹਨ ਕੁਝ ਵੱਡੇ ਐਲਾਨ
'One More Thing' ਈਵੈਂਟ ’ਚ ਕੰਪਨੀ ਅੱਜ ਕੁਝ ਵੱਡੇ ਐਲਾਨ ਕਰ ਸਕਦੀ ਹੈ। ਹਾਲਾਂਕਿ, ਅਧਿਕਾਰਤ ਤੌਰ ’ਤੇ ਅਜੇ ਤਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸਾਹਮਣੇ ਆ ਰਹੇ ਲੀਕਸ ਮੁਤਾਬਕ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਈਵੈਂਟ ’ਚ ਐਪਲ ਆਪਣੇ ਸਿਲੀਕਾਨ ’ਤੇ ਆਧਾਰਿਤ ਮੈਕਬੁੱਕ ਮਾਡਲਾਂ ਤੋਂ ਪਰਦਾ ਚੁੱਕ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਨਵੇਂ ਹਾਰਡਵੇਅਰ ਅਤੇ ਚਿਪਸੈੱਟ ਦਾ ਵੀ ਐਲਾਨ ਕਰ ਸਕਦੀ ਹੈ। ਇਸ ਈਵੈਂਟ ਦੀ ਟੈਗਲਾਈਨ 'One More Thing' ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿਚ ਕੰਪਨੀ ਕਿਸੇ ਖ਼ਾਸ ਪ੍ਰੋਡਕਟ ਤੋਂ ਪਰਦਾ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਸ ਈਵੈਂਟ ’ਚ ਕੰਪਨੀ custom silicon ’ਤੇ ਆਧਾਰਿਤ ਆਪਣਾ ਪਹਿਲਾ ਕੰਪਿਊਟਰ ਬਾਜ਼ਾਰ ’ਚ ਉਤਾਰਣ ਵਾਲੀ ਹੈ।
ਨਵੇਂ ਰੰਗ ’ਚ ਉਪਲੱਬਧ ਹੋਈ KTM RC 390, ਜਾਣੋ ਕੀਮਤ
NEXT STORY