ਗੈਜੇਟ ਡੈਸਕ– ਆਖਿਰਕਾਰ ਐਪਲ ਨੇ ਆਈਫੋਨ 13 ਦੀ ਲਾਂਚ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਆਈਫੋਨ 13 ਦੀ ਲਾਂਚਿੰਗ ਦੀਆਂ ਅਫਵਾਹਾਂ ਅਤੇ ਕਿਆਸਾਂ ਦਾ ਦੌਰ ਖਤਮ ਹੋ ਗਿਆ ਹੈ। ਐਪਲ ਵਲੋਂ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਆਈਫੋਨ 13 ਸੀਰੀਜ਼ ਦੀ ਲਾਂਚਿੰਗ ਤਾਰੀਖ਼ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਿਸ ਮੁਤਾਬਕ, ਆਈਫੋਨ 13 ਨੂੰ 14 ਸਤੰਬਰ 2021 ਨੂੰ ਲਾਂਚ ਕੀਤਾ ਜਾਵੇਗਾ। ਇਸ ਵਾਰ ਚਾਰ ਨਵੇਂ ਆਈਫੋਨ ਲਾਂਚ ਹੋਣਗੇ। ਐਪਲ ਦੇ ਇਸ ਸਾਲ ਦੇ ਮੈਗਾ ਈਵੈਂਟ ਨੂੰ California Streaming ਨਾਂ ਦਿੱਤਾ ਗਿਆ ਹੈ। ਇਹ ਇਕ ਵਰਚੁਅਲ ਈਵੈਂਟ ਹੋਵੇਗਾ ਜਿਸ ਦੀ ਲਾਈਵ ਸਟਰੀਮਿੰਗ Apple.com ਵੈੱਬਸਾਈਟ ’ਤੇ ਹੋਵੇਗੀ। ਲਾਂਚਿੰਗ ਈਵੈਂਟ ਲੋਕਲ ਸਮੇਂ ਮੁਤਾਬਕ, ਸਵੇਰੇ 10 ਵਜੇ (ਭਾਰਤੀ ਸਮੇਂ ਮੁਤਾਬਕ, ਰਾਤ ਨੂੰ 10.30 ਵਜੇ) ਸ਼ੁਰੂ ਹੋਵੇਗਾ। ਕੰਪਨੀ ਇਸ ਨੂੰ ਐਪਲ ਪਾਰਕ ਤੋਂ ਲਾਈਵ ਟੈਲੀਕਾਸਟ ਕਰੇਗੀ ਜਿਸ ਨੂੰ ਕੰਪਨੀ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕੇਗਾ।
iPhone 13 ਸੀਰੀਜ਼
ਆਈਫੋਨ 13 ਸੀਰੀਜ਼ ਤਹਿਤ iPhone 13 Mini, iPhone 13, iPhone 13 Pro ਅਤੇ iPhone 13 Pro Max ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇਗਾ। ਆਈਫੋਨ 13 ਮਿੰਨੀ ’ਚ 60Hz ਰਿਫ੍ਰੈਸ਼ ਰੇਟ ਨਾਲ 5.4 ਇੰਚ ਦੀ OLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਜਦਕਿ ਆਈਫੋਨ 13 ’ਚ 6.1 ਇੰਚ ਦੀ ਡਿਸਪਲੇਅ ਮਿਲਣ ਦੀ ਸੰਭਾਵਨਾ ਹੈ। ਉਥੇ ਹੀ ਆਈਫੋਨ 13 ਪ੍ਰੋ ਨੂੰ 6.1 ਇੰਚ ਦੀ OLED ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਦਕਿ ਆਈਫੋਨ 13 ਪ੍ਰੋ ਮੈਕਸ ’ਚ 6.7 ਇੰਚ ਦੀ OLED ਡਿਸਪਲੇਅ ਦਿੱਤੀ ਜਾ ਸਕਦੀ ਹੈ ਜੋ 120Hz ਰਿਫ੍ਰੈਸ਼ ਰੇਟ ਸਪੋਰਟ ਨਾਲ ਆਏਗਾ।
Apple Watch Series 7 ਨੂੰ ਵੀ ਕੀਤਾ ਜਾ ਸਕਦਾ ਹੈ ਲਾਂਚ
ਐਪਲ ਦੇ ਇਸ ਈਵੈਂਟ ’ਚ ਆਈਫੋਨ 13 ਸੀਰੀਜ਼ ਸਮੇਤ Apple Watch Series 7 ਵੀ ਲਾਂਚ ਕੀਤਾ ਜਾਵੇਗਾ। ਕਿਉਂਕਿ ਕੰਪਨੀ ਆਈਫੋਨ ਦੇ ਨਾਲ ਹੀ ਐਪਲ ਵਾਚ ਵੀ ਲਾਂਚ ਕਰਦੀ ਹੈ। ਆਈਫੋਨ 13 ਸੀਰੀਜ਼ ਨਾਲ ਜੁੜੀਆਂ ਕਈ ਰਿਪੋਰਟਾਂ ਅਸੀਂ ਤੁਹਾਨੂੰ ਦੱਸੀਆਂ ਹਨ। ਆਈਫੋਨ 13 ਦਾ ਡਿਜ਼ਾਇਨ ਕਿਹੋ ਜਿਹਾ ਹੋਵੇਗਾ, ਇਸ ਵਿਚ ਕਿਹੜੇ ਖਾਸ ਫੀਚਰਜ਼ ਹੋਣਗੇ। ਇਸ ਵਾਰ ਡਿਜ਼ਾਇਨ ’ਚ ਬਦਲਾਅ ਹੋਵੇਗਾ ਜਾਂ ਨਹੀਂ। ਫਿਲਹਾਲ ਹੁਣ 14 ਸਤੰਬਰ ਨੂੰ ਸਾਫ ਹੋ ਜਾਵੇਗਾ ਕਿ ਇਸ ਵਾਰ ਆਈਫੋਨ 13 ਦੇ ਨਾਲ ਕੰਪਨੀ ਕੀ ਨਵਾਂ ਕਰ ਰਹੀ ਹੈ।
iPhone 13 ਸੀਰੀਜ਼ ਨਾਲ ਲਾਂਚ ਹੋ ਸਕਦੈ ਨਵਾਂ MagSafe ਚਾਰਜਰ, ਡਿਜ਼ਾਇਨ ਹੋਇਆ ਲੀਕ
NEXT STORY