ਜਲੰਧਰ : ਐਪਲ ਦੇ ਹੋ ਰਹੇ ਇਵੈਂਟ ਡਬਲਯੂ. ਡਬਲਯੂ. ਡੀ. ਸੀ. 'ਚ ਐਪਲ ਨੇ ਕਈ ਵੱਡੀਆਂ ਅਨਾਊਂਸਮੈਂਟਸ ਕੀਤੀਆਂ। ਇਸ ਦੌਰਾਨ ਟਿਮ ਕੁੱਕ ਨੇ ਦੱਸਿਆ ਕਿ ਐਪਲ ਦੇ ਐਪ ਸਟੋਰ 'ਚ ਮੌਜੂਦਾ ਦੌਰ 'ਚ 20 ਲੱਖ ਐਪਸ ਅਵੇਲੇਬਲ ਹਨ। ਟਿਮ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2008 'ਚ ਲਾਂਚ ਹੋਏ ਐਪ ਸਟੋਰ 'ਚੋਂ 130 ਬਿਲੀਅਨ ਵਾਰੀ ਐਪਲੀਕੇਸ਼ਨਾਂ ਡਾਊਨਲੋਡ ਕੀਤੀਆਂ ਜਾ ਚੁੱਕੀਆਂ ਹਨ, ਜਿਸ ਤੋਂ 50 ਬਿਲੀਅਨ ਰੈਵੀਨਿਊ ਡਿਵੈੱਲਪਰਜ਼ ਨੂੰ ਮਿਲਿਆ ਹੈ। ਐਪਲ ਦੇ ਸਾਲਾਨਾ 27ਵੇਂ ਇਵੈਂਟ 'ਚ 5000 ਡਿਵੈੱਲਪਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 100 ਡਿਵੈੱਲਪਰਜ਼ ਅਜਿਹੇ ਸਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ।
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਐਪਲ ਦੇ 13 ਮਿਲੀਅਨ ਐਕਟਿਵ ਡਿਵੈੱਲਪਰਜ਼ ਹਨ। ਟਿਮ ਦੇ ਦੱਸਿਆ ਕਿ 8 ਸਾਲ ਪਹਿਲਾਂ ਐਪ ਸਟੋਰ ਦੀ ਸ਼ੁਰੂਆਤ ਹੋਈ ਸੀ ਤੇ ਸ਼ੁਰੂਆਤ 'ਚ ਸਿਰਫ 500 ਐਪਸ ਹੀ ਐਪ ਸਟੋਰ 'ਚ ਮੌਜੂਦ ਸਨ, ਜਿਨ੍ਹਾਂ ਦੀ ਗਿਣਤੀ ਹੁਣ 20 ਲੱਖ ਹੋ ਗਈ ਹੈ।
LG ਨੇ ਬਣਾਇਆ 360 ਡਿਗਰੀ ਸਫੇਰਿਕਲ ਕੈਮਰਾ
NEXT STORY