ਜਲੰਧਰ - ਕੰਪਿਊਟਰ ਐਕਸੇਸਰੀਜ਼ ਨਿਰਮਾਤਾ ਕੰਪਨੀ ਪੋਰਟ੍ਰੋਨਿਕਸ ਨੇ ਭਾਰਤ 'ਚ Yogg X ਨਾਮ ਦੀ ਫਿਟਨੈੱਸ ਵਾਚ ਲਾਂਚ ਕੀਤੀ ਹੈ ਜਿਸ ਨੂੰ 2,499 ਰੁਪਏ ਕੀਮਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਵਾਚ ਨੂੰ ਕੰਪਨੀ ਨੇ 9P67 ਸਰਟੀਫਾਇਡ ਬਣਾਇਆ ਹੈ ਯਾਨੀ ਇਹ ਵਾਟਰਪਰੂਫ ਹੈ। ਇਸ ਵਾਚ 'ਚ ਲਗੀ OLED ਸਕ੍ਰੀਨ ਸਮਾਂ ਨੂੰ ਵਿਖਾਉਣ ਦੇ ਨਾਲ-ਨਾਲ ਬੈਟਰੀ ਸਟੈਟਸ ਨੂੰ ਵੀ ਸ਼ੋਅ ਕਰਦੀ ਹੈ।
ਇਸ ਤੋਂ ਇਲਾਵਾ ਤੁਸੀਂ ਇਸ ਵਾਚ ਨੂੰ ਯੋਗਾ X ਐਪ ਦੀ ਮਦਦ ਨਾਲ ਸਮਾਰਟਫੋਨ ਦੇ ਨਾਲ ਕੁਨੈੱਕਟ ਕਰ SMS , ਈ-ਮੇਲਸ ਅਤੇ ਮਿਸਡ ਕਾਲਸ ਅਲਰਟਸ ਵੀ ਵੇਖ ਸਕਦੇ ਹੋ। ਇਹ ਫਿਟਨੈੱਸ ਵਾਚ ਬਰਨਡ ਕੈਲੋਰੀਜ਼ ਨੂੰ ਕਾਊਂਟ ਕਰਨ ਦੇ ਨਾਲ-ਨਾਲ ਤੁਹਾਡੇ ਸਟੈਪਸ ਨੂੰ ਵੀ ਕਾਊਂਟ ਕਰਦੀ ਹੈ। ਬਲੂਟੁੱਥ 4.0 ਨੂੰ ਸਪੋਰਟ ਕਰਨ ਵਾਲੀ ਇਸ ਵਾਚ 'ਚ 55mAh ਦੀ ਬੈਟਰੀ ਲਗਾਈ ਗਈ ਹੈ ਜੋ ਪੰਜ ਦਿਨਾਂ ਦਾ ਬੈਟਰੀ ਬੈਕਅਪ ਦੇਣ 'ਚ ਮਦਦ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਫਿਟਨੈੱਸ ਵਾਚ 'ਚ ਲੱਗੇ ਸੈਂਸਰ ਯੂਜ਼ਰ ਨੂੰ ਡੇਲੀ ਫਿਟਨੈੱਸ ਗੋਲਸ ਅਤੇ ਐਕਟੀਵਿਟੀ ਲੈਵਲਸ ਨੂੰ ਟ੍ਰੈਕ ਕਰਨ 'ਚ ਮਦਦ ਕਰਣਗੇ।
ਸਰਫੇਸ ਪ੍ਰੋ 4 ਲਈ ਆਇਆ ਨਵਾਂ ਅਪਡੇਟ
NEXT STORY