ਜਲੰਧਰ- ਐਪਲ ਨੇ ਸਤੰਬਰ 'ਚ ਏਅਰਪੋਡਸ ਨੂੰ ਪੇਸ਼ ਕੀਤਾ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਇਸ ਨੂੰ ਅਕਤੂਬਰ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਅਜਿਹਾ ਨਹੀਂ ਹੋਇਆ ਅਤੇ ਕੰਪਨੀ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਕਿ ਜਦੋਂ ਤੱਕ ਏਅਰਪੋਡਸ ਨੂੰ ਗਾਹਕਾਂ ਦੀ ਵਰਤੋਂ ਕਰਨ ਯੋਗ ਨਹੀਂ ਬਣਾ ਦਿੱਤਾ ਜਾਂਦਾ ਉਦੋਂ ਤੱਕ ਇਸ ਨੂੰ ਲਾਂਚ ਨਹੀਂ ਕੀਤਾ ਜਾਵੇਗਾ।
ਪਿਛਲੇ ਮਹੀਨੇ ਆਈ ਇਕ ਰਿਪੋਰਟ ਮੁਤਾਬਕ ਐਪਲ ਏਅਰਪੋਡਸ ਨੂੰ ਦਸੰਬਰ 'ਚ ਕ੍ਰਿਸਮਸ ਦੀਆਂ ਛੁੱਟੀਆਂ 'ਚ ਲਾਂਚ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਲੱਗਦਾ ਹੈ ਕਿ ਇਸ ਮਹੀਨੇ ਵੀ ਏਅਰਪੋਡਸ ਨੂੰ ਬਾਜ਼ਾਰ 'ਚ ਉਪਲੱਬਧ ਨਹੀਂ ਕਰਵਾਇਆ ਜਾਵੇਗਾ। ਇਕ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ।
ਜ਼ਿਕਰਯੋਗ ਹੈ ਕਿ ਐਪਲ ਦੇ ਪਹਿਲੇ ਵਾਇਰਲੈੱਸ ਈਅਰਫੋਨਜ਼ 'ਚ ਡਬਲਯੂ 1 ਚਿੱਪ ਲੱਗੀ ਹੈ ਅਤੇ ਇਨ੍ਹਾਂ ਨੂੰ ਆਈਫੋਨਜ਼ ਅਤੇ ਹੋਰ ਸਮਾਰਟਫੋਨਜ਼ ਨਾਲ ਬਲੂਟੁਥ ਰਾਹੀਂ ਕੁਨੈਕਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਨ੍ਹਾਂ ਨੂੰ ਕੰਨਾਂ 'ਚੋਂ ਕੱਢਣ 'ਤੇ ਮਿਊਜ਼ਿਕ ਆਪਣੇ ਆਪ ਬੰਦ ਹੋ ਜਾਂਦਾ ਹੈ ਜਿਸ ਨਾਲ ਬੈਟਰੀ ਜ਼ਿਆਦਾ ਦੇਰ ਤੱਕ ਯੂਜ਼ਰ ਦਾ ਸਾਥ ਦਿੰਦੀ ਹੈ।
ਪਰਟ੍ਰੋਨਿਕਸ ਨੇ ਲਾਂਚ ਕੀਤੀ ਨਵੀਂ ਫਿਟਨੈੱਸ ਵਾਚ, ਪੰਜ ਦਿਨਾਂ ਦਾ ਮਿਲੇਗਾ ਬੈਟਰੀ ਬੈਕਅਪ
NEXT STORY